20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰਣਜੀਤ ਸਿੰਘ ਕੁੱਕਾ ਬਣੇ ਆੜ੍ਹਤੀਆ ਐਸੋਸੀਏਸ਼ਨ ਢੰਡੋਰ ਦੇ ਨਵੇਂ ਪ੍ਰਧਾਨ

ਆਦਮਪੁਰ, 20 ਸਤੰਬਰ( ਹਰਪ੍ਰੀਤ ਸਿੰਘ)–ਆੜ੍ਹਤੀਆ ਐਸੋਸੀਏਸ਼ਨ ਢੰਡੋਰ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ ਢੰਡੋਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਕਿਸਾਨ ਸਮੇਤ ਸਮੂਹ ਆੜਤੀਏ ਸਾਹਿਬਾਨ ਇਕੱਠੇ ਹੋਏ। ਸਮੂਹ ਆੜ੍ਹਤੀਆਂ ਵਲੋਂ ਨਵੀ ਚੋਣ ਕਾਰਨ ਉਪਰੰਤ ਸਰਬਸੰਮਤੀ ਨਾਲ ਰਣਜੀਤ ਸਿੰਘ ਕੁੱਕਾ ਨੂੰ ਆੜਤੀਆ ਐਸੋਸੀਏਸ਼ਨ ਢੰਡੋਰ ਦਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਲਾਹੌਰੀਆ ਨੂੰ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਕਾਲਰਾ ਸਰਪ੍ਰਸਤ, ਰਣਜੀਤ ਸਿੰਘ ਬਿੱਲਾ ਸੈਕਟਰੀ, ਬਲਜਿੰਦਰ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 21-09-2026
ਆਦਮਪੁਰ, 20 ਸਤੰਬਰ( ਹਰਪ੍ਰੀਤ ਸਿੰਘ)–ਆੜ੍ਹਤੀਆ ਐਸੋਸੀਏਸ਼ਨ ਢੰਡੋਰ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ ਢੰਡੋਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਕਿਸਾਨ ਸਮੇਤ ਸਮੂਹ ਆੜਤੀਏ ਸਾਹਿਬਾਨ ਇਕੱਠੇ ਹੋਏ। ਸਮੂਹ ਆੜ੍ਹਤੀਆਂ ਵਲੋਂ ਨਵੀ ਚੋਣ ਕਾਰਨ ਉਪਰੰਤ ਸਰਬਸੰਮਤੀ ਨਾਲ ਰਣਜੀਤ ਸਿੰਘ ਕੁੱਕਾ ਨੂੰ ਆੜਤੀਆ ਐਸੋਸੀਏਸ਼ਨ ਢੰਡੋਰ ਦਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਲਾਹੌਰੀਆ ਨੂੰ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਕਾਲਰਾ ਸਰਪ੍ਰਸਤ, ਰਣਜੀਤ ਸਿੰਘ ਬਿੱਲਾ ਸੈਕਟਰੀ, ਬਲਜਿੰਦਰ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਹੈ। ਚੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਨਵ-ਨਿਯੁਕਤ ਪ੍ਰਧਾਨ ਰਣਜੀਤ ਸਿੰਘ ਅਤੇ ਸਮੂਹ ਮੈਂਬਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਆਪਣੀ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵੇਂ ਬਣੇ ਪ੍ਰਧਾਨ ਰਣਜੀਤ ਸਿੰਘ ਕੂਕਾ ਨੇ ਸਮੂਹ ਕਿਸਾਨ ਭਰਾਵਾਂ ਅਤੇ ਆੜ੍ਹਤੀਆ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਰਪਾਲ ਸਿੰਘ ਪਾਲਾ ਜਨਰਲ ਸਕੱਤਰ ਬੀਕੇਯੂ ਰਾਜੇਵਾਲ, ਤਰਸੇਮ ਸਿੰਘ ਕੋਟਲੀ ਪ੍ਰਧਾਨ ਬੀਕੇਯੂ ਖੋਸਾ, ਸਤਨਾਮ ਸਿੰਘ ਵਾਈਸ ਪ੍ਰਧਾਨ ਰਾਜੇਵਾਲ, ਹਰਮੰਗਲ ਸਿੰਘ ਵਾਈਸ ਪ੍ਰਧਾਨ ਖੋਸਾ, ਗੁਰਪਾਲ ਸਿੰਘ,ਅਵਤਾਰ ਸਿੰਘ ਆਜ਼ਾਦ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਜੱਗਾ, ਬਲਜੀਤ ਸਿੰਘ ਨਰੰਗਪੁਰ, ਅਮਰੀਕ ਸਿੰਘ ਬਲਾਕ ਪ੍ਰਧਾਨ ਆਪ ਪਾਰਟੀ, ਸੁਖਵਿੰਦਰ ਸਿੰਘ ਸਰਪੰਚ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵਿੱਕਰੀ ਸਪਲਾਈ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਪੁਲਿਸ ਬਚਨਵੱਧ-ਐੱਸ.ਐੱਸ.ਪੀ ਦਿਹਾਤੀ ਅਗਲੀ ਖ਼ਬਰ ਜਥੇ. ਕਲਿਆਣ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਭਾਈ ਬੱਚੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ
Ad Position 24