18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਪੂਰਥਲਾ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਚੁਕਵਾਏ ਜਾਣ-ਕਾਂਗਰਸੀ ਆਗੂ

ਕਪੂਰਥਲਾ, 18 ਅਗਸਤ (ਸਡਾਨਾ)-ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰਾਂ ਦੀ ਵਧਦੀ ਸਮੱਸਿਆ ਕਾਰਨ ਨਾਗਰਿਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨਰੈਣ ਵਿਸ਼ਿਸ਼ਟ ਕੌਂਸਲਰ (ਜ਼ਿਲ੍ਹਾ ਵਾਈਸ ਪ੍ਰਧਾਨ), ਬਲਜੀਤ ਸਿੰਘ ਕਾਲਾ ਸਾਬਕਾ ਕੌਂਸਲਰ (ਸੀਨੀਅਰ ਵਾਈਸ ਪ੍ਰਧਾਨ, ਬਲਾਕ ਕਾਂਗਰਸ), ਐਡਵੋਕੇਟ ਜਤਿੰਦਰ ਕੁਮਾਰ ਕਪੂਰ ਅਤੇ ਅਮਰਦੀਪ ਸਿੰਘ ਤੇਜੀ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਨਗਰ ਨਿਗਮ ਕਪੂਰਥਲਾ ਦੀ ਮੇਅਰ ਚੋਣ ਸਬੰਧੀ ਮਾਮਲੇ ‘ਤੇ ਮਾਨਯੋਗ ਹਾਈਕੋਰਟ ਵੱਲੋਂ ਰੋਕ ਲਗਾਈ ਗਈ ਹੈ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨਗਰ ਨਿਗਮ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਪਏ ਕੂੜੇ ਦੇ ਢੇਰਾਂ ਦੀ ਤੁਰੰਤ ਸਫ਼ਾਈ ਲਈ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ | ਉਨ੍ਹਾਂ ਦੱਸਿਆ ਕਿ ਉਹ ਮਾਲ ਰੋਡ (ਠੰਢੀ ਸੜਕ) ਦੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਗਏ ਸਨ, ਪਰ ਉੱਥੇ ਵੱਡੀ ਮਾਤਰਾ ਵਿਚ ਕੂੜੇ ਦੇ ਢੇਰ ਪਾਏ ਗਏ, ਜਿਸ ਕਾਰਨ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਅਤੇ ਚਿੰਤਾਜਨਕ ਪਾਈ ਗਈ | ਇਸ ਤੋਂ ਇਲਾਵਾ ਮਨੀ ਮਹੇਸ਼ ਮੰਦਰ ਦੇ ਸਾਹਮਣੇ, ਠੰਢੀ ਸੜਕ ਤੋਂ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਸਡਾਨਾ)-ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰਾਂ ਦੀ ਵਧਦੀ ਸਮੱਸਿਆ ਕਾਰਨ ਨਾਗਰਿਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨਰੈਣ ਵਿਸ਼ਿਸ਼ਟ ਕੌਂਸਲਰ (ਜ਼ਿਲ੍ਹਾ ਵਾਈਸ ਪ੍ਰਧਾਨ), ਬਲਜੀਤ ਸਿੰਘ ਕਾਲਾ ਸਾਬਕਾ ਕੌਂਸਲਰ (ਸੀਨੀਅਰ ਵਾਈਸ ਪ੍ਰਧਾਨ, ਬਲਾਕ ਕਾਂਗਰਸ), ਐਡਵੋਕੇਟ ਜਤਿੰਦਰ ਕੁਮਾਰ ਕਪੂਰ ਅਤੇ ਅਮਰਦੀਪ ਸਿੰਘ ਤੇਜੀ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਨਗਰ ਨਿਗਮ ਕਪੂਰਥਲਾ ਦੀ ਮੇਅਰ ਚੋਣ ਸਬੰਧੀ ਮਾਮਲੇ ‘ਤੇ ਮਾਨਯੋਗ ਹਾਈਕੋਰਟ ਵੱਲੋਂ ਰੋਕ ਲਗਾਈ ਗਈ ਹੈ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨਗਰ ਨਿਗਮ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਪਏ ਕੂੜੇ ਦੇ ਢੇਰਾਂ ਦੀ ਤੁਰੰਤ ਸਫ਼ਾਈ ਲਈ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ | ਉਨ੍ਹਾਂ ਦੱਸਿਆ ਕਿ ਉਹ ਮਾਲ ਰੋਡ (ਠੰਢੀ ਸੜਕ) ਦੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਗਏ ਸਨ, ਪਰ ਉੱਥੇ ਵੱਡੀ ਮਾਤਰਾ ਵਿਚ ਕੂੜੇ ਦੇ ਢੇਰ ਪਾਏ ਗਏ, ਜਿਸ ਕਾਰਨ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਅਤੇ ਚਿੰਤਾਜਨਕ ਪਾਈ ਗਈ | ਇਸ ਤੋਂ ਇਲਾਵਾ ਮਨੀ ਮਹੇਸ਼ ਮੰਦਰ ਦੇ ਸਾਹਮਣੇ, ਠੰਢੀ ਸੜਕ ਤੋਂ ਐੱਸ.ਐੱਸ.ਪੀ. ਰਿਹਾਇਸ਼ , ਜੱਜ ਸਾਹਿਬਾਨਾਂ ਦੇ ਨਿਵਾਸ ਅਤੇ ਅਫ਼ਸਰ ਕਲੋਨੀ ਵੱਲ ਜਾਣ ਵਾਲੀ ਸੜਕ ‘ਤੇ, ਅਤੇ ਠੰਢੀ ਸੜਕ ਤੋਂ ਲਿੰਕ ਰੋਡ ਵਾਲੇ ਰਸਤੇ ‘ਤੇ ਵੀ ਵੱਡੇ ਪੱਧਰ ‘ਤੇ ਕੂੜਾ ਇਕੱਠਾ ਹੋਇਆ ਮਿਲਿਆ | ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਬਦਬੂ, ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ | ਇਸ ਲਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਨ੍ਹਾਂ ਡੰਪਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਭਵਿੱਖ ਵਿਚ ਕੂੜਾ ਮੁੜ ਇਕੱਠਾ ਨਾ ਹੋਵੇ, ਇਸ ਲਈ ਸਥਾਈ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ | ਇਸ ਮੌਕੇ ਵਿਕਾਸ ਸ਼ਰਮਾ ਵਿਕੀ, ਤਜਿੰਦਰ ਸਿੰਘ ਪ੍ਰੀਤਨਗਰ, ਸੁਖਵਿੰਦਰ ਸਿੰਘ ਬੱਤਰਾ ਆਦਿ ਹਾਜ਼ਰ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ’ਚ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦਾ ਆਗਾਜ਼ ਅਗਲੀ ਖ਼ਬਰ ਹਿਮਾਚਲ ਪਹੁੰਚੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਡਾਲਾ ਤੇ ਭੁਲੱਥ ਦੀਆਂ ਸੰਗਤਾਂ ਦੇ ਲੰਗਰਾਂ ’ਚ ਕੀਤੀ ਸੇਵਾ
Ad Position 24