22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਉਤਸਵ ਮਨਾਇਆ

ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ)-ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਾਬਾ ਸ੍ਰੀ ਚੰਦ ਜੀ ਵੈੱਲਫੇਅਰ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦਾ 532 ਵਾਂ ਜਨਮ ਉਤਸਵ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਰਾਜਾ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਤੇ ਸੁਚੱਜੇ ਪ੍ਰਬੰਧਾਂ ਹੇਠ ਇਹ ਜੋੜ ਮੇਲਾ ਬੜੀ ਧੂਮਧਾਮ, ਸ਼ਰਧਾ ਤੇ ਉਤਸ਼ਾਹ ਸੰਪੰਨ ਹੋਇਆ | ਇਸ ਸਮੇਂ ਸਵੇਰੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਕੀਤੀ | ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦਾ ਜੀਵਨ ਇਤਿਹਾਸ ਸੁਣਾਇਆ | ਐਸ. ਜੀ.

Ad Position 21
No active advertisement
ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦਾ ਸਨਮਾਨ ਕਰਦੇ ਹੋਏ ਰਾਜਾ ਗੁਰਪ੍ਰੀਤ ਸਿੰਘ, ਭਾਈ ਚਾਨਣ ਸਿੰਘ ਦੀਪੇਵਾਲ ਤੇ ਹੋਰ | ਤਸਵੀਰਾਂ : ਲਾਡੀ ਸਟੂਡੀਓ 22-09-2026
ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ)-ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਾਬਾ ਸ੍ਰੀ ਚੰਦ ਜੀ ਵੈੱਲਫੇਅਰ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦਾ 532 ਵਾਂ ਜਨਮ ਉਤਸਵ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਰਾਜਾ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਤੇ ਸੁਚੱਜੇ ਪ੍ਰਬੰਧਾਂ ਹੇਠ ਇਹ ਜੋੜ ਮੇਲਾ ਬੜੀ ਧੂਮਧਾਮ, ਸ਼ਰਧਾ ਤੇ ਉਤਸ਼ਾਹ ਸੰਪੰਨ ਹੋਇਆ | ਇਸ ਸਮੇਂ ਸਵੇਰੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਕੀਤੀ | ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦਾ ਜੀਵਨ ਇਤਿਹਾਸ ਸੁਣਾਇਆ | ਐਸ.ਜੀ.ਪੀ.ਸੀ. ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਗੁਰਮਤਿ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ | ਇਸ ਮੌਕੇ ਵੱਖ- ਵੱਖ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਸ਼ੋ੍ਰਮਣੀ ਕਮੇਟੀ ਦੇ ਰਿਟਾ. ਸਕੱਤਰ ਜਥੇਦਾਰ ਮਹਿੰਦਰ ਸਿੰਘ ਆਹਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਨਰਲ ਸਕੱਤਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਆਦਿ ਨੇ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਦੀਆਂ ਸਿੱਖਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਰਾਜਾ ਗੁਰਪ੍ਰੀਤ ਸਿੰਘ, ਪ੍ਰਧਾਨ ਬਾਬਾ ਸ੍ਰੀ ਚੰਦ ਵੈੱਲਫੇਅਰ ਸੋਸਾਇਟੀ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਸੋਸਾਇਟੀ ਦੇ ਪ੍ਰਧਾਨ ਰਾਜਾ ਗੁਰਪ੍ਰੀਤ ਸਿੰਘ, ਭਾਈ ਚਾਨਣ ਸਿੰਘ ਦੀਪੇਵਾਲ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਬੇਰ ਸਾਹਿਬ ਤੇ ਭਾਈ ਅਵਤਾਰ ਸਿੰਘ ਸੰਧੂ ਹੈੱਡ ਗ੍ਰੰਥੀ ਗੁਰੂ ਕਾ ਬਾਗ਼ ਆਦਿ ਹੋਰ ਪ੍ਰਬੰਧਕਾਂ ਨੇ ਸਮਾਗਮ ਵਿਚ ਪੁੱਜੀਆਂ ਵੱਖ ਵੱਖ ਹਸਤੀਆਂ ਦਾ ਸਨਮਾਨ ਕੀਤਾ | ਇਸ ਮੌਕੇ ਸਾਰਾ ਦਿਨ ਵੱਖ ਵੱਖ ਪਕਵਾਨਾਂ, ਮਠਿਆਈਆਂ ਅਤੇ ਫਲਾਂ ਦੇ ਲੰਗਰ ਅਟੁੱਟ ਵਰਤਾਏ ਗਏ | ਪ੍ਰਬੰਧਕਾਂ ਵੱਲੋਂ ਸੰਤ ਸੁਖਜੀਤ ਸਿੰਘ ਸੀਚੇਵਾਲ, ਮਾਸਟਰ ਜੀ, ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ, ਮਹਿੰਦਰ ਸਿੰਘ ਆਹਲੀ ਸੇਵਾ ਮੁਕਤ ਸਕੱਤਰ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਬੋਹੜ ਸਿੰਘ ਹਜਾਰਾ, ਅਸ਼ੋਕ ਮੋਗਲਾ ਤੇ ਦੀਪਕ ਧੀਰ ਰਾਜੂ ਸਾਬਕਾ ਪ੍ਰਧਾਨ ਨਗਰ ਕੌਂਸਲ, ਨਵਨੀਤ ਕੌਰ ਚੀਮਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋ ਧੀ, ਨਵਨੀਤ ਚੀਮਾ ਸਾਬਕਾ ਮੀਤ ਪ੍ਰਧਾਨ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਅਰਸ਼ਜੋਤ ਸਿੰਘ ਮੈਨੇਜਰ, ਕਸ਼ਮੀਰ ਸਿੰਘ ਕੌਂਸਲਰ, ਸਮੁੰਦਰ ਸਿੰਘ ਢਿੱਲੋਂ, ਕਰਨ ਚੌਹਾਨ ਸੀਨੀਅਰ ਆਗੂ, ਜੈਵੀਰ ਸਿੰਘ, ਜਥੇਦਾਰ ਜਰਨੈਲ ਸਿੰਘ ਬੂਲੇ ਸਾਬਕਾ ਮੈਨੇਜਰ, ਰਾਕੇਸ਼ ਧੀਰ ਪ੍ਰਧਾਨ ਐਸ.ਡੀ. ਸਭਾ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਮਾਨਵ ਧੀਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਦਿਲਬਾਗ ਸਿੰਘ ਗਿੱਲ ਤੇ ਕੌਂਸਲਰ ਸੰਦੀਪ ਕੌਰ ਗਿੱਲ, ਜਥੇਦਾਰ ਵਰਿੰਦਰਪਾਲ ਸਿੰਘ ਭਵਾਨੀਪੁਰ, ਵਾਹਿਗੁਰੂ ਅਕੈਡਮੀ ਦੇ ਐਮ.ਡੀ. ਡਾ. ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਬੁੱਢਾ ਦਲ ਪੰਜਵਾਂ ਤਖ਼ਤ ਦੇ ਇੰਚਾਰਜ ਬਾਬਾ ਸੁਖਦੇਵ ਸਿੰਘ, ਬਾਬਾ ਲਵਪ੍ਰੀਤ ਸਿੰਘ ਇੰਚਾਰਜ, ਭਾਈ ਜਗਜੀਤ ਸਿੰਘ ਸੰਧੂ ਮੁੱਖ ਸੇਵਾਦਾਰ, ਕੁਲਦੀਪ ਸਿੰਘ ਬਬਲੂ, ਬਲਜਿੰਦਰ ਸਿੰਘ ਬੱਬੂ, ਸ਼ਰਨਜੀਤ ਸਿੰਘ, ਬਾਬਾ ਪਵਿੱਤਰ ਨਾਥ, ਬਾਬਾ ਚਰਨਜੀਤ ਸਿੰਘ, ਦਿਨੇਸ਼ ਦੇਸਾ, ਇੰਦਰਜੀਤ ਸਿੰਘ ਸਟੋਰ ਕੀਪਰ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਖ਼ਜ਼ਾਨਚੀ ਗੁਰਦੁਆਰਾ ਬੇਬੇ ਨਾਨਕੀ, ਬਾਬਾ ਬਾਬਰ ਸਿੰਘ, ਭਾਈ ਬਲਦੇਵ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ ਏ ਐਸ ਆਈ, ਬਲਦੇਵ ਸਿੰਘ ਵਿਰਦੀ, ਇੰਦਰਜੀਤ ਸਿੰਘ, ਜਸਵੀਰ ਸਿੰਘ ਰੀਡਰ, ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਸਮੂਹ ਬੀਬੀਆਂ, ਭਾਈ ਸਰਬਜੀਤ ਸਿੰਘ ਬੱਬੂ ਪ੍ਰਧਾਨ ਮਾਤਾ ਤਿ੍ਪਤਾ ਪ੍ਰਭਾਤ ਫੇਰੀ ਜਥਾ, ਭਾਈ ਪ੍ਰੀਤਮ ਸਿੰਘ, ਪਿ੍ੰਸੀਪਲ ਬਲਜਿੰਦਰ ਸਿੰਘ ਡੌਲਾ, ਬੀਬੀ ਪਰਮਜੀਤ ਕੌਰ, ਬਲਦੇਵ ਸਿੰਘ ਖ਼ਾਲਸਾ, ਭਾਈ ਰਣਧੀਰ ਸਿੰਘ, ਬਲਕਾਰ ਸਿੰਘ ਫ਼ੌਜੀ ਕਲੋਨੀ, ਸੁਖਵਿੰਦਰ ਸਿੰਘ ਜੋਸਨ ਤੇ ਸੁਖਦੇਵ ਸਿੰਘ ਜੋਸਨ ਹੈਬਤਪੁਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੋਲ ਕਰਮਚਾਰੀਆਂ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਨੇ ਰੋਸ ਵਜੋਂ ਕੀਤਾ ਟ੍ਰੈਫਿਕ ਜਾਮ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24