ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਸੰਭਾਲਿਆ ਅਹੁਦਾ
ਜਲੰਧਰ, 23 ਅਗਸਤ (ਪਵਨ ਖਰਬੰਦਾ)-ਆਲ ਇੰਡੀਆ ਮਹਿਲਾ ਕਾਂਗਰਸ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਕਾਂਗਰਸ ਭਵਨ ਵਿਖੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦਾ ਤਾਜਪੋਸ਼ੀ ਅਤੇ ਅਹੁਦਾ ਸੰਭਾਲ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ , ਵਾਇਸ ਪ੍ਰਧਾਨ ਵਿਦਿਆ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅਨੁਰਾਧਾ ਬੰਗਾ ਨੂੰ ਰਸਮੀ ਤੌਰ ‘ਤੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।
ਅ
ਅਨੁਰਾਧਾ ਬੰਗਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਪ੍ਰਧਾਨ ਬਲਜੀਤ ਕੌਰ ਨਾਲ ਹਨ ਵਿੱਦਿਆ ਗਿੱਲ ਤੇ ਡਾ. ਜਸਲਨੀ ਸੇਠੀ ਆਦਿ। ਤਸਵੀਰ-ਜੀ.ਪੀ.ਸਿੰਘ
24-08-2026
ਜਲੰਧਰ, 23 ਅਗਸਤ (ਪਵਨ ਖਰਬੰਦਾ)-ਆਲ ਇੰਡੀਆ ਮਹਿਲਾ ਕਾਂਗਰਸ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਕਾਂਗਰਸ ਭਵਨ ਵਿਖੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦਾ ਤਾਜਪੋਸ਼ੀ ਅਤੇ ਅਹੁਦਾ ਸੰਭਾਲ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ , ਵਾਇਸ ਪ੍ਰਧਾਨ ਵਿਦਿਆ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅਨੁਰਾਧਾ ਬੰਗਾ ਨੂੰ ਰਸਮੀ ਤੌਰ ‘ਤੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਸਮਾਜ ਅਤੇ ਰਾਜਨੀਤੀ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਨੁਰਾਧਾ ਬੰਗਾ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਿੱਚ ਸੰਗਠਨ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗਾ । ਅਹੁਦਾ ਸੰਭਾਲਣ ਉਪਰੰਤ ਨਵ-ਨਿਯੁਕਤ ਪ੍ਰਧਾਨ ਅਨੁਰਾਧਾ ਬੰਗਾ ਨੇ ਪਾਰਟੀ ਹਾਈਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ, ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ। ਸਾਡਾ ਮੁੱਖ ਮਕਸਦ ਔਰਤਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ ‘ਤੇ ਜਾਗਰੂਕ ਕਰਨਾ, ਉਨ੍ਹਾਂ ਨੂੰ ਸੰਗਠਨ ਨਾਲ ਜੋੜਨਾ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸੀਨੀਅਰ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਪਰਗਟ ਸਿੰਘ ਵਿਧਾਇਕ, ਬਾਵਾ ਹੈਨਰੀ ਐਮ ਐਲ ਏ ਜਲੰਧਰ ਨਾਰਥ, ਰਜਿੰਦਰ ਬੇਰੀ ਸ਼ਹਿਰੀ ਪ੍ਰਧਾਨ, ਸੁਰਿੰਦਰ ਕੌਰ ਸਾਬਕਾ ਡਿਪਟੀ ਮੇਅਰ ਜਲੰਧਰ ਕਾਰਪੋਰੇਸ਼ਨ, ਡਾਕਟਰ ਜਸਲੀਨ ਸੇਠੀ, ਉਮਾ ਬੇਰੀ, ਡੋਲੀ ਸੈਣੀ , ਪਰਵੀਨਾ ਮਨੂੰ, ਸੁਖਵਿੰਦਰ ਕੋਟਲੀ ਐਮ ਐਲ ਏ ਆਦਮਪੁਰ , ਕੌਂਸਲਰ ਬੰਟੀ ਨੀਲਕੰਠ, ਬਲਰਾਜ ਠਾਕੁਰ, ਪਵਨ ਕੁਮਾਰ, ਰਵਿਸ਼ ਰਾਜ ,ਅਸ਼ਵਨੀ ਕੁਮਾਰ ਜੰਗਰਾਲ, ਮਨਮੋਹਨ ਬੰਗਾ,ਨਲਿਨ ਸ਼ਰਮਾ ਆਦਿ ਨੇ ਅਨੁਰਾਧਾ ਬੰਗਾ ਨੂੰ ਵਧਾਈ ਦਿੱਤੀ । ਵੰਦਨਾ ਮਹਿਤਾ ਵਲੋ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।