ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਗੋਪ ਅਸ਼ਟਮੀ ਦਾ ਦਿਹਾੜਾ ਮਨਾਇਆ
ਜੈਤੋ, 17 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਸਹਿਯੋਗ ਨਾਲ ਗੋਪ ਅਸ਼ਟਮੀ ਦੇ ਸ਼ੁਭ ਦਿਹਾੜੇ ’ਤੇ ਸਕੂਲ ਵਿਚ ਜਾ ਕੇ ਗਊ ਮਾਤਾ ਦੀ ਸੇਵਾ ਕੀਤੀ ਗਈ। ਸਕੂਲ ਦੇ ਪਿ੍ੰਸੀਪਲ ਕੁਸਮ ਕਾਲੜਾ ਨੇ ਗਊ ਪੂਜਾ ਨੂੰ ਉੱਤਮ ਪੂਜਾ ਦੱਸਦਿਆਂ ਪ੍ਰੀਸ਼ਦ ਦੀ ਪ੍ਰਸੰਸਾ ਕੀਤੀ।
ਜੈਤੋ, 17 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਸਹਿਯੋਗ ਨਾਲ ਗੋਪ ਅਸ਼ਟਮੀ ਦੇ ਸ਼ੁਭ ਦਿਹਾੜੇ ’ਤੇ ਸਕੂਲ ਵਿਚ ਜਾ ਕੇ ਗਊ ਮਾਤਾ ਦੀ ਸੇਵਾ ਕੀਤੀ ਗਈ। ਸਕੂਲ ਦੇ ਪਿ੍ੰਸੀਪਲ ਕੁਸਮ ਕਾਲੜਾ ਨੇ ਗਊ ਪੂਜਾ ਨੂੰ ਉੱਤਮ ਪੂਜਾ ਦੱਸਦਿਆਂ ਪ੍ਰੀਸ਼ਦ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ, ਗਿੱਜੀ ਵਾਲਾ ਪ੍ਰਿੰਟਿਗ ਪ੍ਰੈੱਸ ਵਾਲੇ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਕੁਮਾਰ ਸਿੰਗਲਾ, ਸਾਬਕਾ ਪ੍ਰਧਾਨ ਮੋਹਨ ਲਾਲ ਜਿੰਦਲ, ਨਰੇਸ਼ ਗੋਇਲ, ਐਡਵੋਕੇਟ ਸੰਗੀਤਾ ਸ਼ਰਮਾ ਅਤੇ ਸਲਾਈ ਸੈਂਟਰ ਇੰਚਾਰਜ ਮਮਤਾ ਜਿੰਦਲ ਆਦਿ ਮੌਜੂਦ ਸਨ। ਇਹ ਜਾਣਕਾਰੀ ਪ੍ਰੋਜੈਕਟ ਦੀ ਚੇਅਰਪਰਸਨ ਸ਼ਿਲਪੀ ਸਿੰਗਲਾ ਅਤੇ ਪੀ.ਆਰ.ਓ ਰਿੰਕੂ ਬਿੰਦਲ ਨੇ ਦਿੱਤੀ।