ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਪਿ੍ਆਂਸੂ ਝਾਅ ਦਾ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨ
ਕਪੂਰਥਲਾ, 26 ਅਗਸਤ (ਵਿ. ਪ੍ਰ.)
ਕਪੂਰਥਲਾ, 26 ਅਗਸਤ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੇ ਤੀਜੀ ਜਮਾਤ ਦੇ ਵਿਦਿਆਰਥੀ ਪਿ੍ਆਂਸ਼ੂ ਝਾਅ ਵਲੋਂ ਦੂਜੇ ਸੁਨੋਸ ਇੰਟਰਨੈਸ਼ਨਲ ਚਿਲਡਰਨ ਬੁੱਕ ਐਵਾਰਡ 2026 ਵਿਚ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਕਵਿਤਾ ਲਈ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਉਨ੍ਹਾਂ ਨੂੰ ਦਿੱਲੀ ਵਿਚ ਕਰਵਾਈ ਗਈ ਸੋਲਸਟਾਈਸ 5ਵੀਂ ਐਨੂਅਲ ਲਿਟਰੇਸੀ ਕਾਨਫ਼ਰੰਸ ਦੌਰਾਨ ਪ੍ਰਬੰਧਕਾਂ ਵਲੋਂ ਪ੍ਰਦਾਨ ਕੀਤਾ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਕਿਸੇ ਪ੍ਰਤਿਭਾ ਨੂੰ ਅਜਿਹੇ ਮਾਨਯੋਗ ਮੰਚ ‘ਤੇ ਸਨਮਾਨਿਤ ਕੀਤੇ ਜਾਣਾ ਸੱਚਮੁੱਚ ਦਿਲ ਨੂੰ ਛੂਹਣ ਵਾਲਾ ਤੇ ਹੋਰਨਾਂ ਲਈ ਇਕ ਪ੍ਰੇਰਨਾਦਾਇਕ ਅਵਸਰ ਹੈ |