30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ਼ੂਗਰ ਦਾ ਸ਼ੁਰੂਆਤ ਵਿਚ ਹੀ ਗੰਭੀਰਤਾ ਨਾਲ ਇਲਾਜ ਮਹੱਤਵਪੂਰਨ ਹੈ-ਡਾ. ਗਰੋਵਰ

ਜਲੰਧਰ, 29 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 30-11-2026
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ)-ਨਿਊ ਰੂਬੀ ਹਸਪਤਾਲ ਵਲੋਂ ਆਲ ਇੰਡੀਆ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੇ ਡਾਕਟਰਾਂ ਦੀ ਜਾਣਕਾਰੀ ’ਚ ਵਾਧਾ ਕਰਨ ਲਈ ਸੈਮੀਨਾਰ ਕੀਤਾ ਗਿਆ। ਆਇਮਾ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨ ਹੇਠ ਹੋਏ ਸੈਮੀਨਾਰ ਦੌਰਾਨ ਵੱਡੀ ਗਿਣਤੀ ’ਚ ਡਾਕਟਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ੂਗਰ ਰੋਗ ਦੇ ਮਾਹਿਰ ਡਾ. ਐੱਸ.ਪੀ.ਐੱਸ. ਗਰੋਵਰ ਨੇ ਡਾਕਟਰਾਂ ਨੂੰ ਸ਼ੂਗਰ ਰੋਗ ਦੇ ਇਲਾਜ ਲਈ ਆਈਆਂ ਨਵੀਆਂ ਦਵਾਈਆਂ ਸੰਬੰਧੀ ਜਾਣਕਾਰੀ ਦਿੱਤੀ। ਡਾ. ਗਰੋਵਰ ਨੇ ਕਿਹਾ ਕਿ ਸ਼ੂਗਰ ਦਾ ਸ਼ੁਰੂਆਤ ’ਚ ਹੀ ਗੰਭੀਰਤਾ ਨਾਲ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ੂਗਰ ਰੋਗ ਦਾ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ ’ਤੇ ਪ੍ਰਭਾਵ ਅਤੇ ਇਸ ਤੋਂ ਹੋਣ ਵਾਲੇ ਨੁਕਾਸਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੂਗਰ ਦਾ ਸਮੇਂ ’ਤੇ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਹੌਲੀ-ਹੌਲੀ ਦਿਲ ਦਾ ਦੌਰਾ, ਦਿਲ ਦੀ ਅਸਫ਼ਲਤਾ, ਗੁਰਦੇ ਦੀ ਬਿਮਾਰੀ ਵਰਗੀਆਂ ਪੇਚੀਦਗੀਆਂ ਹੋ ਸਕਦੀਆਂ ਹਨ। ਡਾ. ਗਰੋਵਰ ਨੇ ਕਿਹਾ ਕਿ ਸ਼ੁਰੂਆਤੀ ਪੜ੍ਹਾਵਾਂ ’ਚ ਮਰੀਜ਼ਾਂ ਨੂੰ ਦਿਲ ਜਾਂ ਗੁਰਦੇ ਦੀ ਬਿਮਾਰੀ ਦਾ ਕੋਈ ਲੱਛਣ ਨਹੀਂ ਹੁੰਦਾ, ਪਰ ਸਿਗਰਟਨੋਸ਼ੀ ਕਰਨ ਵਾਲਿਆਂ, ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਉੱਚ-ਜੋਖਮ ਵਾਲੇ ਸਮੂਹਾਂ ’ਚ ਜਲਦੀ ਪਛਾਣ ਮਹੱਤਵਪੂਰਨ ਹੈ। ਇਸ ਮੌਕੇ ਡਾ. ਪੁਨੀਤ ਸਿੰਘ ਗਰੋਵਰ ਨੇ ਗੁਰਦੇ ਦੀ ਪੱਥਰੀ ਤੇ ਪ੍ਰੋਸਟੇਟ ਲਈ ਨਵੀਨਤਮ ਲੇਜ਼ਰ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਇੰਗਲੈਂਡ ਤੋਂ ਆਏ ਮਹਿਮਾਨ ਬੁਲਾਰੇ ਡਾ. ਰਾਜੀਵ ਕੌਸ਼ਲ ਨੇ ਕੈਂਸਰ ਦੇ ਇਲਾਜ ’ਚ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਅਨੂੰ ਰਾਮਪਾਲ ਨੇ ਸਟੇਜ ਦੀ ਕਾਰਵਾਈ ਬਹੁਤ ਵਧੀਆ ਢੰਗ ਨਾਲ ਚਲਾਈ। ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਡਾ. ਅਜੇ ਅਗਰਵਾਲ, ਡਾ. ਹਰਜਿੰਦਰ ਪਾਲ ਸਿੰਘ, ਡਾ. ਜੋਗਿੰਦਰ ਅਰੋੜਾ, ਡਾ. ਰਾਜਵੀਰ ਸਿੰਘ, ਡਾ. ਸੁਰਿੰਦਰ ਸ਼ਰਮਾ, ਡਾ. ਨਿਸ਼ਾਂਤ, ਡਾ. ਬਰਾੜ, ਡਾ. ਨਰੇਸ਼ ਸ਼ਰਮਾ, ਡਾ. ਪੰਕਜ ਡੋਗਰਾ, ਡਾ. ਸੀ.ਐੱਸ. ਗਾਂਧੀ, ਡਾ. ਰਾਜੇਸ਼ ਚੱਢਾ, ਡਾ. ਨਵਰਾਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਗੋਬਿੰਦ ਨਗਰ ’ਚ ਮਾੜੀ ਸੀਵਰੇਜ ਪ੍ਰਣਾਲੀ ਖ਼ਿਲਾਫ਼ ਭੰਡਾਰੀ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਲੋਕਾਂ ਨੂੰ ਆ ਰਹੀਆਂ ਮੁਸ਼ਕ... ਅਗਲੀ ਖ਼ਬਰ ਸਪੋਰਟਸ ਕਾਲਜ ਵਿਖੇ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸਿਪ ਸਫ਼ਲਤਾਪੂਰਵਕ ਸਮਾਪਤ ਲੜਕਿਆਂ ਦੀ ਓਵਰ ਆਲ ਟਰਾਫੀ ਸਪੋਰਟਸ ਕਾਲਜ...
Ad Position 24