05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਾਲਮੀਕਿ ਸਮਾਜ ਨਾਲ ਸੰਬੰਧਿਤ ਪੰਚਾਂ-ਸਰਪੰਚਾਂ ਅਤੇ ਸਿਰਕੱਢ ਆਗੂਆਂ ਦੀ ਸਾਂਝੀ ਮੀਟਿੰਗ ਵਾਲਮੀਕਿ ਸਮਾਜ ਦੀਆਂ ਵੋਟਾਂ ਖਰੀਦਣ ਵਾਲੇ ਰਾਜਨੀਤਕ ਆਗੂਆਂ ਨੂੰ ਵੋਟਾਂ ਵਿਚ ਸਬਕ ਸਿਖਾਵਾਂਗੇ-ਸਰਪੰਚ ਏਕਤਾ ਗਰੁੱਪ

ਹੁਸੈਨਪੁਰ, 5 ਸਤੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਅੰਦਰ ਸਮੇਂ-ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਵਲੋਂ ਵਾਲਮੀਕਿ ਸਮਾਜ ਦੀਆਂ ਵੋਟਾਂ ਬਟੋਰਨ ਤੋਂ ਬਾਅਦ ਅਤੇ ਪੰਜਾਬ ਦਾ ਰਾਜਭਾਗ ਸੰਭਾਲਣ ਮਗਰੋਂ ਵਾਲਮੀਕਿ ਸਮਾਜ ਦੇ ਕੁਝ ਨੁਮਾਇੰਦਿਆਂ ਨੂੰ ਭਾਵੇਂ ਅਹੁਦੇਦਾਰੀਆਂ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਅਹੁਦੇਦਾਰੀਆਂ ਦੀਆਂ ਪਾਵਰਾਂ ਕਿਸੇ ਹੋਰ ਦੂਜੇ ਤੀਜੇ ਬੰਦੇ ਦੇ ਹੱਥ ਦੇ ਕੇ ਉਨ੍ਹਾਂ ਨੂੰ ਸਿਰਫ਼ ਨਾਂ ਦੀਆਂ ਅਹੁਦੇਦਾਰੀਆਂ ਦੇਣ ਦੇ ਰੋਸ ਵਜੋਂ ਵਿਧਾਨ ਸਭਾ ਹਲਕਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਵਾਲਮੀਕਿ ਸਮਾਜ ਨਾਲ ਸਬੰਧਿਤ ਪੰਚਾਂ ਸਰਪੰਚਾਂ ਅਤੇ ਸਿਰਕੱਢ ਆਗੂਆਂ ਦੀ ਸਾਂਝੀ ਮੀਟਿੰਗ ਵਾਲਮੀਕਿਿ ਸਰਪੰਚ ਏਕਤਾ ਗਰੁੱਪ ਦੇ ਆਗੂ ਸਰਪੰਚ ਗੁਰਬਚਨ ਸਿੰਘ ਬੂਲਪੁਰ ਦੀ ਅਗਵਾਈ ਹੇਠ ਸਾਂਝੀ ਮੀਟਿੰਗ ਹੋਈ | ਜਿਸ ਦੌਰਾਨ ਸੁਖਵਿੰਦਰ ਸਿੰਘ ਸੋਢੀ ਸਰਪੰਚ ਨੱਥੂ ਪੁਰ, ਕਸ਼ਮੀਰ ਸਿੰਘ ਭੱਟੀ ਸਰਪੰਚ ਬੁੜੇਵਾਲ, ਸਰਪੰਚ ਗੁਰਮੇਜ ਸਿੰਘ ਨੂਰੋ ਵਾਲ, ਦੇਵ ਸਿੰਘ ਸਾਬਕਾ ਸਰਪੰਚ ਬੋਹੜ ਵਾਲਾ, ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਦੇ ਚੇਅਰਮੈਨ ਦੇਵ ਕੌਲਪੁਰ, ਮੁੱਖ ਪ੍ਰਚਾਰਕ ਬਲਵਿੰਦਰ ਪਾਜੀਆਂ, ਗੁਰੂ ਗਿਆਨ ਨਾਥ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਗਿਆਨ ਸਿੰਘ ਦਬੂਲੀਆਂ ਅਤੇ ਗੁਰਮੀਤ ਸਿੰਘ ਸਾਬੂਵਾਲ, ਜਗਜੀਤ ਸਿੰਘ ਨੱਥੂਪੁਰ, ਮੱਸੂ ਰਾਮ ਡੌਲਾ, ਸਾਹਿਲ ਰਾਜਪੂਤ ਅਤੇ ਹੋਰ ਆਗੂਆਂ ਨੇ ਕਿਹਾ ਕੇ ਕੁਝ ਰਾਜਨੀਤਿਕ ਆਗੂ ਵਾਲਮੀਕਿ ਸਮਾਜ ਦੀਆਂ ਵੋਟਾਂ ਲੈਣ ਸਮੇਂ ਭਾਵੇਂ ਵਾਲਮੀਕਿ ਭਾਈਚਾਰੇ ਪਾਰਟੀ ਦੀ ਰੀੜ ਦੀ ਹੱਡੀ ਦੱਸਿਆ ਜਾਂਦਾ ਹੈ | ਪਰ ਹੁਣ ਕੁਝ ਰਾਜਨੀਤਿਕ ਪਾਰਟੀ ਦੇ ਆਗੂਆਂ ਵਲੋਂ ਥਾਂ-ਥਾਂ ਤੇ ਕੀਤੀਆਂ ਜਾਂਦੀਆਂ ਮੀਟਿੰਗਾਂ ਦੌਰਾਨ ਵਾਰ-ਵਾਰ ਇਹ ਕਹਿਣਾ ਕਿ ਵਾਲਮੀਕਿ ਸਮਾਜ ਦੀਆਂ ਵੋਟਾਂ 1500-2000 ਦੇ ਕੇ ਖਰੀਦ ਲਵਾਂਗੇ ਜਿਸ ਪ੍ਰਤੀ ਡੂੰਘਾ ਰੋਸ ਯਾਰ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਹੁਣ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਾਲਮੀਕਿ ਸਮਾਜ ਦੀਆਂ ਵੋਟਾਂ ਖਰੀਦਣ ਵਾਲਿਆਂ ਉਕਤ ਆਗੂਆਂ ਨੂੰ ਦੱਸਾਂਗੇ ਕਿ ਵਾਲਮਿਕ ਸਮਾਜ ਦੀਆਂ ਵੋਟਾਂ ਦਾ ਕੀ ਮੁੱਲ ਆ | ਉਨ੍ਹਾਂ ਸਮੂਹ ਵਾਲਮਿਕ ਸਮਾਜ ਦੇ ਸਿਰਕੱਢ ਆਗੂਆਂ, ਬੁੱਧੀਜੀਵੀਆਂ ਅਤੇ ਵੱਖ-ਵੱਖ ਪੰਚਾ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਆਉਣ ਵਾਲੀਆਂ ਚੋਣਾਂ ਵਿਚ ਵਾਲਮੀਕਿ ਸਮਾਜ ਦੀ 1500-2000 ਨਾਲ ਤੁਲਨਾ ਕਰਨ ਵਾਲੇ ਆਗੂਆਂ ਨੂੰ ਸਬਕ ਸਿਖਾਇਆ ਜਾਵੇ | ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਵਾਲਮੀਕਿ ਸਮਾਜ ਪ੍ਰਤੀ ਜ਼ਹਿਰ ਉਗਲਣ ਵਾਲੇ ਆਗੂਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਆਗੂ ਨੂੰ ਅਸਲੀ ਸ਼ੀਸ਼ਾ ਦਿਖਾਵਾਂਗੇ | ਉਨ੍ਹਾਂ ਕਿਹਾ ਕਿ ਉਕਤ ਆਗੂ ਨੇ ਵੋਟਾਂ ਖਰੀਦਣ ਦਾ ਕਹਿ ਕੇ ਵਾਲਮੀਕਿਿ ਸਮਾਜ ਦੀ ਜ਼ਮੀਰ ਨੂੰ ਲਲਕਾਰਿਆ ਹੈ ਜੋ ਕਦੇ ਬਰਦਾਸ਼ਤ ਨਹੀਂ ਕਰਾਂਗੇ |

Ad Position 21
repet_subhas-goyals [Copy P29]
ਐਤਵਾਰ, 6 ਸਤੰਬਰ, 2026 06-09-2026

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ’ਤੇ ਮਾਨ-ਕੇਜਰੀਵਾਲ ਸਰਕਾਰ ਦਾ ਐੱਸ.ਸੀ-ਦਲਿਤ ਵਿਰੋਧੀ ਚਿਹਰਾ ਬੇਨਕਾਬ : ਤਰੁਣ ਚੁੱਘ ਅਗਲੀ ਖ਼ਬਰ 8 ਸਤੰਬਰ ਨੂੰ ਅੰਮਿ੍ਤਸਰ ਵਿਖੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ
Ad Position 24