ਘਰ ਦੇ ਬਾਹਰ ਖੜ੍ਹਾ ਸਪਲੈਂਡਰ
ਮੋਟਰਸਾਈਕਲ ਚੋਰੀ ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 13 ਵਿਚੋਂ ਘਰ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਅਜੇ ਗੋਗਨਾ ਪੁੱਤਰ ਰਾਜ ਗੋਗਨਾ ਵਾਸੀ ਭੁਲੱਥ ਸ਼ਰਕੀ ਵਾਰਡ ਨੰਬਰ 13 ਜ਼ਿਲ੍ਹਾ ਕਪੂਰਥਲਾ ਨੇ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਲਈ ਬਣਾਈ ਪਾਰਕਿੰਗ ਵਿਚ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ.
ਮੋਟਰਸਾਈਕਲ ਚੋਰੀ ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 13 ਵਿਚੋਂ ਘਰ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਅਜੇ ਗੋਗਨਾ ਪੁੱਤਰ ਰਾਜ ਗੋਗਨਾ ਵਾਸੀ ਭੁਲੱਥ ਸ਼ਰਕੀ ਵਾਰਡ ਨੰਬਰ 13 ਜ਼ਿਲ੍ਹਾ ਕਪੂਰਥਲਾ ਨੇ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਲਈ ਬਣਾਈ ਪਾਰਕਿੰਗ ਵਿਚ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 57 ਸੀ 8181 ਸਿਲਵਰ ਰੰਗ ਰੋਜ਼ਾਨਾ ਦੀ ਤਰ੍ਹਾਂ ਖੜ੍ਹਾ ਕਰਕੇ ਘਰ ਚਲਾ ਗਿਆ | ਜਦੋਂ ਸਵੇਰੇ ਆ ਕੇ ਦੇਖਿਆ ਤਾਂ ਪਾਰਕਿੰਗ ਵਿਚੋਂ ਮੋਟਰਸਾਈਕਲ ਗ਼ਾਇਬ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲਿਜਾ ਚੁੱਕਾ ਸੀ, ਜਿਸ ਦੀ ਉਹ ਹੁਣ ਤੱਕ ਭਾਲ ਕਰਦੇ ਰਹੇ ਹਨ, ਲੇਕਿਨ ਅਜੇ ਤੱਕ ਨਹੀਂ ਮਿਲਿਆ | ਏ.ਐਸ.ਆਈ. ਸ਼ਾਮ ਸਿੰਘ ਨੇ ਦੱਸਿਆ ਕਿ ਥਾਣਾ ਭੁਲੱਥ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |