28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬੀ . ਡੀ . ਯੂ . ਟੀਮ ਵਲੋਂ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਦੀਆਂ ਰੇਲਵੇ ਲਾਈਨਾਂ ਦਾ ਦੌਰਾ

ਚੁਗਿੱਟੀ/ ਜੰਡੂਸਿੰਘ , 26 ਅਗਸਤ (ਨਰਿੰਦਰ ਲਾਗੂ)-ਫਿਰੋਜ਼ਪੁਰ ਡਿਵੀਜ਼ਨ ਦੀ ਬੀ. ਡੀ.

Ad Position 21
No active advertisement
ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰੇ-ਗਗਨ ਸੁੱਖ 27-08-2026
ਚੁਗਿੱਟੀ/ ਜੰਡੂਸਿੰਘ , 26 ਅਗਸਤ (ਨਰਿੰਦਰ ਲਾਗੂ)-ਫਿਰੋਜ਼ਪੁਰ ਡਿਵੀਜ਼ਨ ਦੀ ਬੀ.ਡੀ.ਯੂ.ਟੀਮ ਵਲੋਂ ਪੈਟਰੋਲੀਅਮ ਕੰਪਨੀਆਂ ਨਾਲ ਗੱਲਬਾਤ ਕੀਤੀ । ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸੰਜੀਵ ਕੁਮਾਰ ਦੁਆਰਾ ਸੁੱਚੀ ਪਿੰਡ - ਅਲਾਵਲਪੁਰ - ਕਾਲਾ ਬੱਕਰਾ ਸੈਕਸ਼ਨ ਦੇ ਨਿਰੀਖਣ ਦੌਰਾਨ, ਫਿਰੋਜ਼ਪੁਰ ਡਿਵੀਜ਼ਨ ਦੀ ਵਪਾਰ ਵਿਕਾਸ ਇਕਾਈ (ਬੀ. ਡੀ.ਯੂ.) ਟੀਮ ਨੇ ਸੁੱਚੀ ਪਿੰਡ ਵਿਖੇ ਸਥਿਤ ਇੰਡਿਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀਆਂ ਰੇਲਵੇ ਲਾਈਨਾਂ ਦਾ ਦੌਰਾ ਕੀਤਾ ਗਿਆ। ਟੀਮ ਨੇ ਇਸ ਮੌਕੇ ਪੈਟਰੋਲੀਅਮ ਅਤੇ ਲੁਬਰੀਕੈਂਟਸ ਉਤਪਾਦਾਂ ਦੀ ਰੇਲ ਆਵਾਜਾਈ ਨੂੰ ਵਧਾਉਣ ਅਤੇ ਮਾਲ ਅਵਾਜਾਈ ਲਈ ਭਵਿੱਖ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਗਾਹਕਾਂ ਅਤੇ ਡਿਪੂ ਇੰਚਾਰਜਾਂ ਨਾਲ ਬੈਠਕਾਂ ਕੀਤੀਆਂ। ਇਸ ਦੌਰਾਨ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਸੁਝਾਅ ਨੋਟ ਕੀਤੇ ਗਏ, ਅਤੇ ਬਿਹਤਰ ਰੇਲ ਸੇਵਾਵਾਂ ਦੇ ਪ੍ਰਬੰਧ ਸਬੰਧੀ ਭਰੋਸਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਡਿਵੀਜੀਨਲ ਕਮਰਸੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ,ਕਮਰੀਸੀਅਲ ਇੰਸਪੈਕਟਰ ਰਾਜੇਸ਼ ਧੀਮਾਨ ਅਤੇ ਮਾਲ ਸੁਪਰਵਾਈਜ਼ਰ ਮੌਜੂਦ ਸਨ। ਇਸ ਮੌਕੇ ਡਿਵੀਜੀਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਸੁਰੱਖਿਅਤ, ਭਰੋਸੇਮੰਦ,ਲਾਗ ਅਤੇ ਵਾਤਾਵਰਨ - ਅਨੁਕੂਲ ਰੇਲ ਆਵਾਜਾਈ ਨੂੰ ਉਤਸ਼ਾਹਿਤ ਕਰਦੇ ਹੋਏ ਮਾਲ ਢੋਆ-ਢੁਆਈ ਦੇ ਕਾਰੋਬਾਰ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।
Ad Position 22
No active advertisement
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਸਮੂਹਿਕ ਛੁੱਟੀ ਲੈ ਕੇ ਮਹਾਂ ਬੰਦ ਦਾ ਕਰੇਗੀ ਸਮਰਥਨ-ਸੁਖਜੀਤ ਸਿੰਘ ਅਗਲੀ ਖ਼ਬਰ 1135 ਮਹਿਲਾ ਸਤਿਕਾਰ ਸਖੀਆਂ ਨੂੰ 39.18 ਲੱਖ ਦੀ ਸਨਮਾਨ ਰਾਸ਼ੀ ਮਿਲੀ-ਡਾ. ਚੱਬੇਵਾਲ
Ad Position 24