01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਖ਼ਤ ਸੁਰੱਖਿਆ ਪ੍ਰਬੰਧ ਵਾਲਾ ਡਿਪਟੀ ਕਮਿਸ਼ਨਰ ਦਫ਼ਤਰ ਵੀ ਚੋਰਾਂ ਦੇ ਨਿਸ਼ਾਨੇ ’ਤੇ

ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਹਰਮਹਿੰਦਰ ਪਾਲ)-ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ 24 ਘੰਟੇ ਗਾਰਦ ਰਹਿੰਦੀ ਹੈ। ਦਫ਼ਤਰ ਵਿਚ ਹੀ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦਾ ਸਟੋਰ ਹੈ, ਉੱਥੇ ਵੀ 24 ਘੰਟੇ ਗਾਰਦ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 01-09-2026
ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਹਰਮਹਿੰਦਰ ਪਾਲ)-ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ 24 ਘੰਟੇ ਗਾਰਦ ਰਹਿੰਦੀ ਹੈ। ਦਫ਼ਤਰ ਵਿਚ ਹੀ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦਾ ਸਟੋਰ ਹੈ, ਉੱਥੇ ਵੀ 24 ਘੰਟੇ ਗਾਰਦ ਰਹਿੰਦੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਇਸ ਭਾਰੀ ਸੁਰੱਖਿਆ ਵਾਲੇ ਖੇਤਰ ਦੇ ਵਿਚਾਲੇ ਸਥਿਤ ਸਰਕਾਰੀ ਮਾਰਕਿਟ ਜਿਸ ਵਿਚ ਐਡਵੋਕੇਟ, ਡਾਕੂਮੈਂਟ ਰਾਈਟਰ, ਟਾਈਪਿਸਟ, ਅਸ਼ਟਾਮ ਫਰੋਸ਼ ਅਤੇ ਫ਼ੋਟੋ ਸਟੇਟ ਵਾਲੇ ਕੰਮ ਕਰਦੇ ਹਨ, ਵਿਚ ਬੀਤੇ ਦਿਨੀਂ ਚੋਰਾਂ ਨੇ ਸ਼ਟਰ ਤੋੜੇ ਅਤੇ ਇਨਵਰਟਰ ਤੇ ਬੈਟਰੀ ਸਣੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰਜੀਤ ਸਿੰਘ, ਡਾਕੂਮੈਂਟ ਰਾਈਟਰ ਸਤਪਾਲ ਅਰੋੜਾ, ਸੁਭਾਸ਼ ਮਿੱਤਲ, ਰਜਿੰਦਰ ਕੁਮਾਰ ਚੁੱਘ, ਜੋਤੀ ਭਾਟੀਆ, ਗਗਨਦੀਪ ਸਿੰਘ, ਰਾਜਨ ਚਗਤੀ, ਜਗਦੀਪ ਸਿੰਘ, ਗੁਰਦੇਵ ਸਿੰਘ, ਸੁਨੀਲ ਕੁਮਾਰ, ਜਸਵੀਰ ਸਿੰਘ, ਸਤਪਾਲ ਲੂਥਰਾ, ਨੰਬਰਦਾਰ ਹਰਿੰਦਰ ਢੋਸੀਵਾਲ ਹੋਰਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਮਾਰਕਿਟ ਵਿਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾ ਵੀ ਏ.ਸੀ. ਦੇ ਕੰਪ੍ਰੈਸ਼ਰ ਅਤੇ ਫ਼ਿਰ ਏ.ਸੀ. ਦੀਆਂ ਪਾਇਪਾਂ ਕਾਪਰ ਵਾਲੀਆਂ ਚੋਰੀ ਹੋ ਗਈਆਂ ਸਨ। ਅਜੇ ਤੱਕ ਚੋਰਾਂ ਦੀ ਕੋਈ ਉਘ-ਸੁਘ ਨਹੀਂ ਲੱਗੀ। ਹੁਣ ਇਨਵਰਟਰ, ਬੈਟਰਾ ਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਅਜਿਹੇ ਹਾਲਤਾਂ ’ਚ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਦੁਕਾਨਦਾਰਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਵੀ ਆਪਣੀ ਸਮੱਸਿਆ ਦੱਸੀ ਕਿ ਜੇਕਰ ਕੰਪਲੈਕਸ ਦੇ ਅੰਦਰ ਚੋਰੀਆਂ ਹੋਣ ਲੱਗੀਆਂ ਤਾਂ ਫ਼ਿਰ ਦੁਕਾਨਦਾਰ ਕਿਥੇ ਜਾਣਗੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਹ ਪੁਲਿਸ ਵਿਭਾਗ ਨੂੰ ਚੋਰੀਆਂ ਦੀ ਪੜਤਾਲ ਅਤੇ ਅੱਗੋਂ ਵਾਸਤੇ ਚੋਰੀ ਨਾ ਕਰਨ ਦੇ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਾਮਦੇਵ ਨਗਰ ਵਿਚ ਪੀਣ ਵਾਲੇ ਪਾਣੀ ’ਚ ਮਿਲ ਰਿਹਾ ਸੀਵਰੇਜ ਦਾ ਗੰਦਾ ਪਾਣੀ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਪ੍ਰੇਗਾਬਾਲਿਨ ਕੈਪਸੂਲ ਅਤੇ ਗੋਲੀਆਂ ਦੀ ਦੁਰਵਰਤੋਂ ’ਤੇ ਪਾਬੰਦੀ
Ad Position 24