14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਐਨ. ਐਚ. ਐਮ. ਕਰਮਚਾਰੀਆਂ ਵਲੋਂ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ

Ad Position 21
No active advertisement
ਅਜੀਤ ਡੈਸਕ 24-06-2026

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਐਨ.ਐਚ.ਐਮ. ਜੁਆਇੰਟ ਫ਼ਰੰਟ ਪੰਜਾਬ ਦੇ ਸੱਦੇ ’ਤੇ ਮਾਨਸਾ ਵਿਖੇ ਵੀ ਐਨ.ਐਚ.ਐਮ. ਕਰਮਚਾਰੀਆਂ ਵਲੋਂ ਕੰਮ ਮੁਕੰਮਲ ਬੰਦ ਕਰ ਕੇ ਸਥਾਨਕ ਦਫ਼ਤਰ ਸਿਵਲ ਸਰਜਨ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਸੰਬੋਧਨ ਕਰਦਿਆਂ ਐਨ.ਐਚ.ਐਮ. ਆਗੂ ਅਮਨਦੀਪ ਕੌਰ ਦਲੇਲ ਸਿੰਘ ਵਾਲਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਲੈ ਕੇ ਹਰ ਸਿਹਤ ਮੁਹਿੰਮ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਐਨ.ਐਚ.ਐਮ. ਕਾਮੇ ਅੱਜ ਵੀ ਨਿਗੂਣੀਆਂ ਤਨਖ਼ਾਹਾਂ ਅਤੇ ਅਸੁਰੱਖਿਅਤ ਭਵਿੱਖ ਨਾਲ ਜੂਝ ਰਹੇ ਹਨ। ਆਗੂ ਜਗਦੇਵ ਸਿੰਘ ਮਾਨ, ਡਾ. ਵਿਸ਼ਵਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨੂੰ ਬਿਨਾਂ ਸ਼ਰਤਾਂ ਤੋਂ ਰੈਗੂਲਰ ਕੀਤਾ ਜਾਵੇ, ਮਹਿੰਗਾਈ ਭੱਤਾ ਤੁਰੰਤ ਦਿੱਤਾ ਜਾਵੇ ਅਤੇ ਕਰਮਚਾਰੀਆਂ ’ਤੇ ਗੈਰ-ਜ਼ਰੂਰੀ ਅਤੇ ਫ਼ਾਲਤੂ ਕੰਮਾਂ ਦਾ ਬੋਝ ਪਾਉਣਾ ਬੰਦ ਕੀਤਾ ਜਾਵੇ। ਜਥੇਬੰਦੀ ਨੇ 24 ਜੂਨ ਨੂੰ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਵਿਖੇ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਰਵਿੰਦਰ ਕੁਮਾਰ, ਪ੍ਰਤਾਪ ਸਿੰਘ ਖੁਡਾਲ, ਸੰਦੀਪ ਸਿੰਘ, ਕਰਨਜੀਤ ਸਿੰਘ, ਲਵਲੀ ਗੋਇਲ, ਕਰਮਜੀਤ ਕੌਰ, ਦੀਪ ਸ਼ਿਖਾ, ਰਾਜਵੀਰ ਕੌਰ, ਮਨਦੀਪ ਕੌਰ, ਗੁਰਵੀਰ ਕੌਰ, ਰਾਜਵਿੰਦਰ ਕੌਰ ਬੁਢਲਾਡਾ, ਦਵਿੰਦਰ ਸਿੰਘ, ਵਰਿੰਦਰ ਮਹਿਤਾ, ਬਲਜੀਤ ਸਿੰਘ, ਨਿਸ਼ਾ ਰਾਣੀ ਅਤੇ ਡਾ ਨਿਰਮਲ ਸਿੰਘ, ਪ੍ਰਭਜੋਤ ਕੌਰ, ਸ਼ਵਿੰਦਰ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਥਰਮਲ ਪਲਾਂਟ ਗੋਬਿੰਦਪੁਰਾ ਸੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ-ਪੱਤਰ ਅਗਲੀ ਖ਼ਬਰ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ
Ad Position 24