28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ ਡਾਇਰੀ : ਬੱਬਰ ਅਕਾਲੀ ਲਹਿਰ ’ ਕਿਤਾਬ , ਬੱਬਰ ਸ਼ਤਾਬਦੀ ਮੌਕੇ ਕੀਤੀ ਲੋਕ - ਅਰਪਣ

ਜਲੰਧਰ, 26 ਅਗਸਤ (ਐੱਮ. ਐੱਸ.

Ad Position 21
No active advertisement
ਸਿਵਲ ਹਸਪਤਾਲ ਵਿਚ ਇਕ ਦਿਨ ਲਈ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਦਾ ਕੀਤਾ ਐਲਾਨ 27-08-2026
ਜਲੰਧਰ, 26 ਅਗਸਤ (ਐੱਮ. ਐੱਸ. ਲੋਹੀਆ) – ‘ਡਾਇਰੀ : ਬੱਬਰ ਅਕਾਲੀ ਲਹਿਰ’ ਨਵ ਪ੍ਰਕਾਸ਼ਿਤ ਪੁਸਤਕ ਦੀ ਅੱਜ ਪਹਿਲੀ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੂੰ ਭੇਂਟ ਕਰਦੇ ਹੋਏ ਅਮੋਲਕ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ 1926-2026 ਦੇ ਇਤਿਹਾਸਕ ਮਹੱਤਵ ਅਤੇ ਪ੍ਰਸੰਗਕਤਾ ਨੂੰ ਸਮਝਦਿਆਂ ਇਹ ਪੁਸਤਕ ਵਿਸ਼ੇਸ਼ ਕਰਕੇ ਉਸ ਪਾਠਕ ਵਰਗ ਨੂੰ ਸਨਮੁਖ ਰੱਖਕੇ ਤਿਆਰ ਕੀਤੀ ਗਈ, ਜਿਸਨੂੰ ਬੱਬਰ ਅਕਾਲੀ ਲਹਿਰ ਦੇ ਹਕੀਕੀ ਇਤਿਹਾਸ ਦੀ ਜਾਣ-ਪਛਾਣ ਨਹੀਂ, ਜਾਂ ਉਹ ਹਕੀਕਤਾਂ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ‘ਡਾਇਰੀ : ਬੱਬਰ ਅਕਾਲੀ ਲਹਿਰ’ ਦੀ ਬੇਹੱਦ ਸਾਰਥਕਤਾ ਸਾਹਮਣੇ ਲਿਆਏਗੀ ਅਤੇ ਆਪਣੇ ਫਰਜ਼ ਪਛਾਨਣ ਲਈ ਪ੍ਰੇਰਨਾਦਾਇਕ ਹੋਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਪੁਸਤਕ ਦੀ ਆਮਦ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ 28 ਤੋਂ 30 ਅਗਸਤ ਤੱਕ ਲੱਗ ਰਹੇ ਤਿੰਨ ਰੋਜ਼ਾ ਸਿਖਆਰਥੀ ਚੇਤਨਾ ਕੈਂਪ ’ਚ ਹੋਰਨਾਂ ਕਿਤਾਬਾਂ ਸਮੇਤ ਇਹ ਪੁਸਤਕ ਵੀ ਸਿਖਆਰਥੀਆਂ ਨੂੰ ਸਨਮਾਨ ਵਜੋਂ ਭੇਂਟ ਕੀਤੀ ਜਾਏਗੀ। ਇਸ ਮੌਕੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਡਾ. ਸੈਲੇਸ਼, ਗੁਰਦੀਪ ਸਿੰਘ, ਭੂਵਨ, ਦਵਿੰਦਰ ਮੰਡ ਅਤੇ ਸ਼ਗੁਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਪਿ੍ਆਂਸੂ ਝਾਅ ਦਾ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨ ਅਗਲੀ ਖ਼ਬਰ ਅਮਰੀਕ ਸਿੰਘ ਬੋਪਾਰਾਏ ਕਿਸਾਨ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ
Ad Position 24