27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

‘ ਆਪ’ ਆਗੂਆਂ ਵਲੋਂ ਚੇਅਰਮੈਨ ਸਰਬਜੀਤ ਸਿੰਘ ਪੱਪਲ ਦਾ ਸਨਮਾਨ

ਬੇਗੋਵਾਲ, 27 ਅਗਸਤ (ਸੁਖਜਿੰਦਰ ਸਿੰਘ)- ਬੀਤੇ ਦਿਨ ਪੰਜਾਬ ਸਰਕਾਰ ਵਲੋਂ ਹਲਕਾ ਭੁਲੱਥ ਦੇ ਸੀਨੀਅਰ ਆਪ ਆਗੂ ਸਰਬਜੀਤ ਸਿੰਘ ਪੱਪਲ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਨਿਯੁਕਤ ਕਰਨ ਤੇ ਬੇਗੋਵਾਲ ਸਰਕਲ ਦੇ ‘ਆਪ’ ਆਗੂਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਨਮਾਨ ਕਰਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਲਕਾ ਭੁਲੱਥ ਚ ਖ਼ਾਸ ਕਰਕੇ ਬੇਗੋਵਾਲ ਸਰਕਲ ਵਿਚ ਚੇਅਰਮੈਨ ਸਰਬਜੀਤ ਸਿੰਘ ਪੱਪਲ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਪਾਰਟੀ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਪਿਛਲੇ ਸਮੇਂ ਵਿਚ ਕੀਤੇ ਗਏ ਕਾਰਜਾਂ ਕਰਕੇ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕਰਕੇ ਜੋ ਮਿਹਨਤੀ ਵਰਕਰ ਦਾ ਮੁੱਲ ਮੋੜਿਆ ਹੈ, ਉਸ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਆਪ ਟੀਮ ਦਾ ਧੰਨਵਾਦ ਕਰਦੇ ਹਾਂ ਲ ਇਸ ਸਮੇਂ ਚੇਅਰਮੈਨ ਸਰਬਜੀਤ ਸਿੰਘ ਪੱਪਲ ਨੇ ਬੇਗੋਵਾਲ ਦੇ ਪ੍ਰਮੁੱਖ ਆਪ ਵਰਕਰਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਉਹ ਨਿਭਾਉਣਗੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਹ ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ | ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਰਪੰਚ ਅਕਬਰਪੁਰ ਸੁਖਚੈਨ ਸਿੰਘ ਮੁਰੱਬੀਆ ਅਮਰੀਕ ਸਿੰਘ ਸਾਬਕਾ ਸਰਪੰਚ ਰਾਵਾਂ ਲਖਵਿੰਦਰ ਸਿੰਘ ਅਕਬਰਪੁਰ ਤੇ ਦਰਸ਼ਨ ਸਿੰਘ ਪੰਚ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 28-08-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਿ੍ਸ਼ਨ ਗੀਤਾ ਗਿਆਨ ਮੰਦਰ ਵਿਖੇ ਪਵਿਤਾ ਪਰਵ ਮਨਾਇਆ ਅਗਲੀ ਖ਼ਬਰ ਨਡਾਲਾ ’ਚ ਅਲੌਕਿਕ ਕੀਰਤਨ ਸਮਾਗਮ ਅੱਜ
Ad Position 24