30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰਾਸ਼ਟਰੀ ਖੇਡ ਦਿਵਸ ਸਬੰਧੀ ਆਰ.ਸੀ.ਐਫ.’ਚ ਕਰਵਾਇਆ ਮੇਜ਼ਬਾਨ ਆਰ.ਸੀ.ਐਫ. ਤੇ ਸੈਨਿਕ ਸਕੂਲ ਦੀ ਟੀਮ ਦਰਮਿਆਨ ਦੋਸਤਾਨਾ ਹਾਕੀ ਮੈਚ

ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਰਾਸ਼ਟਰੀ ਖੇਡ ਦਿਵਸ ਵਜੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਸੈਨਿਕ ਸਕੂਲ ਕਪੂਰਥਲਾ ਦੇ ਗਰੁੱਪ ਕੈਪਟਨ ਆਈ. ਮਨੋਜ ਮੈਨਨ ਮੁੱਖ ਮਹਿਮਾਨ ਵਜੋਂ, ਜਦਕਿ ਆਰ.

Ad Position 21
No active advertisement
ਅਜੀਤ ਡੈਸਕ 30-08-2026
ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਰਾਸ਼ਟਰੀ ਖੇਡ ਦਿਵਸ ਵਜੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਸੈਨਿਕ ਸਕੂਲ ਕਪੂਰਥਲਾ ਦੇ ਗਰੁੱਪ ਕੈਪਟਨ ਆਈ. ਮਨੋਜ ਮੈਨਨ ਮੁੱਖ ਮਹਿਮਾਨ ਵਜੋਂ, ਜਦਕਿ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਆਰ.ਸੀ.ਐਫ. ਦੇ ਐਸਟਰੋਟਰਫ ਹਾਕੀ ਸਟੇਡੀਅਮ ਵਿਚ ਮੇਜ਼ਬਾਨ ਆਰ.ਸੀ.ਐਫ. ਦੀ ਹਾਕੀ ਅਕੈਡਮੀ ਤੇ ਸੈਨਿਕ ਸਕੂਲ ਕਪੂਰਥਲਾ ਦਰਮਿਆਨ ਦੋਸਾਤਾਨਾ ਹਾਕੀ ਦਾ ਮੈਚ ਕਰਵਾਇਆ ਗਿਆ | ਜਿਸ ਵਿਚ ਬੇਹੱਦ ਰੋਮਾਂਚਕ ਤੇ ਫਸਵੇਂ ਮੁਕਾਬਲੇ ਵਿਚ ਆਰ.ਸੀ.ਐਫ. ਦੀ ਹਾਕੀ ਅਕੈਡਮੀ ਨੇ ਸੈਨਿਕ ਸਕੂਲ ਦੀ ਟੀਮ ਨੂੰ 3 ਦੇ ਮੁਕਾਬਲੇ 4 ਗੋਲਾਂ ਨਾਲ ਪਛਾੜ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਆਰ.ਸੀ.ਐਫ. ਦੇ ਓਲੰਪੀਅਨ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਲੋਂ ਹਾਕੀ, ਅਥਲੈਟਿਕਸ, ਬਾਸਕਟਬਾਲ, ਕੁਸ਼ਤੀ ਤੇ ਹੋਰ ਵੱਖ-ਵੱਖ ਖੇਡਾਂ ਵਿਚ ਪਾਏ ਗਏ ਸ਼ਾਨਦਾਰ ਯੋਗਦਾਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਗਰੁੱਪ ਕੈਪਟਨ ਆਈ. ਮਨੋਜ ਮੈਨਨ ਤੇ ਅਜੇ ਨੰਦਨ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਆਈ ਮਨੋਜ ਮੈਨਨ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ, ਕਰਮਚਾਰੀਆਂ ਤੇ ਨੌਜਵਾਨ ਪੀੜੀ ਨੂੰ ਸਿਹਤਮੰਦ ਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ | ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਰ.ਸੀ.ਐਫ. ਵਿਚ ਖੇਡਾਂ ਨਾਲ ਸਬੰਧਿਤ ਸਮਾਗਮ ਕਰਵਾਏ ਜਾ ਰਹੇ ਹਨ | ਇਸ ਮੌਕੇ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਐਸ. ਅਸਲਾ, ਆਰ.ਸੀ.ਐਫ. ਦੇ ਐਸ.ਏ. ਦੇ ਮੈਂਬਰ, ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ, ਸੈਨਿਕ ਸਕੂਲ ਦੇ 250 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੇਤਰਹੀਣ ਧੀਆਂ ਨਾਲ ਰੱਖੜੀ ਮਨਾਉਣਾ ਸਮਾਜ ਸੇਵਾ ਦਾ ਚੰਗਾ ਉਪਰਾਲਾ- ਡਾ. ਰਾਜ ਕੁਮਾਰ ਚੱਬੇਵਾਲ ਅਗਲੀ ਖ਼ਬਰ ਰੱਖੜ ਪੁੰਨਿਆ ਤੇ ਪੂਰਨਮਾਸ਼ੀ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24