27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ ਵਿਖੇ ਪਵਿਤਾ ਪਰਵ ਮਨਾਇਆ

ਫਗਵਾੜਾ, 27 ਅਗਸਤ (ਚਾਨਾ)- ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ (ਮਹਾਨੁਭਾਵ ਟਰੱਸਟ) ਬੰਗਾ ਰੋਡ ਵਿਖੇ ਮਹਾਨੁਭਾਵ ਪੰਥ ਦੇ ਅਨੁਯਾਇਆਂ ਵਲੋਂ ਪਵਿਤਾ ਪਰਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪਰਵ ਦੇ ਤਹਿਤ ਰੱਖੜੀ ਤੋਂ ਇੱਕ ਦਿਨ ਪਹਿਲਾਂ ਸਾਰੇ ਸ਼ਰਧਾਲੂਆਂ ਵੱਲੋਂ ਨਾਰੀਅਲ ਤੇ ਸੁਪਾਰੀ ਨੂੰ ਸੂਤ ਦੇ ਧਾਗੇ ਨਾਲ ਬੰਨ੍ਹ ਕੇ ਭਗਵਾਨ ਨੂੰ ਅਰਪਿਤ ਕੀਤਾ ਜਾਂਦਾ ਹੈ | ਸਮੁੱਚੇ ਮਹਾਨੁਭਾਵ ਪੰਥ ‘ਚ ਇਹ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਭਗਵਾਨ ਨੂੰ ਬੀੜਾ ਸਮਰਪਿਤ ਕਰਨ ਤੋਂ ਬਾਅਦ ਸਾਰੇ ਭਗਤਾਂ ਵੱਲੋਂ ਆਪਣੇ ਗੁਰੂਜਨਾਂ ਦਾ ਵੀ ਉਸੇ ਤਰ੍ਹਾਂ ਪੂਜਣ ਕੀਤਾ ਜਾਂਦਾ ਹੈ | ਇਸ ਪਾਵਨ ਮੌਕੇ ‘ਤੇ ਸਾਰੇ ਭਗਤਾਂ ਨੇ ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ ਦੇ ਸੰਚਾਲਕ ਮਹਾਤਮਾ ਰਮਨ ਮੁਨੀ ਜੀ ਦਾ ਪੂਜਣ ਕੀਤਾ | ਪ੍ਰੋਗਰਾਮ ਵਿਚ ਭਜਨ-ਕੀਰਤਨ ਤੋਂ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਟੀ. ਡੀ.

Ad Position 21
No active advertisement
ਅਜੀਤ ਡੈਸਕ 28-08-2026
ਫਗਵਾੜਾ, 27 ਅਗਸਤ (ਚਾਨਾ)- ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ (ਮਹਾਨੁਭਾਵ ਟਰੱਸਟ) ਬੰਗਾ ਰੋਡ ਵਿਖੇ ਮਹਾਨੁਭਾਵ ਪੰਥ ਦੇ ਅਨੁਯਾਇਆਂ ਵਲੋਂ ਪਵਿਤਾ ਪਰਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪਰਵ ਦੇ ਤਹਿਤ ਰੱਖੜੀ ਤੋਂ ਇੱਕ ਦਿਨ ਪਹਿਲਾਂ ਸਾਰੇ ਸ਼ਰਧਾਲੂਆਂ ਵੱਲੋਂ ਨਾਰੀਅਲ ਤੇ ਸੁਪਾਰੀ ਨੂੰ ਸੂਤ ਦੇ ਧਾਗੇ ਨਾਲ ਬੰਨ੍ਹ ਕੇ ਭਗਵਾਨ ਨੂੰ ਅਰਪਿਤ ਕੀਤਾ ਜਾਂਦਾ ਹੈ | ਸਮੁੱਚੇ ਮਹਾਨੁਭਾਵ ਪੰਥ ‘ਚ ਇਹ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਭਗਵਾਨ ਨੂੰ ਬੀੜਾ ਸਮਰਪਿਤ ਕਰਨ ਤੋਂ ਬਾਅਦ ਸਾਰੇ ਭਗਤਾਂ ਵੱਲੋਂ ਆਪਣੇ ਗੁਰੂਜਨਾਂ ਦਾ ਵੀ ਉਸੇ ਤਰ੍ਹਾਂ ਪੂਜਣ ਕੀਤਾ ਜਾਂਦਾ ਹੈ | ਇਸ ਪਾਵਨ ਮੌਕੇ ‘ਤੇ ਸਾਰੇ ਭਗਤਾਂ ਨੇ ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ ਦੇ ਸੰਚਾਲਕ ਮਹਾਤਮਾ ਰਮਨ ਮੁਨੀ ਜੀ ਦਾ ਪੂਜਣ ਕੀਤਾ | ਪ੍ਰੋਗਰਾਮ ਵਿਚ ਭਜਨ-ਕੀਰਤਨ ਤੋਂ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਟੀ.ਡੀ. ਚਾਵਲਾ, ਰਤਨ ਚਾਵਲਾ, ਰਾਜੀਵ ਕਮਰਾ, ਸੁਰਿੰਦਰ ਚਾਵਲਾ, ਹਰਸ਼ ਕਮਰਾ, ਚੰਦਨ ਸੇਠੀ, ਯੋਗੇਸ਼ ਚਾਵਲਾ, ਮੋਹਨ ਨਾਰੰਗ, ਰਾਜੀਵ ਵਰਮਾ, ਵਿਨੋਦ ਚਾਵਲਾ, ਮੁਨੀਸ਼ ਗਾਂਧੀ, ਸੁਧੀਰ ਜੁਨੇਜਾ, ਮੁਨੀਸ਼ ਕੌੜਾ ਅਤੇ ਹੋਰ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ‘ ਆਪ’ ਆਗੂਆਂ ਵਲੋਂ ਚੇਅਰਮੈਨ ਸਰਬਜੀਤ ਸਿੰਘ ਪੱਪਲ ਦਾ ਸਨਮਾਨ
Ad Position 24