04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰੇਮ ਵਾਰਬਰਟਨੀ (09 ਨਵੰਬਰ 1930 ਤੋਂ 10 ਅਕਤੂਬਰ 1979)

ਪ੍ਰੇਮ ਵਾਰਬਰਟਨੀ (09 ਨਵੰਬਰ 1930 ਤੋਂ 10 ਅਕਤੂਬਰ 1979)

Ad Position 21
No active advertisement
ਅਜੀਤ ਡੈਸਕ 04-10-2026

ਪ੍ਰੇਮ ਵਾਰਬਰਟਨੀ ਦਾ ਜਨਮ ਪਿੰਡ ਡੀਂਗਾ, ਜ਼ਿਲ੍ਹਾ ਗੁਜਰਾਤ, ਪੱਛਮੀ ਪੰਜਾਬ (ਹੁਣ ਪਾਕਿਸਤਾਨ) ਵਿਚ 09 ਨਵੰਬਰ 1930 ਨੂੰ  ਦੀਵਾਨ ਚੰਦ ਕੱਕੜ ਦੇ ਘਰ ਹੋਇਆ ਤੇ ਉਸ ਦੀ ਮਾਤਾ ਦਾ ਨਾਉਂ ਵਿੱਦਿਆਵਤੀ ਸੀ | ਕੱਕੜ ਪਰਿਵਾਰ ਖਾਂਦਾ ਪੀਂਦਾ ਤੇ ਚੰਗੀ ਪੁੱਜਤ ਵਾਲਾ ਪਰਿਵਾਰ ਸੀ ਤੇ 'ਪ੍ਰੇਮ' ਇਕ ਲਾਡਲਾ ਪੁੱਤਰ ਕਸਬਾ ਵਾਰਬਰਟਨ ਦੇ ਹਾਈ ਸਕੂਲ ਵਿਚ ਮੈਟ੍ਰੀਕੁਲੇਸ਼ਨ ਤੱਕ ਪੜਿ੍ਹਆ | ਉਸ ਨੇ ਦਿਲ ਲਗਾ ਕੇ ਪੜ੍ਹਾਈ ਨਹੀਂ ਕੀਤੀ ਤੇ ਉਹ ਅਮੀਰ ਘਰਾਂ ਦੇ ਕੁਝ ਬੱਚਿਆਂ ਵਾਂਗ ਜ਼ਿੱਦੀ ਤੇ ਬਾਗ਼ੀ ਕਿਸਮ ਦਾ ਹੋ ਗਿਆ | ਉਸ ਦੀ ਸੰਗਤ ਵਧੇਰੇ ਕਰਕੇ ਮੁਸਲਮਾਨ ਹਮ-ਉਮਰ ਲੜਕਿਆਂ ਨਾਲ ਸੀ | ਸਾਲ 1947 ਵਿਚ ਭਾਰਤ ਦੇਸ਼ ਵੰਡਿਆ ਗਿਆ | ਹੋਰ ਲੱਖਾਂ ਦੁਖਿਆਰਿਆਂ ਵਾਂਗ 'ਪ੍ਰੇਮ' ਦਾ ਪਰਿਵਾਰ ਵੀ ਅਚਾਨਕ ਬੇਵਤਨ ਹੋ ਗਿਆ | ਰਫ਼ਿਊਜ਼ੀ ਹੀਣਭਾਵ, ਬੇਚੈਨੀ ਤੇ ਗ਼ਰੀਬੀ ਕਾਰਨ 'ਪ੍ਰੇਮ' ਹੋਰ ਵੀ ਅਸ਼ਾਂਤ ਹੋ ਗਿਆ ਤੇ ਪਰਿਵਾਰ ਤੋਂ ਬਹੁਤ ਦੂਰ ਹੋ ਗਿਆ | 
ਉਸ ਦੀ ਹਾਲਤ ਇਕ ਕਸਤੂਰੀ ਮਿਰਗ ਵਰਗੀ ਸੀ ਜੋ ਕਿ ਆਪਣੀ ਹੀ ਖ਼ੁਸ਼ਬੋ ਲਈ ਚਾਰ ਚੁਫ਼ੇਰੇ ਭਟਕਦਾ ਫਿਰਦਾ ਹੈ | ਉਹ ਮਲੇਰਕੋਟਲੇ ਜਾ ਵਸਿਆ, ਜਿੱਥੇ ਮਾਹੌਲ ਉਸ ਦੀ ਪੁਰਾਣੀ ਧਰਾਤਲ ਵਰਗਾ ਸੀ ਤੇ ਜਿੱਥੋਂ ਦੇ ਮੁੰਡੇ ਮੁਸਲਮਾਨੀ ਰਸਮੋਂ-ਰਿਵਾਜ ਤੇ ਮਨੋਬਿਰਤੀ ਵਾਲੇ ਸਨ | ਇਸ ਥਾਂ 'ਤੇ ਉਸ ਨੂੰ  ਇਕ ਦੇ ਪਿੱਛੋਂ ਦੂਜਾ ਤੇ ਫ਼ਿਰ ਤੀਜਾ ਇਸ਼ਕ ਦਾ ਰੋਗ ਲੱਗਾ | ਇਸ ਨਗਰ ਵਿਚ ਉਸ ਦੇ ਮਨ 'ਚੋਂ ਕਵਿਤਾ ਦਾ ਬਿਰਖ ਉਪਜਿਆ, ਪਰੰਤੂ ਇਹ ਜਜ਼ਬਾ ਆਮ ਸ਼ਾਇਰਾਂ ਵਰਗਾ ਨਹੀਂ ਸੀ | 'ਪ੍ਰੇਮ' ਦੇ ਨਾਮ ਨਾਲ ਬਚਪਨ ਤੋਂ 'ਕੁਮਾਰ', 'ਨਾਥ', 'ਪ੍ਰਕਾਸ਼' ਵਰਗੇ ਨਾਮ ਜੁੜੇ ਸਨ | ਪ੍ਰੰਤੂ ਉਸ ਨੇ ਧਰਮ ਤੇ ਜਾਤੀਵਾਚਕ ਉਪਾਧੀਆਂ ਤਿਆਗ ਕੇ ਆਪਣੇ ਪੁਰਾਣੇ ਨਗਰ ਨਾਲ ਜੁੜੇ 'ਪ੍ਰੇਮ' ਵਾਰਬਰਟਨੀ ਦੇ ਤੌਰ 'ਤੇ ਹੀ ਵਿਚਰਿਆ ਤੇ ਮਸ਼ਹੂਰ ਹੋਇਆ | 
ਕਿਹਾ ਜਾਂਦਾ ਹੈ ਕਿ ਉਸ ਦੀ ਜਨਮ ਭੂਮੀ (ਗੁਜਰਾਤ) ਵਿਚ 'ਸੋਹਣੀ-ਮਾਹੀਵਾਲ' ਦੀ ਪ੍ਰੇਮ-ਕਥਾ ਵਾਪਰੀ ਸੀ | ਪਰ ਸਾਡੇ ਇਸ ਭਟਕਦੇ ਦਿਲ ਵਾਲੇ ਕਵੀ ਨੇ ਕਾਵਿ ਪੱਤਰਾਂ ਦੀਆਂ ਸੁੰਦਰ ਕਿਸ਼ਤੀਆਂ ਹੀ ਰਵਾਨਾ ਕੀਤੀਆਂ | 'ਪ੍ਰੇਮ' ਨੂੰ  ਕੁਦਰਤ ਨੇ ਇਕ ਵਿਲੱਖਣ ਕਾਵਿ ਸ਼ੈਲੀ, ਅਮੀਰ ਸ਼ਬਦਾਵਲੀ, ਦਿਲਕਸ਼ ਤਸ਼ਬੀਹਾਂ ਤੇ ਪ੍ਰਤੀਕਾਂ ਦਾ ਹੁਨਰ ਬਖ਼ਸ਼ਿਆ ਸੀ | ਉਸ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਬਹੁਤ ਸੁੰਦਰ ਗ਼ਜ਼ਲਾਂ ਲਿਖੀਆਂ | 26 ਫ਼ਿਲਮਾਂ ਲਈ ਰਸ ਭਰੇ ਗੀਤ ਦਿੱਤੇ | ਇੱਥੇ ਹੀ ਬੱਸ ਨਹੀਂ ਉਹ ਕਹਾਣੀ ਤੇ ਨਾਟਕ ਆਦਿ ਲਿਖਣ ਵਿਚ ਵੀ ਨਿਪੁੰਨ ਸਾਬਿਤ ਹੋਇਆ | ਉਸ ਦੀਆਂ ਲਿਖਤਾਂ ਸਮਕਾਲੀ ਮੈਗਜ਼ੀਨਾਂ, ਰਸਾਲਿਆਂ ਤੇ ਅਖ਼ਬਾਰਾਂ ਵਿਚ ਛਪਦੀਆਂ ਰਹੀਆਂ | ਉਸ ਦੀਆਂ ਤਿੰਨ ਕਾਵਿ ਪੁਸਤਕਾਂ ਛਪੀਆਂ, ਜਿਨ੍ਹਾਂ ਦੇ ਨਾਮ ਹਨ: 'ਖ਼Éਾਬ ਕੀ ਖ਼ੁਸ਼ਬੂ' (1976), 'ਮੇਰੇ ਅੰਦਰ ਏਕ ਸਮੁੰਦਰ' (1981-ਮਰਨ ਉਪਰੰਤ), 'ਮੇਰਾ ਫ਼ਨ' ਤੇ 'ਮੇਰਾ ਲਹੂ' (1994), ਚੋਣਵਾਂ ਕਾਵਿ ਆਦਿ |
ਉਸ ਦੀ ਰਚਨਾਤਮਿਕਤਾ 48 ਸਾਲ ਦੀ ਉਮਰ ਵਿਚ ਹੀ ਸਮਾਪਤ ਹੋ ਗਈ ਸੀ | ਇਕ ਖ਼ੋਜ ਕਰਤਾ ਮੁਹੰਮਦ ਸੁਲਤਾਨ ਨੇ ਸਾਲ 1993 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 'ਪ੍ਰੇਮ ਵਾਰਬਰਟਨੀ ਫ਼ਨ ਔਰ ਸ਼ਖ਼ਸੀਅਤ' ਲਿਖ ਕੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ | ਇਹ ਜਾਣਕਾਰੀ ਪ੍ਰੋ. ਮੁਹੰਮਦ ਇਰਫ਼ਾਨ ਮਲਿਕ ਨੇ ਮੁਹੱਈਆ ਕਰਵਾਈ | 'ਪ੍ਰੇਮ' ਵਾਰਬਰਟਨੀ ਦੀ ਸ਼ਾਇਰੀ ਬਾਰੇ ਦੇਸ਼ ਦੇ ਅੰਦਰ ਅਤੇ ਬਾਹਰ ਜਸ਼ਨ ਵੀ ਹੁੰਦੇ ਰਹੇ | ਉਸ ਦੇ ਲਿਖੇ ਫ਼ਿਲਮੀ ਗਾਣੇ ਪੰਜਾਬ ਦੀ ਫ਼ਿਜ਼ਾ ਵਿਚ ਗੂੰਜੇ | ਆਿਖ਼ਰੀ ਸਾਲਾਂ ਵਿਚ ਉਸ ਨੇ ਚੰਡੀਗੜ੍ਹ ਵਿਚ ਰਿਹਾਇਸ਼ ਕਰ ਲਈ ਸੀ | ਹੋਰ ਸ਼ਾਇਰਾਂ ਵਾਂਗ ਉਸ ਦਾ ਹੱਥ ਵੀ ਪੈਸੇ ਪੱਖੋਂ ਤੰਗ ਹੀ ਰਿਹਾ ਤੇ ਉਸ ਨੇ ਕੁਮਾਰੀ ਕਮਲ, ਆਪਣੀ ਪਤਨੀ ਪਰਮਜੀਤ ਕੌਰ ਤੇ ਪੁੱਤਰੀ ਅਜੰਤਾ ਕੱਕੜ ਦੇ ਫਰਜ਼ੀ ਨਾਵਾਂ 'ਤੇ ਵੀ ਬਹੁਤ ਕੁਝ ਲਿਖਿਆ ਤੇ ਛਪਵਾਇਆ ਕਿਉਂਕਿ ਉਨ੍ਹਾਂ ਨੂੰ  ਇਨ੍ਹਾਂ ਲਿਖਤਾਂ ਲਈ ਪੈਸੇ ਮਿਲ ਜਾਂਦੇ ਸਨ |
'ਪ੍ਰੇਮ' ਵਾਰਬਰਟਨੀ ਦੀ ਤੰਗੀਆਂ, ਤੁਰਸ਼ੀਆਂ ਅਤੇ ਸੁਪਨਿਆਂ ਦੇ ਮਿ੍ਗਛਲ ਵਿਚ ਭਟਕਦੀ ਸ਼ਾਇਰਾਨਾ ਰੂਹ ਸਦਾ ਲਈ ਸ਼ਾਂਤ ਹੋ ਗਈ ਜਦੋਂ ਉਹ ਮਿਤੀ 10 ਅਕਤੂਬਰ 1979 ਨੂੰ  ਆਪਣੇ ਆਖ਼ਰੀ ਸਫ਼ਰ 'ਤੇ ਰੁਖ਼ਸਤ ਹੋਇਆ ਤੇ ਪੰਜਾਬ ਇਕ ਉੱਭਰਦੇ, ਸਮਰੱਥ ਸ਼ਾਇਰ ਤੋਂ ਵਾਂਝਾ ਹੋ ਗਿਆ |
ਕਿਸੇ ਨੇ ਕਿਹਾ ਕਿ 'ਪ੍ਰੇਮ' ਮਿ੍ਗਛਲ ਦੀ ਤਲਾਸ਼ ਵਿਚ ਘਰੋਂ ਭੱਜਿਆ ਸੀ, ਪ੍ਰੰਤੂ ਉਸ ਦੀ ਮਿ੍ਗ-ਤਿ੍ਸ਼ਨਾਂ 'ਚੋਂ ਬਹੁਤ ਸੁੰਦਰ ਸ਼ਾਇਰੀ ਉਤਪੰਨ ਹੋਈ | ਉਸ ਦੀ ਸ਼ਾਇਰੀ ਦੇ ਨਮੂਨੇ ਪਾਠਕਾਂ ਨੂੰ  ਪੇਸ਼ ਕਰਨ ਤੋਂ ਪਹਿਲਾਂ ਉਸ ਦੇ ਸ਼ੇਅਰਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਵਿਚੋਂ ਅਤਿ ਸੁੰਦਰ ਕਾਵਿ ਪ੍ਰਤੀਕ ਪ੍ਰਗਟ ਹੁੰਦੇ ਹਨ |
 -1-
'ਰਾਤ ਹੈ ਯਾ ਸੰਗੇ-ਮਰਮਰ ਕਾ ਮੁਕੱਦਸ ਮਕਬਰਾ
ਜਿਸ ਕੇ ਅੰਦਰ ਦਫ਼ਨ ਹੈ ਦੋ ਮਹਿਤਾਬੋਂ ਕਾ ਬਦਨ'
(ਚਾਨਣੀ ਰਾਤ ਨੂੰ  ਪ੍ਰੇਮੀ ਤੇ ਪ੍ਰੇਮਿਕਾ ਦੀ ਕਬਰ ਵਿਚ ਦਫ਼ਨ ਹੋਏ ਕਲਪਿਤ ਕੀਤੇ ਗਏ ਰੂਪ ਦਾ ਇਕ ਅਨੂਪਮ ਦਿ੍ਸ਼ ਸਿਰਜਿਆ ਹੈ) 
ਪੂਰੀ ਗ਼ਜ਼ਲ ਇਸ ਤਰ੍ਹਾਂ ਹੈ:
ਯੂੰ ਲਹਿਕਤਾ ਹੈ ਤਿਰੇ ਨੌ-ਖ਼ੇਜ਼ ਖ਼Éਾਬੋਂ ਕਾ ਬਦਨ
ਜੈਸੇ ਸ਼ਬਨਮ ਸੇ ਧੁਲੇ ਤਾਜ਼ਾ ਗੁਲਾਬੋਂ ਕਾ ਬਦਨ
ਮੁਤਰਿਬਾ ਨੇ ਕੁਛ ਇਸ ਤਰ੍ਹਾਂ ਛੇੜ ਦੀਏ ਅਰਮਾਨੋਂ ਕੇ ਤਾਰ
ਕਸ ਗਿਆ ਅੰਗੜਾਈ ਲੇਤੇ ਹੀ ਰਬਾਬੋਂ ਕਾ ਬਦਨ
ਕੋਈ ਪਹਿਨਤਾ ਨਹੀਂ ਬੇਦਾਗ਼ ਲਫ਼ਜ਼ੋਂ ਕਾ ਲਿਬਾਸ
ਕਬ ਸੇ ਉਰੀਆਂ ਹੈ, ਮੁਹੱਬਤ ਕੀ ਕਿਤਾਬੋਂ ਕਾ ਬਦਨ
ਆਈਨੇ ਲੇਕਰ ਕਹਾਂ ਤੱਕ ਹਮ ਸਰਾਬੋਂ ਕੇ ਸਫ਼ੀਰ
ਧੂਪ ਕੇ ਸਹਿਰਾੳਾ ਮੇਂ ਢੂੰਡੇਂਗੇ ਖ਼Éਾਬੋਂ ਕਾ ਬਦਨ
ਜਬ ਘੁਲਾ ਬਾਦੇ-ਸਬਾ ਮੇਂ ਤੇਰਾ ਪੈਰਾਹਨ ਕਾ ਲਮਸ
ਔਰ ਭੀ ਮਹਿਕਾ ਤਰੋਂ-ਤਾਜ਼ਾ ਗੁਲਾਬੋਂ ਕਾ ਬਦਨ
 -2-
'ਪ੍ਰੇਮ' ਆਿਖ਼ਰ ਸੁਬਹੇ ਨੌ ਖੋਲੇਗੀ ਕੀ ਕਬ ਬੰਦ-ਏ-ਕਬਾ
ਝਨਕਤਾ ਹੈ ਚਿਲਮਨੋਂ ਸੇ ਆਫ਼ਤਾਬੋਂ ਕਾ ਬਦਨ
ਆਜ ਕਿਆ ਦੇਖਾ ਖ਼ਲਾਓਾ ਕੇ ਸੁਨਹਿਰੇ ਖ਼Éਾਬ ਮੇਂ
ਰੇਗਜ਼ਾਰੋਂ ਕੇ ਸਿਵਾ ਕੁਛ ਭੀ ਨਹੀਂ ਮਾਹਤਾਬ ਮੇਂ
ਜਬ ਸੇ ਪਹਿਨਾ ਹੈ ਨਏਾ ਮੌਸਮ ਨੇ ਜ਼ਖ਼ਮੋਂ ਕਾ ਲਿਬਾਸ
ਫੂਲ ਸੇ ਖਿਲਨੇ ਲਗੇ ਹੈਂ ਦੀਦਾਏ-ਖ਼ੂਨਾਬ ਮੇਂ
ਨਿਸਫ਼ ਸ਼ਬ ਕੋ ਨੀਂਦ ਮੇਂ ਚਲਤਾ ਹੂਆ ਪੈਕਰ ਕੋਈ
ਨਕਸ਼ੇ-ਪਾ ਕਿਉਂ ਛੋੜ ਜਾਤਾ ਹੈ ਦਿਆਰੇ-ਖ਼Éਾਬ ਮੇਂ
ਛੇੜਤਾ ਹੈ ਸਾਜ਼ੇ ਸ਼ਬ ਕੋ ਯੂੰ ਸਮੁੰਦਰ ਕਾ ਸੁਕੂਤ
ਡੂਬ ਜਾਤੀ ਹੈ ਫਜ਼ਾ ਸੰਗੀਤ ਕੇ ਸੈਲਾਬ ਮੇਂ |
 -3-
ਕਭੀ ਤੋ ਖੁਲ ਕੇ ਬਰਸ ਅਬਰੇ-ਮੇਹਰਬਾਂ ਦੀ ਤਰਹ
ਕਭੀ ਤੋ ਖੁਲ ਕੇ ਬਰਸ ਅਬਰੇ-ਮੇਹਰਬਾਂ ਕੀ ਤਰਹ
ਮਿਰਾ ਵਜੂਦ ਹੈ ਜਲਤੇ ਹੂਏ ਮਕਾਂ ਦੀ ਤਰਹ
ਭਰੀ ਬਹਾਰ ਕਾ ਸੀਨਾ ਹੈ ਜ਼ਖ਼ਮ ਜ਼ਖ਼ਮ ਮਗਰ
ਸਬਾ ਨੇ ਗਾਈ ਹੈ ਲੋਰੀ ਸ਼ਫ਼ੀਕ ਮਾਂ ਕੀ ਤਰਹ
ਵੋਹ ਕੌਨ ਥਾ ਜੋ ਬਰਹਨਾ ਬਦਨ ਚਟਾਨੋਂ ਸੇ
ਲਿਪਟ ਗਿਆ ਥਾ ਕਭੀ ਬਹਿਰੇ-ਬੇਕਰਾਂ ਦੀ ਤਰਹ
ਸੁਕੂਤੇ-ਦਿਲ ਤੋ ਜਜ਼ੀਰਾ ਹੈ ਬਰਫ਼ ਕਾ ਲੇਕਿਨ
ਤਿਰਾ ਖ਼ੁਲੂਸ ਹੈ ਸੂਰਜ ਕੇ ਸਾਏਬਾਂ ਕੀ ਤਰਹ
ਮੈਂ ਏਕ ਖ਼Éਾਬ ਸਹੀ ਆਪ ਕੀ ਅਮਾਨਤ ਹੂੰ
ਮੁਝੇ ਸੰਭਾਲ ਕੇ ਰੱਖੀਏਗਾ ਜਿਸਮੋ-ਜਾਂ ਕੀ ਤਰਹ
ਕਭੀ ਤੋ ਸੋਚ ਕਿ ਵੋਹ ਸ਼ਖ਼ਸ ਕਿਸ ਕਦਰ ਥਾ ਬੁਲੰਦ
ਜੋ ਬਿਛ ਗਯਾ ਤਿਰੇ ਕਦਮੋਂ ਮੇਂ ਆਸਮਾਂ ਕੀ ਤਰਹ
ਬੁਲਾ ਰਹਾ ਹੈ ਮੁਝੇ ਫਿਰ ਕਿਸੀ ਬਦਨ ਕਾ ਬਸੰਤ
ਗੁਜ਼ਰ ਨ ਜਾਏ ਯੇ ਰੁੱਤ ਭੀ ਕਭੀ ਖ਼ਿਜ਼ਾਂ ਕੀ ਤਰਹ

ਅਜਿਹੇ ਅਨੂਪਮ ਸ਼ੇਅਰ ਚੰਦਰਮਾ ਦੀਆਂ ਰਿਸ਼ਮਾਂ ਦੀ ਕਿਣਮਿਣ ਵਾਂਗ ਹੈ....
ਸਪੇਸ ਦੀ ਘਾਟ ਕਾਰਨ ਅਸੀਂ ਉਸ ਦੀ ਪੰਜਾਬੀ ਕਵਿਤਾ ਦੇ ਪੂਰੇ ਦਰਸ਼ਨ ਨਹੀਂ ਕਰਵਾ ਸਕਦੇ | 

Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ’ਚ ਜਹਾਜ਼ ’ਤੇ ਮਿਜ਼ਾਈਲ ਹਮਲਾ-5 ਭਾਰਤੀ ਸਨ ਸਵਾਰ ਸਾਰੇ ਸੁਰੱਖਿਅਤ, 8 ਮਹੀਨਿਆਂ ’ਚ 11 ਭਾਰਤੀ ਮਲਾਹ ਮਾਰੇ ਗਏ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •
Ad Position 24