ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਹੋਈ
ਭੁਲੱਥ, 18 ਅਗਸਤ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਰਾਜਪੁਰ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਕੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮੀਤ ਪ੍ਰਧਾਨ ਪੰਜਾਬ ਸੁਰਿੰਦਰ ਸਿੰਘ ਸ਼ੇਰ ਗਿੱਲ ਉਚੇਚੇ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਕਿਸਾਨ ਆਗੂਆਂ ਵਲੋਂ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਗੈਰ ਰਾਜਨੀਤੀ ਸੰਯੁਕਤ ਮੋਰਚਾ ਆਪਣੇ ਮੰਗ ਪੱਤਰ ਦੇ ਸੰਬੰਧ ਵਿਚ ਟਿਕਾਈ ਜਾ ਰਹੀ ਸੀ ਉਸ ਨੂੰ ਖਨੌਰੀ ਬਾਰਡਰ ਤੇ ਹਰਿਆਣਾ ਸਰਕਾਰ ਨੇ ਜੋ ਰੋਕਿਆ ਹੈ, ਇਹ ਲੋਕਤੰਤਰ ਦੀ ਮੌਤ ਦੇ ਸਮਾਨ ਹੈ, ਕਿਉਂਕਿ ਆਜ਼ਾਦ ਭਾਰਤ ਵਿਚ ਹਰ ਇਕ ਨੂੰ ਆਪਣੀਆਂ ਮੰਗਾਂ ਰੱਖਣ ਦਾ ਕੇਂਦਰ ਅੱਗੇ ਅਧਿਕਾਰ ਹੈ, ਜੇਕਰ ਕਿਸਾਨ ਜਥੇਬੰਦੀਆਂ ਸ਼ਾਂਤਮਈ ਪੈਦਲ ਯਾਤਰਾ ਕਰ ਰਹੀਆਂ ਸਨ ਤੇ ਇਸ ਤੋਂ ਜ਼ਿਆਦਾ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ, ਜੋ ਹਰਿਆਣਾ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਤੰਗ ਕਰ ਰਹੀ ਹੈ, ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਇਸ ਦੀ ਨਿਖੇਧੀ ਕਰਦੀ ਯੂਨੀਅਨ ਮੰਗ ਕਰਦੀ ਹੈ, ਕਿ ਝੋਨੇ ਦੀ ਸਰਕਾਰੀ ਖ਼ਰੀਦ ਜੋ ਪਹਿਲੀ ਅਕਤੂਬਰ ਤੋਂ ਸਰਕਾਰ ਸ਼ੁਰੂ ਕਰਦੀ ਉਸ ਨੂੰ 20 ਸਤੰਬਰ ਤੋਂ ਸ਼ੁਰੂ ਕੀਤਾ ਜਾਵੇ | ਇਸ ਮੌਕੇ ਗੁਰਚਰਨ ਸਿੰਘ ਖੱਸਣ, ਦਲਬੀਰ ਸਿੰਘ, ਇੰਸਪੈਕਟਰ ਜਨਕ ਰਾਜ ਖੱਸਣ,ਗੁਰਮੀਤ ਸਿੰਘ, ਦਿਲਬਾਗ ਸਿੰਘ, ਗੁਰਬਚਨ ਸਿੰਘ, ਹਰਦੀਪ ਸਿੰਘ ਲਿੱਟਾਂ, ਰਣਜੀਤ ਸਿੰਘ, ਹਕੂਮਤ ਸਿੰਘ ਕਮਰਾਏ, ਹਰਭਜਨ ਸਿੰਘ, ਖੁਸ਼ਪਾਲ ਸਿੰਘ ਕੰਗ ਬਾਗਵਾਨਪੁਰ ਤੇ ਹੋਰ ਹਾਜ਼ਰ ਸਨ |