ਸੁਆਮੀ ਸੰਤ ਦਾਸ ਕਿੰਡਰਗਾਰਟਨ ਵਲੋਂ ਤੀਜ ਮੌਕੇ ਕਰਵਾਇਆ 5 ਵਾਂ ਮਾਂ - ਬੱਚਾ ਜੋੜੀ ਮੁਕਾਬਲਾ
ਜਲੰਧਰ, 23 ਅਗਸਤ (ਐੱਮ. ਐੱਸ.
ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ) - ਸੁਆਮੀ ਸੰਤ ਦਾਸ ਕਿੰਡਰਗਾਰਟਨ ਵਲੋਂ ਤੀਜ ਦੇ ਖੁਸ਼ੀਆਂ ਭਰੇ ਮੌਕੇ ’ਤੇ 5ਵਾਂ ਮਾਂ–ਬੱਚਾ ਜੋੜੀ ਮੁਕਾਬਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਮਾਵਾਂ ਅਤੇ ਉਨ੍ਹਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਇਕ ਰੰਗ-ਬਿਰੰਗੇ ਮੰਚ ’ਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ’ਚ ਮਹਿੰਦੀ, ਰੰਗ-ਬਿਰੰਗੀਆਂ ਚੂੜੀਆਂ, ਪੰਜਾਬੀ ਲੋਕ-ਪਰੰਪਰਾਵਾਂ, ਸੰਗੀਤ, ਹਾਸੇ-ਖੇਡ ਅਤੇ ਤੀਜ ਦੇ ਤਿਉਹਾਰੀ ਰੰਗਾਂ ਨੇ ਚਾਰ ਚੰਨ ਲਗਾ ਦਿੱਤੇ। ਸੋਨਿਕਾ ਚੌਹਾਨ (ਪੰਜਾਬੀ-ਬਾਲੀਵੁੱਡ ਫ਼ਿਲਮਾਂ ਅਤੇ ਟੀ.ਵੀ. ਸ਼ੋਅਜ਼ ’ਚ ਅਦਾਕਾਰੀ ਕਰ ਚੁੱਕੇ), ਨਮਸਤੇ ਕੈਨੇਡਾ ਸ਼ੋਅ ਲਈ ਕੋਰੀਓਗ੍ਰਾਫਰ ਵੀ ਰਹੇ ਹਨ ਅਤੇ ਸ੍ਰੀਮਤੀ ਮਮਤਾ ਸ਼ਰਮਾ (ਯੂਥ ਫੈਸਟੀਵਲਾਂ ਲਈ ਡਾਂਸ ਅਤੇ ਕੋਰੀਓਗ੍ਰਾਫੀ ਕਰ ਚੁੱਕੇ) ਮੁਕਾਬਲੇ ਦੇ ਜੱਜ ਰਹੇ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਸਾਰੀਆਂ ਮਾਵਾਂ, ਨੰਨ੍ਹੇ-ਮੁੰਨੇ ਕਲਾਕਾਰਾਂ, ਅਧਿਆਪਕਾਂ ਅਤੇ ਮਾਪਿਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਭਰਪੂਰ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਸਕੂਲ ਦੇ ਪ੍ਰਧਾਨ ਮਹਾਂ ਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਨੇ ਇਸ ਮੌਕੇ ਨੰਨ੍ਹੇ ਮੁੰਨੇ ਬੱਚਿਆਂ, ਪ੍ਰਤਿਭਾਸ਼ਾਲੀ ਜੇਤੂਆਂ ਅਤੇ ਸਮੂਹ ਹਾਜ਼ਰੀਨ ਨੂੰ ਅਸੀਸਾਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।