11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਹੈਪੀ ਕਲਾਸਰੂਮ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਮਲੋਟ, 10 ਸਤੰਬਰ (ਪਾਟਿਲ)-ਡੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਲੋਟ, 10 ਸਤੰਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀ.ਬੀ.ਐੱਸ.ਈ. ਨਵੀਂ ਦਿੱਲੀ ਦੁਆਰਾ ਹੈਪੀ ਕਲਾਸਰੂਮ ਵਿਸ਼ੇ ’ਤੇ ਅਧਿਆਪਕਾਂ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਸੋਨੀਆ ਚਾਨਣਾ (ਕੋਆਰਡੀਨੇਟਰ ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਮਲੋਟ) ਅਤੇ ਲਖਵੀਰ ਸਿੰਘ (ਕਿਡਜ਼ ਕਿੰਗਡਮ ਕਾਨਵੈਂਟ ਸਕੂਲ ਸਿੰਘਵਾਲਾ) ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਮਹਿਮਾਨਾਂ ਦਾ ਫ਼ੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਕ ਖ਼ੁਸ਼ਹਾਲ ਕਲਾਸਰੂਮ ਉਹ ਹੁੰਦਾ ਹੈ, ਜਿੱਥੇ ਵਿਦਿਆਰਥੀ ਬਿਨਾਂ ਕਿਸੇ ਡਰ ਜਾਂ ਤਣਾਅ ਦੇ ਖ਼ੁਸ਼ੀ ਤੇ ਉਤਸ਼ਾਹ ਨਾਲ ਸਿੱਖਦੇ ਹਨ। ਕਲਾਸਰੂਮ ਦਾ ਵਾਤਾਵਰਣ ਪਿਆਰ, ਸਹਿਯੋਗ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨਾਲ ਭਰਿਆ ਹੁੰਦਾ ਹੈ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਹਰੇਕ ਵਿਦਿਆਰਥੀ ਦੀ ਸਮਰੱਥਾ ਤੇ ਰੁਚੀ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਇਕ ਖ਼ੁਸ਼ਹਾਲ ਕਲਾਸਰੂਮ ਵਿਚ ਗ਼ਲਤੀਆਂ ਨੂੰ ਅਸਫ਼ਲਤਾਵਾਂ ਨਹੀਂ, ਸਗੋਂ ਸਿੱਖਣ ਦੇ ਮੌਕੇ ਮੰਨਿਆ ਜਾਂਦਾ ਹੈ। ਮੰਚ ਦਾ ਸੰਚਾਲਨ ਰਾਮਚੰਦਰ ਸ਼ਾਸਤਰੀ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਹੰਦ ਤੇ ਰਾਜਸਥਾਨ ਫੀਡਰ ’ਤੇ ਬਣੇ ਉਚੇ ਪੁਲਾਂ ਦੀਆਂ ਢਲਾਨਾਂ ਨੂੰ ਸੜਕਾਂ ਨਾਲ ਜੋੜਨ ਦੀ ਮੰਗ ਅਗਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਦਾ ਪੱਕਾ ਮੋਰਚਾ 12ਵੇਂ ਦਿਨ ’ਚ ਸ਼ਾਮਿਲ ਕਿਸਾਨਾਂ ਦਾ ਵਫ਼ਦ ਐੱਸ . ਡੀ . ਐੱਮ . ਨੂੰ ਮਿਲਿਆ
Ad Position 24