19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਵਰਕਰਜ਼ ਕਲੱਬ ’ਚ ਤੀਆਂ ਦੇ ਤਿਉਹਾਰ ਸਬੰਧੀ ਸਮਾਗਮ 20 ਤੇ 21 ਨੂੰ

ਕਪੂਰਥਲਾ, 18 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਵਿ. ਪ੍ਰ.) -ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਵਰਕਰਜ਼ ਕਲੱਬ ਆਰ. ਸੀ. ਐਫ. ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਆਰ. ਸੀ. ਐਫ. ਦੇ ਵਰਕਰ ਕਲੱਬ ਵਿਚ ਬਹੁਤ ਹੀ ਧੂਮਧਾਮ ਨਾਲ 20 ਤੇ 21 ਅਗਸਤ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਭਰਤ ਰਾਜ, ਕਲਚਰਲ ਸਕੱਤਰ ਅਸ਼ਵਨੀ ਕੁਮਾਰ ਤੇ ਇੰਟਰਟੇਨਮੈਂਟ ਸਕੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ 20 ਅਗਸਤ ਨੂੰ ਦੁਪਹਿਰ ਬਾਅਦ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਰਟ ਐਂਡ ਕਰਾਫ਼ਟ, ਸਿਲਾਈ ਕਢਾਈ, ਰੰਗੋਲੀ, ਮਹਿੰਦੀ, ਬੈੱਸਟ ਆਊਟ ਆਫ਼ ਵੇਸਟ ਮੈਟੀਰੀਅਲ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਦੂਜੇ ਦਿਨ 21 ਅਗਸਤ ਨੂੰ ਸ਼ਾਮ 4 ਵਜੇ ਸੋਲੋ ਡਾਂਸ, ਗਰੁੱਪ ਡਾਂਸ, ਤੀਜ ਕੁਇਨ ਅਤੇ ਮਾਂ ਧੀ ਟੈਲੇਂਟ ਹੰਟ ਮੁਕਾਬਲੇ ਹੋਣਗੇ | ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪਹਿਲਾਂ ਤੀਜ ਕੁਇਨ ਬਣ ਚੁੱਕੀਆਂ ਹਨ, ਉਨ੍ਹਾਂ ਨੂੰ ਇਸ ਵਾਰ ਇਸ ਖ਼ਿਤਾਬ ਲਈ ਨਹੀਂ ਚੁਣਿਆ ਜਾਵੇਗਾ | ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਸਬੰਧੀ ਹੋਣ ਵਾਲੇ ਸਮਾਗਮ ਵਿਚ ਕਲੱਬ ਦੇ ਮੈਂਬਰਾਂ ਦੀ ਐਂਟਰੀ ਫ਼ੀਸ 100 ਰੁਪਏ ਤੇ ਗੈਰ ਸਰਕਾਰੀ ਮੈਂਬਰਾਂ ਲਈ 200 ਰੁਪਏ ਫ਼ੀਸ ਰੱਖੀ ਗਈ ਹੈ| ਉਨ੍ਹਾਂ ਆਰ. ਸੀ. ਐਫ. ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਟਰੱਕ ਤੇ ਐਕਟਿਵਾ ਦੀ ਟੱਕਰ ਵਿਚ ਇਕ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ’ਚ ਆਜ਼ਾਦੀ ਦਿਵਸ ਸੰਬੰਧੀ ਸਮਾਗਮ ਕਰਵਾਇਆ
Ad Position 24