24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਯੂਨੀਵਰਸਿਟੀ ਮੈਰਿਟ ਲਿਸਟ ’ਚ ਆਉਣ ਵਾਲੀ ਨਡਾਲਾ ਕਾਲਜ ਦੀ ਵਿਦਿਆਰਥਣ ਦਾ ਸੰਤ ਤਰਲੋਕ ਸਿੰਘ ਵਲੋਂ ਸਨਮਾਨ

ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਸੰਤ ਤਰਲੋਕ ਸਿੰਘ ਹੋਤੀ ਮਰਦਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਕਾਲਜ ਦੀ ਬੀ. ਕਾਮ ਸਮੈਸਟਰ ਛੇਵਾਂ ਦੀ ਵਿਦਿਆਰਥਣ ਅੰਮਿ੍ਤਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਨਡਾਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਮੈਰਿਟ ਲਿਸਟ ਵਿਚ 8.

Ad Position 21
No active advertisement
ਅਜੀਤ ਡੈਸਕ 24-08-2026
ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਸੰਤ ਤਰਲੋਕ ਸਿੰਘ ਹੋਤੀ ਮਰਦਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਕਾਲਜ ਦੀ ਬੀ.ਕਾਮ ਸਮੈਸਟਰ ਛੇਵਾਂ ਦੀ ਵਿਦਿਆਰਥਣ ਅੰਮਿ੍ਤਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਨਡਾਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਮੈਰਿਟ ਲਿਸਟ ਵਿਚ 8.01 ਸੀ ਜੀ ਪੀ ਏ ਅੰਕ ਪ੍ਰਾਪਤ ਲੈ ਕੇ 9ਵਾਂ ਸਥਾਨ ਅਤੇ ਜ਼ਿਲੇ੍ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਕਾਲਜ ਅਤੇ ਇਲਾਕੇ ਦਾ ਨਾ ਰੌਸ਼ਨ ਕੀਤਾ ਹੈ | ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਜੀ ਨੇ ਮੈਰਿਟ ਲਿਸਟ ਵਿਚ ਸਥਾਨ ਹਾਸਲ ਕਰਨ ’ਤੇ ਵਿਦਿਆਰਥਣ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ | ਇਹ ਪ੍ਰਾਪਤੀ ਸੰਸਥਾ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਅੰਮਿ੍ਤਪ੍ਰੀਤ ਕੌਰ ਨੇ ਆਪਣੇ ਵਿੱਦਿਅਕ ਸਫ਼ਰ ਦੌਰਾਨ ਲਗਾਤਾਰ ਅਕਾਦਮਿਕ ਪ੍ਰਤਿਭਾ ਅਤੇ ਸਮਰਪਣ ਦਿਖਾਇਆ ਹੈ ਉਸ ਦੀ ਇਹ ਸ਼ਾਨਦਾਰ ਸਫਲਤਾ ਕਾਲਜ ਵਲੋਂ ਦਿੱਤੀ ਗਈ ਸਿੱਖਿਆ ਦੀ ਗੁਣਵੱਤਾ ਮਾਰਗ ਦਰਸ਼ਨ ਅਤੇ ਅਕਾਦਮਿਕ ਮਾਹੌਲ ਨੂੰ ਦਰਸਾਉਂਦੀ ਹੈ| ਇਸ ਅਵਸਰ ’ਤੇ ਕਾਲਜ ਪਿ੍ੰਸੀਪਲ ਜਗਬੀਰ ਭੁੱਲਰ ਅਤੇ ਸਮੂਹ ਸਟਾਫ਼ ਮੈਂਬਰਾਨ ਵਲੋਂ ਵਿਦਿਆਰਥਣ ਨੂੰ ਉਸ ਦੀ ਇਸ ਸ਼ਾਨਦਾਰ ਉਪਲਬਧੀ ਲਈ ਮੁਬਾਰਕਬਾਦ ਦਿੱਤੀ | ਕਾਲਜ ਪਿ੍ੰਸੀਪਲ ਵਲੋਂ ਮੈਰਿਟ ਵਿਚ ਸਥਾਨ ਬਣਾਉਣ ਵਾਲੀ ਵਿਦਿਆਰਥਣ ਨੂੰ ਕਾਲਜ ਦਾ ਨਾਂਅ ਰੌਸ਼ਨ ਕਰਨ ‘ਤੇ ਵਧਾਈ ਦਿੱਤੀ | ਇਸ ਅਵਸਰ ’ਤੇ ਡਾ. ਨਵਪ੍ਰੀਤ ਕੌਰ, ਡਾ . ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਜਸਪਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੁੱਚਾ ਕਾਲਜ ਸਟਾਫ਼ ਹਾਜ਼ਰ ਸੀ|
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਵਿਚ ਕਰਵਾਇਆ ‘ਅਖੰਡ ਭਾਰਤ ਸੰਕਲਪ’ ਦਿਵਸ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦਾ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਦਾ ਨਤੀਜਾ ਸ਼ਾਨਦਾਰ ਪ੍ਰਿੰਸੀਪਲ ਡਾ. ਦਲਜੀਤ...
Ad Position 24