ਕਣਕ ਵੰਡ ’ਚ ਗੜਬੜੀ 100 ਕਿੱਲੋ ਦੀ ਥਾਂ ਦਿੱਤੀ 60 ਕਿੱਲੋ, ਡੀਪੂ ਹੋਲਡਰ ਨੇ ਕਿਹਾ ਭੁਲੇਖੇ ਨਾਲ ਦਿੱਤੀ ਗਈ ਸੀ ਘੱਟ ਕਣਕ
ਉੱਘੇ ਸਾਹਿਤਕਾਰ ਡਾ. ਬਲਬੀਰ ਸਿੰਘ ਮੋਮੀ ਠੱਟਾ ਨਵਾਂ ਦਾ ਦਿਹਾਂਤ-ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ
ਸੁਲਤਾਨਪੁਰ ਲੋਧੀ, 20 ਸਤੰਬਰ (ਥਿੰਦ)-ਪਿੰਡ ਠੱਟਾ ਨਵਾਂ ਦੇ ਜੰਮਪਲ ਉੱਘੇ ਸਾਹਿਤਕਾਰ ਡਾ ਪ੍ਰੋ ਬਲਬੀਰ ਸਿੰਘ ਮੋਮੀ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ | ਉਹ 62 ਸਾਲਾਂ ਦੇ ਸਨ ਤੇ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ | ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਇਲਾਕੇ ਤੇ ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਡਾ. ਬਲਬੀਰ ਸਿੰਘ ਮੋਮੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰਾਂ ਦੇ ਵਿਦੇਸ਼ ਤੋਂ ਵਾਪਸ ਆਉਣ ਤੇ ਪਿੰਡ ਠੱਟਾ ਨਵਾਂ ਵਿਖੇ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਡਾ ਬਲਬੀਰ ਸਿੰਘ ਮੋਮੀ ਨੇ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ, ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ‘ਕੈਂਠਾ ਘੜੀਦਾ ਸਿੰਘ ਜੀ ‘ ਤੇ ‘ਗਾਗਰ ਦੇ ਸੁੱਚੇ ਮੋਤੀ ‘ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ | ਇਸ ਤੋਂ ਬਿਨਾਂ ਆਪ ਨੇ ਮੌਲਿਕ ਕਵੀਸ਼ਰੀ ਦੀ ਰਚਨਾ ਵੀ ਕੀਤੀ | ਡਾ ਬਲਬੀਰ ਸਿੰਘ ਮੋਮੀ ਦੇ ਦਿਹਾਂਤ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਸਾਬਕਾ ਡੀਨ ਡਾ ਬਲਜੀਤ ਕੌਰ,ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਚੇਅਰਮੈਨ ਸਰਪੰਚ ਸੁਖਵਿੰਦਰ ਸਿੰਘ ਸੌਂਦ, ਡਾ.
ਡ
ਡਾ. ਪ੍ਰੋ. ਬਲਬੀਰ ਸਿੰਘ ਮੋਮੀ ਦੀ ਤਸਵੀਰ |
21-09-2026
ਸੁਲਤਾਨਪੁਰ ਲੋਧੀ, 20 ਸਤੰਬਰ (ਥਿੰਦ)-ਪਿੰਡ ਠੱਟਾ ਨਵਾਂ ਦੇ ਜੰਮਪਲ ਉੱਘੇ ਸਾਹਿਤਕਾਰ ਡਾ ਪ੍ਰੋ ਬਲਬੀਰ ਸਿੰਘ ਮੋਮੀ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ | ਉਹ 62 ਸਾਲਾਂ ਦੇ ਸਨ ਤੇ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ | ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਇਲਾਕੇ ਤੇ ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਡਾ. ਬਲਬੀਰ ਸਿੰਘ ਮੋਮੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰਾਂ ਦੇ ਵਿਦੇਸ਼ ਤੋਂ ਵਾਪਸ ਆਉਣ ਤੇ ਪਿੰਡ ਠੱਟਾ ਨਵਾਂ ਵਿਖੇ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਡਾ ਬਲਬੀਰ ਸਿੰਘ ਮੋਮੀ ਨੇ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ, ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ‘ਕੈਂਠਾ ਘੜੀਦਾ ਸਿੰਘ ਜੀ ‘ ਤੇ ‘ਗਾਗਰ ਦੇ ਸੁੱਚੇ ਮੋਤੀ ‘ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ | ਇਸ ਤੋਂ ਬਿਨਾਂ ਆਪ ਨੇ ਮੌਲਿਕ ਕਵੀਸ਼ਰੀ ਦੀ ਰਚਨਾ ਵੀ ਕੀਤੀ | ਡਾ ਬਲਬੀਰ ਸਿੰਘ ਮੋਮੀ ਦੇ ਦਿਹਾਂਤ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਸਾਬਕਾ ਡੀਨ ਡਾ ਬਲਜੀਤ ਕੌਰ,ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਚੇਅਰਮੈਨ ਸਰਪੰਚ ਸੁਖਵਿੰਦਰ ਸਿੰਘ ਸੌਂਦ, ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ ਸਵਰਨ ਸਿੰਘ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਸ਼ਾਇਰ ਮੁਖਤਾਰ ਸਿੰਘ ਚੰਦੀ, ਪਿ੍ੰਸੀਪਲ ਲਖਵੀਰ ਸਿੰਘ ਸੈਦਪੁਰ, ਪਿ੍ੰ. ਪ੍ਰੋਮਿਲਾ ਅਰੋੜਾ, ਕੰਵਰ ਇਕਬਾਲ, ਚੰਨ ਮੋਮੀ, ਡਾ.ਪਰਮਜੀਤ ਸਿੰਘ ਮਾਨਸਾ, ਮੁਖ਼ਤਿਆਰ ਸਿੰਘ ਚੰਦੀ, ‘ਆਪ’ ਆਗੂ ਚਰਨਜੀਤ ਸਿੰਘ ਮੋਮੀ, ਕੁਲਵਿੰਦਰ ਕੰਵਲ, ਬਿਕਰਮਜੀਤ ਸਿੰਘ ਥਿੰਦ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪ੍ਰਸਿੱਧ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ, ਉੱਘੇ ਕਿਸਾਨ ਸਰਵਨ ਸਿੰਘ ਚੰਦੀ, ‘ਆਪ’ ਆਗੂ ਜਸਵਿੰਦਰ ਕੌਰ ਟਿੱਬਾ, ਜਗਮੋਹਨ ਸਿੰਘ, ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਾਮਰੇਡ ਸੁਰਜੀਤ ਸਿੰਘ ਟਿੱਬਾ, ਕਾਮਰੇਡ ਸੁਰਜੀਤ ਸਿੰਘ ਠੱਟਾ ਨਵਾਂ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |