ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 25 ਨੂੰ
ਢਿਲਵਾਂ, 21 ਸਤੰਬਰ (ਗੋਬਿੰਦ ਸੁਖੀਜਾ)-ਮੰਦਿਰ ਸੁਧਾਰ ਸਭਾ ਢਿਲਵਾਂ ਵਲੋਂ ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ ਅੰਦਰਲੇ ਸ਼ਿਵ ਮੰਦਰ ਢਿਲਵਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ 25 ਸਤੰਬਰ ਤੱਕ ਬਹੁਤ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਰਾਜਨ ਸ਼ਰਮਾ ਜਨਰਲ ਸੈਕਟਰੀ, ਖ਼ਜ਼ਾਨਚੀ ਵਿਸ਼ਾਲ ਅਰੋੜਾ, ਯੋਗੇਸ਼ ਭਾਗੀ, ਬਾਵਾ ਬਲਦੇਵ ਸਿੰਘ ਬਿੱਲਾ ਮੀਤ ਪ੍ਰਧਾਨ, ਡਾ. ਪ੍ਰੇਮ ਨਾਥ ਗਰੋਵਰ ਸਾਬਕਾ ਪ੍ਰਧਾਨ, ਰਿੱਕੀ ਵਰਮਾ ਨੇ ਦੱਸਿਆ ਕਿ 24 ਸਤੰਬਰ ਤੱਕ ਰੋਜ਼ਾਨਾ ਰਾਤ 8 ਵਜੇ ਤੋਂ 10 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਗੁਣਗਾਨ ਹੋਵੇਗਾ | 25 ਸਤੰਬਰ ਨੂੰ ਸਵੇਰੇ ਹਵਨ ਯੱਗ ਹੋਵੇਗਾ | 25 ਸਤੰਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਦਾ ਭਜਨ ਗੁਣਗਾਨ ਹੋਵੇਗਾ |
ਅਜੀਤ ਡੈਸਕ
22-09-2026