19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ’ਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ

ਬੇਗੋਵਾਲ, 18 ਅਗਸਤ (ਸੁਖਜਿੰਦਰ ਸਿੰਘ)-ਸਥਾਨਕ ਕਸਬੇ ਦੇ ਟਾਂਡਾ ਰੋਡ ’ਤੇ ਸਥਿਤ ਕੈਂਬਰਿਜ ਵਰਲਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਖੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਭਰ ਦੇ ਅਹਿਮ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ | ਇਸ ਸਮੇਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 2026 ਵਿਚ ਪੰਜਾਬ ਭਰ ਦੇ ਪ੍ਰਮੁੱਖ ਸਕੂਲਾਂ ਜਿਨ੍ਹਾਂ ਵਿਚੋਂ ਵਿਕਟੋਰੀਆ ਪਬਲਿਕ ਸਕੂਲ ਲੁਧਿਆਣਾ, ਵਿਜਡਮ ਵਰਡ ਸਕੂਲ ਮਲੇਰਕੋਟਲਾ, ਪੈਰਾਗਨ ਇੰਟਰਨੈਸ਼ਨਲ ਸਕੂਲ ਲੁਧਿਆਣਾ, ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਹਰਚੋਵਾਲ, ਸੈਂਡ ਐਬਰੋਸੀਆ ਸਕੂਲ ਸਖੋਵਾਲ ਅਤੇ ਬੀ. ਏ.

Ad Position 21
No active advertisement
ਅਜੀਤ ਡੈਸਕ 19-08-2026
ਬੇਗੋਵਾਲ, 18 ਅਗਸਤ (ਸੁਖਜਿੰਦਰ ਸਿੰਘ)-ਸਥਾਨਕ ਕਸਬੇ ਦੇ ਟਾਂਡਾ ਰੋਡ ’ਤੇ ਸਥਿਤ ਕੈਂਬਰਿਜ ਵਰਲਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਖੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਭਰ ਦੇ ਅਹਿਮ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ | ਇਸ ਸਮੇਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 2026 ਵਿਚ ਪੰਜਾਬ ਭਰ ਦੇ ਪ੍ਰਮੁੱਖ ਸਕੂਲਾਂ ਜਿਨ੍ਹਾਂ ਵਿਚੋਂ ਵਿਕਟੋਰੀਆ ਪਬਲਿਕ ਸਕੂਲ ਲੁਧਿਆਣਾ, ਵਿਜਡਮ ਵਰਡ ਸਕੂਲ ਮਲੇਰਕੋਟਲਾ, ਪੈਰਾਗਨ ਇੰਟਰਨੈਸ਼ਨਲ ਸਕੂਲ ਲੁਧਿਆਣਾ, ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਹਰਚੋਵਾਲ, ਸੈਂਡ ਐਬਰੋਸੀਆ ਸਕੂਲ ਸਖੋਵਾਲ ਅਤੇ ਬੀ.ਏ. ਐਸ ਖ਼ਾਲਸਾ ਅਕੈਡਮੀ ਮਨੇਸ਼ ਦੇ ਹੋਣਹਾਰ ਵਿਦਿਆਰਥੀਆਂ ਨੇ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਕੈਮਰੇਜ ਵਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਅਭਿਰਾਜ ਅਨੰਦ ਨੇ ਪਹਿਲਾ ਥਾਂ ਹਾਸਿਲ ਕੀਤਾ ਜਦ ਕਿ ਸਹਿਜਪ੍ਰੀਤ ਸਿੰਘ, ਸਹਿਰਾਜਪ੍ਰੀਤ ਕੌਰ ਤੇ ਗੁਰਨੂਰ ਕੌਰ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਜਦਕਿ ਸੁਹੇਬ ਅਖ਼ਤਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਸਮੇਂ ਮੈਨੇਜਿੰਗ ਡਾਇਰੈਕਟਰ ਆਸ਼ੂਤੋਸ਼ ਰਾਜ ਨੇ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਉਨ੍ਹਾਂ ਦੇ ਕੋਚਾਂ ਤਾਂ ਧੰਨਵਾਦ ਕੀਤਾ | ਇਸ ਸਮੇਂ ਪਿ੍ੰਸੀਪਲ ਮਹਿਕਦੀਪ ਕੌਰ ਸੈਣੀ, ਤਕਨੀਕੀ ਡਾਇਰੈਕਟਰ ਸੁਖਚੈਨ ਸਿੰਘ, ਐਮਡੀ ਆਸ਼ੂਤੋਸ਼ ਰਾਜ ਅਤੇ ਪਵਨਦੀਪ ਸਿੰਘ ਸੈਣੀ ਨੇ ਸਾਂਝੇ ਤੌਰ ’ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਬੀ. ਏ ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਡਵੋਕੇਟ ਬਿੱਟੀ ਮਨਚੰਦਾ ਤੇ ਉਨ੍ਹਾਂ ਦੇ ਪਤੀ ਐਡਵੋਕੇਟ ਜਤਿੰਦਰ ਕਪੂਰ ਕਾਂਗਰਸ ’ਚ ਹੋਏ ਸ਼ਾਮਿਲ
Ad Position 24