24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ 49ਵਾਂ ਸਾਲਾਨਾ ਜਗਰਾਤਾ 29 ਨੂੰ

ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ 49ਵਾਂ ਸਾਲਾਨਾ ਜਾਗਰਨ 29 ਅਗਸਤ ਦਿਨ ਸ਼ਨੀਵਾਰ ਨੂੰ ਮਾਤਾ ਦੇਵੀ ਦਵਾਰਾ ਮੰਦਿਰ ਅੱਡਾ ਨਡਾਲਾ ਵਿਖੇ ਕਲੱਬ ਪ੍ਰਧਾਨ ਅਮਿੱਤ ਕੁਮਾਰ ਬਾਗਲ ਦੀ ਅਗਵਾਈ ਹੇਠ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਿੱਤ ਕੁਮਾਰ ਬਾਗਲ ਨੇ ਦੱਸਿਆ ਕਿ ਇਸ 49ਵੇਂ ਸਾਲਾਨਾ ਜਾਗਰਨ ਦਾ ਉਦਘਾਟਨ ਸੁਰਿੰਦਰ ਪਾਲ ਸ਼ਰਮਾ ਯੂ. ਐਸ.

Ad Position 21
No active advertisement
ਅਜੀਤ ਡੈਸਕ 24-08-2026
ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ 49ਵਾਂ ਸਾਲਾਨਾ ਜਾਗਰਨ 29 ਅਗਸਤ ਦਿਨ ਸ਼ਨੀਵਾਰ ਨੂੰ ਮਾਤਾ ਦੇਵੀ ਦਵਾਰਾ ਮੰਦਿਰ ਅੱਡਾ ਨਡਾਲਾ ਵਿਖੇ ਕਲੱਬ ਪ੍ਰਧਾਨ ਅਮਿੱਤ ਕੁਮਾਰ ਬਾਗਲ ਦੀ ਅਗਵਾਈ ਹੇਠ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਿੱਤ ਕੁਮਾਰ ਬਾਗਲ ਨੇ ਦੱਸਿਆ ਕਿ ਇਸ 49ਵੇਂ ਸਾਲਾਨਾ ਜਾਗਰਨ ਦਾ ਉਦਘਾਟਨ ਸੁਰਿੰਦਰ ਪਾਲ ਸ਼ਰਮਾ ਯੂ.ਐਸ.ਏ. ਆਪਣੇ ਕਰ ਕਮਲਾਂ ਨਾਲ ਕਰਨਗੇ | ਜਾਗਰਨ ਦੀ ਰਾਤ ਸੋਨੂੰ ਮਹੰਤ ਕਰਤਾਰਪੁਰ ਵਾਲੇ, ਪ੍ਰਵੀਨ ਰੰਗੀਲਾ ਮੁਕੇਰੀਆਂ ਵਾਲੇ ਤੇ ਮਸ਼ਹੂਰ ਕਲਾਕਾਰ ਕਲੇਰ ਕੰਠ ਆਪਣੀਆਂ ਭੇਟਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਅਤੇ ਇਸ ਤੋਂ ਪਹਿਲਾਂ 28 ਅਗਸਤ ਨੂੰ ਮਾਤਾ ਰਾਣੀ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਜਾਗਰਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨ.ਆਰ.ਆਈ. ਵੀਰਾਂ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਤ ਪਰਿਵਾਰ ਜਾਗਰਨ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ | ਇਸ ਮੌਕੇ ਪ੍ਰਧਾਨ ਅਮਿੱਤ ਕੁਮਾਰ, ਮੀਤ ਪ੍ਰਧਾਨ ਰਣਜੀਤ ਸਿੰਘ, ਪ੍ਰਮੋਦ ਕੁਮਾਰ ਸ਼ਰਮਾ, ਰਮੇਸ਼ ਕੁਮਾਰ ਆੜਤੀਆ, ਪ੍ਰਵੀਨ ਕੁਮਾਰ, ਸੋਨੰੂ ਜੱਸਲ, ਜਗਦੀਸ਼ ਚੰਦਰ, ਟਿੰਕੂ ਸਨੋਤਰਾ, ਪਿ੍ੰਸ ਬਾਗਲ, ਨਿਤਿਨ ਸ਼ਰਮਾ, ਰੋਹਿਤ ਸ਼ਰਮਾ, ਪੰਡਿਤ ਸੰਦੀਪ ਪਾਂਡੇ, ਦੀਪਕ ਸ਼ਰਮਾ, ਤੀਰਥ, ਰਕੇਸ਼ ਕੁਮਾਰ, ਬਿੱਲੂ ਦਮੂਲੀਆ, ਸਤਪਾਲ ਸਾਬੀ, ਜਤਿੰਦਰ ਅਰੋੜਾ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰ-ਵਾਰ ਬਿਜਲੀ ਦੇ ਕੱਟਾਂ ਤੋਂ ਫਗਵਾੜਾ ਵਾਸੀ ਪ੍ਰੇਸ਼ਾਨ -ਪੰਕਜ ਚਾਵਲਾ ਅਗਲੀ ਖ਼ਬਰ ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਉਂਕਾਰ ਸਿੰਘ ਮਠਾਰੂ ਹੁਣ ਪਿਮਸ ’ਚ ਦੇਣਗੇ ਸੇਵਾਵਾਂ
Ad Position 24