19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਸਬੰਧੀ ਮੀਟਿੰਗ ਹੋਈ

ਹੁਸੈਨਪੁਰ, 18 ਅਗਸਤ (ਤਰਲੋਚਨ ਸਿੰਘ ਸੋਢੀ)- ਸੁਆਮੀ ਪ੍ਰਕਾਸ਼ਾ ਨੰਦ ਸਰਸਵਤੀ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਗੱਦੀ ਨਸ਼ੀਨ ਤੇ ਮੁੱਖ ਸੇਵਾਦਾਰ ਸ੍ਰੀ ਸ੍ਰੀ 1008 ਸੁਆਮੀ ਪੂਰਨਾ ਨੰਦ ਸਰਸਵਤੀ ਤੇ ਸੁਆਮੀ ਪ੍ਰਦੀਪਾ ਨੰਦ ਦੀ ਯੋਗ ਅਗਵਾਈ ਹੇਠ ਗੱਦਿਆਂ ’ਤੇ ਕਰਵਾਏ ਜਾ ਰਹੇ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਸੰਬੰਧੀ ਪ੍ਰਬੰਧਕਾਂ ਅਤੇ ਰੈਸਲਰ ਕੋਚਾਂ ਦੀ ਵਿਚਾਰ ਵਟਾਂਦਰਾ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸੁਆਮੀ ਪ੍ਰਕਾਸ਼ਾ ਨੰਦ ਸਰਸਵਤੀ ਆਸ਼ਰਮ ਕਾਹਲਵਾਂ ਤੇ ਆਸ਼ਰਮ ਕਮੇਟੀ ਦੇ ਪ੍ਰਧਾਨ ਨੰਬਰਦਾਰ ਲਾਭ ਚੰਦ ਥਿੱਗਲੀ ਨੇ ਕੀਤੀ | ਉਕਤ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਪੀ . ਆਰ.

Ad Position 21
No active advertisement
ਅਜੀਤ ਡੈਸਕ 19-08-2026
ਹੁਸੈਨਪੁਰ, 18 ਅਗਸਤ (ਤਰਲੋਚਨ ਸਿੰਘ ਸੋਢੀ)- ਸੁਆਮੀ ਪ੍ਰਕਾਸ਼ਾ ਨੰਦ ਸਰਸਵਤੀ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਗੱਦੀ ਨਸ਼ੀਨ ਤੇ ਮੁੱਖ ਸੇਵਾਦਾਰ ਸ੍ਰੀ ਸ੍ਰੀ 1008 ਸੁਆਮੀ ਪੂਰਨਾ ਨੰਦ ਸਰਸਵਤੀ ਤੇ ਸੁਆਮੀ ਪ੍ਰਦੀਪਾ ਨੰਦ ਦੀ ਯੋਗ ਅਗਵਾਈ ਹੇਠ ਗੱਦਿਆਂ ’ਤੇ ਕਰਵਾਏ ਜਾ ਰਹੇ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਸੰਬੰਧੀ ਪ੍ਰਬੰਧਕਾਂ ਅਤੇ ਰੈਸਲਰ ਕੋਚਾਂ ਦੀ ਵਿਚਾਰ ਵਟਾਂਦਰਾ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸੁਆਮੀ ਪ੍ਰਕਾਸ਼ਾ ਨੰਦ ਸਰਸਵਤੀ ਆਸ਼ਰਮ ਕਾਹਲਵਾਂ ਤੇ ਆਸ਼ਰਮ ਕਮੇਟੀ ਦੇ ਪ੍ਰਧਾਨ ਨੰਬਰਦਾਰ ਲਾਭ ਚੰਦ ਥਿੱਗਲੀ ਨੇ ਕੀਤੀ | ਉਕਤ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਪੀ . ਆਰ. ਸੋਂਧੀ , ਸਾਬਕਾ ਨੈਸ਼ਨਲ ਚੀਫ਼ ਕੋਚ ਇੰਡੀਆ ਪ੍ਰਧਾਨ ਪਹਿਲਵਾਨ ਰਿੰਪਲ ਕੁਮਾਰ ਵਜੀਦੋਵਾਲ, ਜਨਰਲ ਸਕੱਤਰ ਰੀਤਪ੍ਰੀਤ ਪਾਲ ਸਿੰਘ ਚੀਫ਼ ਐਡਵਾਈਜ਼ਰ, ਸੁਨੀਸ਼ ਕੁਮਾਰ ਸਾਬਕਾ ਸਰਪੰਚ ਕੜਾਲ ਕਲਾਂ ਮੀਤ ਪ੍ਰਧਾਨ, ਜਗਤਾਰ ਸਿੰਘ ਲਾਡੀ, ਫ਼ਕੀਰ ਸਿੰਘ ਚਾਹਲ, ਸਰਬਜੀਤ ਸਿੰਘ ਕਾਹਲਵਾਂ, ਪ੍ਰਧਾਨ ਬੱਗਾ ਗਿੱਲ, ਸੇਵਾ ਸਿੰਘ ਬਡਿਆਲ, ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਸਰਪੰਚ ਬਲਵਿੰਦਰ ਸਿੰਘ ਕਾਹਲਵਾਂ, ਹਰਭਜਨ ਸਿੰਘ ਭਲਾਈਪੁਰ, ਸੰਦੀਪ ਚਾਵਲਾ ਲੱਲੀਆਂ ਖ਼ੁਰਦ, ਰਵਜੋਤ ਸਿੰਘ ਕਾਹਲਵਾਂ, ਲੋਕ ਗਾਇਕ ਮਨਜੀਤ ਫ਼ਰਿਆਦ, ਅਮਨ ਕੁਮਾਰ ਕਪੂਰਥਲਾ, ਆਰ. ਪੀ. ਸਿੰਘ, ਸਤਿੰਦਰ ਸਿੰਘ ਸ਼ਿੰਦੂ, ਹਰਮੇਸ਼ ਪਾਠਕ, ਸ਼ਰਨਜੀਤ ਸਿੰਘ ਭੰਡਾਲ, ਸੁਰਜੀਤ ਕੁਮਾਰ ਕਾਹਲਵਾਂ, ਬਲਜੀਤ ਕੁਮਾਰ ਥਿੱਗਲੀ, ਹਰਜਿੰਦਰ ਕੁਮਾਰ ਕਾਹਲਵਾਂ, ਲਖਵੀਰ ਸਿੰਘ ਥਿੱਗਲੀ, ਬਿਮਲ ਕੁਮਾਰ ਥਿੱਗਲੀ ਆਦਿ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ਸਰਬ ਸੰਮਤੀ ਨਾਲ ਫ਼ੈਸਲਾ ਕਰਦਿਆਂ ਕਿਹਾ ਕਿ ਹੁਣ ਆਸ਼ਰਮ ਵਿਖੇ ਜਲਦੀ ਹੀ ਗੱਦਿਆਂ ਉੱਤੇ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ | ਜਿਸ ਸਬੰਧੀ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਗੱਦਿਆਂ ਉੱਤੇ ਨਾਮਵਰ ਪਹਿਲਵਾਨਾਂ ਦੀਆਂ ਹੋਣ ਵਾਲੇ ਕੁਸ਼ਤੀਆਂ ਦੇ ਦੰਗਲ ਨੂੰ ਸਫ਼ਲ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਡਾ ਇਹ ਉਪਰਾਲਾ ਜਿੱਥੇ ਨੌਜਵਾਨ ਵਰਗ ਨੂੰ ਬੁਰੀਆਂ ਆਦਤਾਂ ਤੋਂ ਬਚਾ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ ਉੱਥੇ ਵਿਸਰ ਰਹੀਆਂ ਪੁਰਾਤਨ ਖੇਡਾਂ ਨੂੰ ਸੁਰਜੀਤ ਕਰਨ ਵਿਚ ਵੀ ਸੰਮਤੀ ਵੱਲੋਂ ਆਪਣਾ ਲੋੜੀਂਦਾ ਯੋਗਦਾਨ ਪਾਉਣ ਦਾ ਉਪਰਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਸਕੂਲ ਦੀਆਂ ਵਿਦਿਆਰਥਣਾਂ ਨੇ ਬੈਡਮਿੰਟਨ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਵਾਹਨਾਂ ’ਤੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ, ਫ਼ਿਲਮਾਂ ਆਦਿ ਲਗਾਉਣ ’ਤੇ ਪਾਬੰਦੀ ਕਾਰ ਐਕਸੈਸਰੀਜ਼ ਵਾਲੀਆਂ ਦੁਕਾਨਾਂ...
Ad Position 24