17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਬਲਾਕ ਆਲਮਵਾਲਾ ਵਿਖੇ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਦੀ ਚੋਣ

ਮਲੋਟ, 17 ਨਵੰਬਰ (ਪਾਟਿਲ)- ਬਲਾਕ ਆਲਮਵਾਲਾ ਵਿਖੇ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਦੀ ਚੋਣ ਕਰਵਾਈ ਗਈ, ਜਿਸ ਵਿਚ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸ.

Ad Position 21
No active advertisement
ਅਜੀਤ ਡੈਸਕ 18-11-2026
ਮਲੋਟ, 17 ਨਵੰਬਰ (ਪਾਟਿਲ)- ਬਲਾਕ ਆਲਮਵਾਲਾ ਵਿਖੇ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਦੀ ਚੋਣ ਕਰਵਾਈ ਗਈ, ਜਿਸ ਵਿਚ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸ.ਐਮ.ਓ. ਡਾ. ਸਿੰਪਲ ਕੁਮਾਰ ਦੀ ਵਿਸ਼ੇਸ਼ ਹਾਜ਼ਰੀ ਵਿਚ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਸੁਖਜੀਵਨ ਕੌਰ ਬਾਵਾ ਨੂੰ ਬਲਾਕ ਆਲਮਵਾਲਾ ਦੀ ਪ੍ਰਧਾਨ ਚੁਣਿਆ । ਇਸ ਮੌਕੇ ਜਮਹੂਰੀ ਅਧਿਕਾਰਾਂ ਅਤੇ ਆਸ਼ਾ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾਈ ਆਗੂ ਹਰਪਾਲ ਕੌਰ ਨੇ ਨਵ-ਨਿਯੁਕਤ ਪ੍ਰਧਾਨ ਸੁਖਜੀਵਨ ਕੌਰ ਬਾਵਾ ਨੂੰ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਸੁਖਜੀਵਨ ਕੌਰ ਬਾਵਾ ਨੇ ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਭੈਣਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਚੋਣ ਪ੍ਰਕਿ ਰਿਆ ’ਚ ਸੁਖਬੀਰ ਕੌਰ, ਰਜਿੰਦਰ ਪਾਲ ਸਿੰਘ, ਬਲਵਿੰਦਰ ਕੌਰ, ਪਰਮਜੀਤ ਕੌਰ ਮਾਨ, ਰਣਜੀਤ ਕੌਰ ਕਬਰਵਾਲਾ, ਕਰਮਜੀਤ ਕੌਰ ਛਾਪਿਆਂਵਾਲੀ, ਵੀਰਪਾਲ ਕੌਰ ਮਹਿਰਾਜਵਾਲਾ, ਚਰਨਜੀਤ ਕੌਰ ਔਲਖ, ਬੇਅੰਤ ਕੌਰ ਰਾਮਨਗਰ, ਪਰਮਜੀਤ ਕੌਰ ਬੁਰਜ ਸਿੱਧਵਾਂ, ਸ਼ੀਲਾ ਰਾਣੀ ਦਬੜਾ, ਵੀਰਪਾਲ ਕੌਰ ਤਾਮਕੋਟ, ਬਲਦੇਵ ਕੌਰ, ਵੀਰਪਾਲ ਕੌਰ ਲਖਮੀਰੇਵਾਲਾ ਅਤੇ ਕਰਮਜੀਤ ਕੌਰ ਤਰਖਾਣਵਾਲਾ, ਅਮਰਜੀਤ ਕੌਰ, ਹੋਰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਜੈਤੋ ’ਚ ਦਿਸੀ ਕਾਂਗਰਸ ਦੀ ਅੰਦਰੂਨੀ ਨਾਰਾਜ਼ਗੀ ਅਗਲੀ ਖ਼ਬਰ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ਖੇਡ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
Ad Position 24