ਸਮਾਜ ਸੇਵੀ ਪਰਿਵਾਰ ਨੇ ਮਿਡਲ ਸਕੂਲ ਪੱਕਾ ਨੂੰ 15 ਟਿਊਬ ਲਾਈਟਾਂ ਦਿੱਤੀਆਂ
ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਮਿਡਲ ਸਕੂਲ ਪੱਕਾ ਨੂੰ ਸਮਾਜ ਸੇਵੀ ਅਸ਼ਵਨੀ ਕੁਮਾਰ ਲਵਲੀ ਅਤੇ ਉਨ੍ਹਾਂ ਦੇ ਸੁਪਤਨੀ ਸੇਵਾ ਮੁਕਤ ਅਧਿਆਪਕਾ ਪ੍ਰਕਾਸ਼ ਰਾਣੀ ਨੇ 15 ਟਿਊਬ ਲਾਈਟਾਂ ਦਿੱਤੀਆਂ। ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਅਸ਼ਵਨੀ ਕੁਮਾਰ ਲਵਲੀ ਅਤੇ ਪ੍ਰਕਾਸ਼ ਰਾਣੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਮਿਡਲ ਸਕੂਲ ਪੱਕਾ ਨੂੰ ਸਮਾਜ ਸੇਵੀ ਅਸ਼ਵਨੀ ਕੁਮਾਰ ਲਵਲੀ ਅਤੇ ਉਨ੍ਹਾਂ ਦੇ ਸੁਪਤਨੀ ਸੇਵਾ ਮੁਕਤ ਅਧਿਆਪਕਾ ਪ੍ਰਕਾਸ਼ ਰਾਣੀ ਨੇ 15 ਟਿਊਬ ਲਾਈਟਾਂ ਦਿੱਤੀਆਂ। ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਅਸ਼ਵਨੀ ਕੁਮਾਰ ਲਵਲੀ ਅਤੇ ਪ੍ਰਕਾਸ਼ ਰਾਣੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਅਸ਼ਵਨੀ ਕੁਮਾਰ ਲਵਲੀ ਨੇ ਭਵਿੱਖ ’ਚ ਸਕੂਲ ਅਤੇ ਬੱਚਿਆਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ, ਐਸ.ਐਸ.ਮਾਸਟਰ ਸੁਦੇਸ਼ ਸ਼ਰਮਾ, ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ, ਐਸ.ਐਸ.ਮਿਸਟ੍ਰੈੱਸ ਜਸਵਿੰਦਰ ਕੌਰ ਅਤੇ ਸਾਇੰਸ ਮਿਸਟ੍ਰੈਸ ਅਰੁਣਾ ਰਾਣੀ ਵੀ ਹਾਜ਼ਰ ਸਨ।