14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਥਰਮਲ ਪਲਾਂਟ ਗੋਬਿੰਦਪੁਰਾ ਸੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 24-06-2026

ਬਰੇਟਾ, 23 ਜੂਨ (ਪਾਲ ਸਿੰਘ ਮੰਡੇਰ)- ਥਰਮਲ ਪਲਾਂਟ ਗੋਬਿੰਦਪੁਰਾ ਸੰਘਰਸ਼ ਕਮੇਟੀ ਨੇੜਲੇ ਪਿੰਡ ਧਰਮਪੁਰਾ ਵਿਖੇ ਲੋਕ ਮਿਲਣੀ ਕਰਨ ਆ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਆਪਣੀਆਂ ਮੰਗਾਂ ਰੱਖੇਗੀ। ਪ੍ਰਧਾਨ ਹਰਦੀਪ ਕੁਮਾਰ ਖੁਡਾਲ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਜ਼ਮੀਨ ਥਰਮਲ ਪਲਾਂਟ ਲਈ 2011 ’ਚ ਅਕਵਾਇਰ ਹੋਈ ਸੀ, ਦੇ ਪਰਿਵਾਰਾਂ ’ਚੋਂ ਇੱਕ ਮੈਂਬਰ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਸੀ ਪਰ ਇਸ ਦੇ ਉਲਟ ਕੁਝ ਚਹੇਤਿਆਂ ਨੂੰ ਹੀ ਨੌਕਰੀ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ 2011 ਵਾਲੀ ਪਾਲਿਸੀ ਲਾਗੂ ਕਰਦਿਆਂ ਬਾਕੀ ਪਰਿਵਾਰਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ। ਇਸ ਮੌਕੇ ਅਮਰੀਕ ਸਿੰਘ ਦਿਆਲਪੁਰਾ, ਰਣਜੀਤ ਸਿੰਘ ਦਿਆਲਪੁਰਾ, ਲਛਮਣ ਸਿੰਘ ਕੁੱਲਰੀਆਂ, ਜਗਰਾਜ ਸਿੰਘ ਕੁੱਲਰੀਆਂ, ਤਲਵਿੰਦਰ ਸਿੰਘ ਬਰੇਟਾ, ਗੁਰਦੀਪ ਸਿੰਘ ਮਾਖਾ, ਸੱਤਪਾਲ ਸ਼ਰਮਾ ਬਰੇਟਾ, ਜਗਰਾਜ ਸਿੰਘ ਕੁਲਾਣਾ, ਗੁਰਦੀਪ ਸਿੰਘ ਚੱਕ ਅਲੀਸ਼ੇਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਕੁਮਾਰ ਨੇ ਸਬ ਡਿਵੀਜ਼ਨਲ ਮੈਜਿਸਟਰੇਟ ਬੁਢਲਾਡਾ ਵਜੋਂ ਕਾਰਜ ਭਾਰ ਸੰਭਾਲਿਆ ਅਗਲੀ ਖ਼ਬਰ ਐਨ. ਐਚ. ਐਮ. ਕਰਮਚਾਰੀਆਂ ਵਲੋਂ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ
Ad Position 24