28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਾਹਿਤਕ ਸੰਸਥਾ ਅਦਬੀ ਸ਼ਾਮ ਦੀ ਨਵੀਂ ਟੀਮ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 02-04-2026
ਕਪੂਰਥਲਾ, 1 ਅਪ੍ਰੈਲ (ਅਮਰਜੀਤ ਕੋਮਲ)-ਸਾਹਿਤਕ ਸੰਸਥਾ ਅਦਬੀ ਸ਼ਾਮ ਕਪੂਰਥਲਾ ਦੀ ਸਾਲਾਨਾ ਮੀਟਿੰਗ ਵਿਚ ਸੰਸਥਾ ਦੀ ਨਵੀਂ ਟੀਮ ਦੀ ਚੋਣ ਜ਼ਿਲ•ਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ, ਸਰਪ੍ਰਸਤ ਇੰਜ. ਖ਼ਜਾਨ ਸਿੰਘ, ਡਾ. ਹਰਭਜਨ ਸਿੰਘ ਤੇ ਪ੍ਰਧਾਨ ਸ਼ਹਿਬਾਜ ਖ਼ਾਨ ਦੀ ਦੇਖ ਰੇਖ ਹੇਠ ਹੋਈ | ਜਿਸ ਵਿਚ ਸੰਸਥਾ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕਪੂਰਥਲਾ ਜ਼ਿਲ•ੇ ਦੀ ਨਾਮਵਰ ਸ਼ਾਇਰਾ, ਅਨੁਵਾਦਕ ਤੇ ਸਮਾਜ ਸੇਵਿਕਾ ਪਿੰ੍ਰਸੀਪਲ ਪ੍ਰੋਮਿਲਾ ਅਰੋੜਾ ਨੂੰ ਸੰਸਥਾ ਦਾ ਪ੍ਰਧਾਨ ਤੇ ਨਰਿੰਦਰ ਨੀਤ ਨੂੰ ਸੰਸਥਾ ਦਾ ਮੁੜ ਜਨਰਲ ਸਕੱਤਰ ਚੁਣਿਆ ਗਿਆ | ਸਭਾ ਦੇ ਸਾਬਕਾ ਪ੍ਰਧਾਨ ਸ਼ਹਿਬਾਜ ਖ਼ਾਨ ਨੇ ਦੱਸਿਆ ਕਿ ਇੰਜ. ਖ਼ਜਾਨ ਸਿੰਘ, ਡਾ. ਕੇਵਲ ਸਿੰਘ ਪ੍ਰਵਾਨਾ ਤੇ ਡਾ. ਹਰਭਜਨ ਸਿੰਘ ਸੰਸਥਾ ਦੇ ਸਰਪ੍ਰਸਤ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸੰਸਥਾ ਦੀ ਨਵਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਦੋਵੇਂ ਮਹਿਲਾ ਮੈਂਬਰ ਹਨ ਜੋ ਸਾਹਿਤ ਜਗਤ ਲਈ ਇਕ ਚੰਗਾ ਸੰਕੇਤ ਹੈ | ਪਿ੍ੰਸੀਪਲ ਪ੍ਰੋਮਿਲਾ ਅਰੋੜਾ ਤੇ ਨਰਿੰਦਰ ਨੀਤ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਹਿਤ ਜਗਤ ਦੀ ਸੇਵਾ ਲਈ ਹਰ ਸੰਭਵ ਯਤਨ ਕਰਨਗੇ | ਇਸੇ ਦੌਰਾਨ ਹੀ ਜ਼ਿਲ•ਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਨਵਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ | ਮੀਟਿੰਗ ਵਿਚ ਪਰਮਜੀਤ ਸਿੰਘ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਉਪਕਾਰ ਕੌਰ, ਸਾਬਕਾ ਬੈਂਕ ਮੈਨੇਜਰ ਰਵਿੰਦਰ ਕੌਰ, ਮੁਨੱਜਾ ਇਰਸ਼ਾਦ, ਅਵਤਾਰ ਸਿੰਘ ਭੰਡਾਲ, ਮੋਹਨ ਸਿੰਘ ਮੋਤੀ, ਪਰਗਣ ਸਿੰਘ ਧਾਲੀਵਾਲ, ਅਵਤਾਰ ਸਿੰਘ, ਜਸਜੀਤ ਕੌਰ ਅਤੇ ਸਹਿਜਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਸ਼ਿਮਲਾ 'ਚ ਮੁੱਖ ਮੰਤਰੀ ਸੁੱਖੂ ਨੂੰ ਮਿਲੇ ਡਲਹੌਜ਼ੀ ਦਾ ਨਾਂਅ ਬਦਲਣ ਦੀ ਕੀਤੀ ਮੰਗ <br/> ਅਗਲੀ ਖ਼ਬਰ ਰੇਲ ਕਰਮਚਾਰੀ ਤੇ ਜਥੇਬੰਦੀ ਦੇ ਮੈਂਬਰ ਆਈ.ਆਰ.ਈ.ਐਫ. ਦੀ ਫ਼ਰਜ਼ੀ ਜ਼ੋਨਲ ਕਮੇਟੀ ਤੋਂ ਸਾਵਧਾਨ ਰਹਿਣ-ਸਰਵਜੀਤ ਸਿੰਘ <...
Ad Position 24