ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਓਪਨ ਸਟੇਟ ਕਰਾਟੇ ਚੈਂਪੀਅਨਸ਼ਿਪ ਹੁਸ਼ਿਆਰਪੁਰ 2026 ਵਿਚ ਮਾਰੀਆਂ ਮੱਲਾਂ
ਸੁਲਤਾਨਪੁਰ ਲੋਧੀ, 14 ਅਗਸਤ (ਨਰੇਸ਼ ਹੈਪੀ)-ਸੂਦ ਭਵਨ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਪੰਜਾਬ ਸਟੇਟ ਕਰਾਟੇ ਟੂਰਨਾਮੈਂਟ 2026 ਵਿਚ ਅਕਾਲ ਕਰਾਟੇ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 23 ਤਗਮੇ ਜਿੱਤ ਕੇ ਅਕਾਲ ਕਰਾਟੇ ਕਲੱਬ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਨਾਮ ਰੌਸ਼ਨ ਕੀਤਾ | ਇਸ ਟੂਰਨਾਮੈਂਟ ਵਿਚ ਅਕਾਲ ਕਰਾਟੇ ਕਲੱਬ ਦੇ ਕੁੱਲ 23 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ | ਜਿਨ੍ਹਾਂ ਵਿਚ 11 ਖਿਡਾਰੀ ਅਲੀਨਾ ਖ਼ਾਨ, ਯੁਵਰਾਜ ਸ਼ਰਮਾ, ਨਿਮਰਤ ਕੌਰ, ਸੀਰਤ ਕੌਰ, ਸ਼੍ਰੇਆ, ਲਵਿਆ, ਗੁਰਸ਼ਾਨ ਸਿੰਘ, ਮਨਦੀਪ ਕੌਰ, ਸਾਹਿਬਨੂਰ ਸਿੰਘ, ਬਿਨਲਦੀਪ ਸਿੰਘ ਅਤੇ ਹਰਗੁਨ ਕੌਰ ਥਿੰਦ ਨੇ ਸੋਨੇ ਦੇ ਤਗਮੇ ਜਿੱਤੇ ਅਤੇ 6 ਖਿਡਾਰੀ ਮਨਸੀਰਤ ਕੌਰ, ਸਿਦਕ ਕੌਰ, ਅਵੀਨੀਤ ਕੌਰ, ਹਰਸਿਮਰਨ ਕੌਰ ਥਿੰਦ, ਮਾਨਵਜੋਤ ਸਿੰਘ ਅਤੇ ਗੁਰਰਿਸ਼ਨਮਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਹਾਸਿਲ ਕੀਤੇ ਅਤੇ 6 ਖਿਡਾਰੀ ਖੁਸ਼ਮੀਤ ਕੌਰ, ਨਵਜੋਤ ਸਿੰਘ, ਹੈਰੀ ਸਿੰਘ, ਰਾਜਵੰਸ਼ ਸਿੰਘ, ਸਮਰਦੀਪ ਸਿੰਘ ਅਤੇ ਸੁਖਮੀਤ ਸਿੰਘ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ | ਇਹ ਸ਼ਾਨਦਾਰ ਉਪਲਬਧੀ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਨਤੀਜਾ ਹੈ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਪਿ੍ੰਸੀਪਲ ਮੋਨਾ ਘਈ, ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਅਤੇ ਪਿ੍ੰਸੀਪਲ ਗਗਨਦੀਪ ਜੱਜ (ਅਕਾਲ ਅਕੈਡਮੀ ਇੰਟਰਨੈਸ਼ਨਲ) ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕੋਚ ਗੁਰਪ੍ਰੀਤ ਰੋਜ਼ੀ ਸੇਠੀ ਅਤੇ ਮਿਸ ਨੈਨਾ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ | ਉਨ੍ਹਾਂ ਦੀ ਲਗਾਤਾਰ ਮਿਹਨਤ ਤੇ ਸਹੀ ਮਾਰਗ ਦਰਸ਼ਨ ਨੇ ਖਿਡਾਰੀਆਂ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਿਸਿਜ਼ ਦਰਸ਼ਨਾ, ਮਿਸਿਜ਼ ਡਿੰਪਲ ਅਤੇ ਮਿਸ ਗੰਗਾ ਨੇ ਵੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਸ
ਸਮਾਗਮ ਦੌਰਾਨ ਹਾਜ਼ਰ ਚੇਅਰਮੈਨ ਵਿਜੈ ਮੈਣੀ, ਡਾਇਰੈਕਟਰ ਮੋਨੀਕਾ ਮੈਣੀ ਤੇ ਪ੍ਰਿੰਸੀਪਲ ਸੁਮਨ ਡਡਵਾਲ ਆਦਿ। ਤਸਵੀਰ-ਮੁਨੀਸ਼
15-08-2026