ਜਥੇ. ਕਲਿਆਣ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਭਾਈ ਬੱਚੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ
ਸ਼ਾਹਕੋਟ, 20 ਸਤੰਬਰ (ਸੁਖਦੀਪ ਸਿੰਘ)- ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਰਹੇ ਭਾਈ ਕੁਲਦੀਪ ਸਿੰਘ ਬੱਚੜਾ ਦੀ ਧਰਮ ਪਤਨੀ ਬੀਬੀ ਕੰਵਲਜੀਤ ਕੌਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ, ਬਾਜਵਾ ਕਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ .
ਸ਼ਾਹਕੋਟ, 20 ਸਤੰਬਰ (ਸੁਖਦੀਪ ਸਿੰਘ)- ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਰਹੇ ਭਾਈ ਕੁਲਦੀਪ ਸਿੰਘ ਬੱਚੜਾ ਦੀ ਧਰਮ ਪਤਨੀ ਬੀਬੀ ਕੰਵਲਜੀਤ ਕੌਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ, ਬਾਜਵਾ ਕਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ . ਬਲਦੇਵ ਸਿੰਘ ਕਲਿਆਣ ਵੱਲੋਂ ਬੀਬੀ ਕੰਵਲਜੀਤ ਕੌਰ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਥੇ. ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਬੀਬੀ ਕੰਵਲਜੀਤ ਕੌਰ ਦਾ ਪੇਕਾ ਘਰ ਮੇਰੇ ਆਪਣੇ ਹਲਕੇ ਸ਼ਾਹਕੋਟ ਦੇ ਪਿੰਡ ਸਾਰੰਗਵਾਲ ਵਿਚ ਹੈ, ਇਸ ਲਈ ਉਨ੍ਹਾਂ ਦਾ ਸਨਮਾਨ ਕਰਨਾ ਮੇਰਾ ਫਰਜ਼ ਬਣਦਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਜਸਵੰਤ ਸਿੰਘ ਬਾਜਵਾ, ਸਹਾਇਕ ਇੰਚਾਰਜ ਬੀਬੀ ਕਿਰਨਦੀਪ ਕੌਰ, ਹੈੱਡ ਗ੍ਰੰਥੀ ਭਾਈ ਸੁਖਜੀਤ ਸਿੰਘ, ਭਾਈ ਸ਼ਮਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਹਰਮਨਪ੍ਰੀਤ ਸਿੰਘ, ਭਾਈ ਵਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।