05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਫਾਲਕਨ ਫਾਊਂਡੇਸ਼ਨ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 5 ਸਤੰਬਰ (ਥਿੰਦ)-ਫਾਲਕਨ ਫਾਊਾਡੇਸ਼ਨ ਸਕੂਲ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੀ-ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੀ-ਨਰਸਰੀ, ਨਰਸਰੀ ਅਤੇ ਐਲ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸੁਲਤਾਨਪੁਰ ਲੋਧੀ, 5 ਸਤੰਬਰ (ਥਿੰਦ)-ਫਾਲਕਨ ਫਾਊਾਡੇਸ਼ਨ ਸਕੂਲ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੀ-ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੀ-ਨਰਸਰੀ, ਨਰਸਰੀ ਅਤੇ ਐਲ.ਕੇ.ਜੀ. ਦੇ ਵਿਦਿਆਰਥੀਆਂ ਨੇ ਮਟਕੀ ਅਤੇ ਬਾਂਸਰੀ ਰੰਗ ਭਰਨ ਦੀ ਗਤੀਵਿਧੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ | ਨੰਨੇ-ਮੁੰਨੇ ਬੱਚਿਆਂ ਨੇ ਸੁੰਦਰ ਤਸਵੀਰਾਂ ਵਿੱਚ ਆਪਣੀ ਪਸੰਦ ਦੇ ਰੰਗ ਭਰੇ ਅਤੇ ਇਸ ਗਤੀਵਿਧੀ ਦਾ ਖ਼ੂਬ ਆਨੰਦ ਮਾਣਿਆ | ਪ੍ਰੀ-ਨਰਸਰੀ ਅਤੇ ਨਰਸਰੀ ਦੀ ਗਤੀਵਿਧੀ ਮਿਸ ਚੰਚਲ ਅਤੇ ਮਿਸ ਮਨਜੀਤ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਦਕਿ ਐਲ.ਕੇ.ਜੀ. ਦੀ ਗਤੀਵਿਧੀ ਮਿਸ ਪਰਮਜੀਤ ਵੱਲੋਂ ਕਰਵਾਈ ਗਈ | ਯੂ.ਕੇ.ਜੀ. ਅਤੇ ਕਲਾਸ ਪਹਿਲੀ ਦੇ ਵਿਦਿਆਰਥੀਆਂ ਨੇ ਰਚਨਾਤਮਕ ਮਟਕੀ ਸਜਾਵਟ ਗਤੀਵਿਧੀ ਵਿੱਚ ਭਾਗ ਲਿਆ | ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਮਟਕੀ ਨੂੰ ਸਫ਼ੈਦ ਰੰਗ ਕੀਤਾ | ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਸੰਦ ਦੇ ਰੰਗਾਂ ਨਾਲ ਮਟਕੀ ਨੂੰ ਰੰਗਿਆ ਅਤੇ ਸਟੋਨ, ਸ਼ੀਸ਼ੇ, ਰੂਈ, ਫੁੱਲਾਂ ਵਾਲੇ ਸਟੋਨ ਅਤੇ ਹੋਰ ਸਜਾਵਟੀ ਸਮਾਨ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ | ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਜਨਮ ਅਸ਼ਟਮੀ ਨਾਲ ਜੁੜੀਆਂ ਪਰੰਪਰਾਵਾਂ ਬਾਰੇ ਜਾਣਿਆ| ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਅਧਿਆਪਕ ਮਮਤਾ ਅਤੇ ਡਾਇਰੈਕਟਰ ਨੇ ਵਿਸ਼ੇਸ਼ ਯੋਗਦਾਨ ਪਾਇਆ | ਜਨਮ-ਅਸ਼ਟਮੀ ਦੀਆਂ ਇਨ੍ਹਾਂ ਗਤੀਵਿਧੀਆਂ ਨੇ ਸਕੂਲ ਵਿੱਚ ਖ਼ੁਸ਼ੀ ਅਤੇ ਤਿਉਹਾਰਾਂ ਭਰਿਆ ਮਾਹੌਲ ਪੈਦਾ ਕੀਤਾ ਅਤੇ ਬੱਚਿਆਂ ਨੂੰ ਰਚਨਾਤਮਿਕਤਾ ਅਤੇ ਸਿੱਖਿਆ ਦੇ ਨਾਲ ਤਿਉਹਾਰ ਮਨਾਉਣ ਦਾ ਸੁੰਦਰ ਮੌਕਾ ਪ੍ਰਦਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਰਜਿੰਦਰ ਸਿੰਘ ਚੰਦੀ ਜ਼ਿਲ੍ਹੇ ਦੇ ਸਰਪ੍ਰਸਤ ਬਣੇ ਫਗਵਾੜਾ ਕਾਰਜਕਾਰਨੀ ’ਚ ਇਕਬਾਲ ਵਾਲੀਆ... ਅਗਲੀ ਖ਼ਬਰ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਮਾਗਮ ਦੌਰਾਨ ਭਾਜਪਾ ਆਗੂ ਗੋਰਾ ਗਿੱਲ ਤੇ ਰਮੇਸ਼ ਸ਼ਰਮਾ ਵਲੋਂ ਸ਼ਮੂਲੀਅਤ
Ad Position 24