30 ਗ੍ਰਾਮ ਹੈਰੋਇਨ ਸਮੇਤ ਦੋ ਕਾਰ ਸਵਾਰ ਕਾਬੂ
ਢਿਲਵਾਂ, 26 ਅਗਸਤ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਦੋ ਕਾਰ ਸਵਾਰਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਢਿਲਵਾਂ ਦੇ ਮੁਖੀ ਸਬ ਇੰਸਪੈਕਟਰ ਜਸਦੀਪ ਸਿੰਘ ਅਤੇ ਉਸ ਦੇ ਸਾਥੀ ਗਸ਼ਤ ਦੌਰਾਨ ਢਿਲਵਾਂ ਦੇ ਹਾਈਟੈੱਕ ਨਾਕੇ ‘ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ | ਇਸ ਦੌਰਾਨ, ਇਕ ਕਾਰ ਨੂੰ ਦੇਖਿਆ ਗਿਆ | ਸ਼ੱਕ ਹੋਣ ‘ਤੇ ਸਾਥੀ ਅਧਿਕਾਰੀਆਂ ਦੀ ਮਦਦ ਨਾਲ ਗੱਡੀ ਨੂੰ ਰੋਕਿਆ ਗਿਆ | ਕਾਰ ਸਵਾਰਾਂ ਨੇ ਆਪਣੀ ਪਹਿਚਾਣ ਜਸਦੀਪ ਸਿੰਘ ਉਰਫ਼ ਜੱਸਾ ਵਾਸੀ ਐਨ. ਆਰ.
ਢ
ਢਿਲਵਾਂ ਪੁਲਿਸ ਵਲੋਂ ਕਾਬੂ ਕਥਿਤ ਦੋਸ਼ੀ | ਅਜੀਤ ਤਸਵੀਰ
27-08-2026
ਢਿਲਵਾਂ, 26 ਅਗਸਤ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਦੋ ਕਾਰ ਸਵਾਰਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਢਿਲਵਾਂ ਦੇ ਮੁਖੀ ਸਬ ਇੰਸਪੈਕਟਰ ਜਸਦੀਪ ਸਿੰਘ ਅਤੇ ਉਸ ਦੇ ਸਾਥੀ ਗਸ਼ਤ ਦੌਰਾਨ ਢਿਲਵਾਂ ਦੇ ਹਾਈਟੈੱਕ ਨਾਕੇ ‘ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ | ਇਸ ਦੌਰਾਨ, ਇਕ ਕਾਰ ਨੂੰ ਦੇਖਿਆ ਗਿਆ | ਸ਼ੱਕ ਹੋਣ ‘ਤੇ ਸਾਥੀ ਅਧਿਕਾਰੀਆਂ ਦੀ ਮਦਦ ਨਾਲ ਗੱਡੀ ਨੂੰ ਰੋਕਿਆ ਗਿਆ | ਕਾਰ ਸਵਾਰਾਂ ਨੇ ਆਪਣੀ ਪਹਿਚਾਣ ਜਸਦੀਪ ਸਿੰਘ ਉਰਫ਼ ਜੱਸਾ ਵਾਸੀ ਐਨ.ਆਰ.ਆਈ. ਕਾਲੋਨੀ, ਖਰੜ ਥਾਣਾ, ਅਤੇ ਅਮਨਦੀਪ ਸਿੰਘ ਉਰਫ਼ ਜੈਲਦਾਰ ਵਾਸੀ ਮੁੰਡੀ ਖਰੜ ਸ਼ਸ਼ੀ ਐਨਕਲੇਵ ਐਸ.ਐਸ. ਨਗਰ ਮੋਹਾਲੀ ਵਜੋਂ ਦੱਸੀ | ਤਲਾਸ਼ੀ ਦੌਰਾਨ ਉਨ੍ਹਾਂ ਤੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 30 ਗ੍ਰਾਮ ਸੀ | ਉਕਤ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਢਿਲਵਾਂ ਪੁਲਿਸ ਸਟੇਸ਼ਨ ਵਿਖੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |