29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਰਸਤੇ ਦੀ ਮੰਗ ਕਰ ਰਹੇ ਹਜ਼ਾਰਾਂ ਮੁਹੱਲਾ ਵਾਸੀਆਂ ਵਲੋਂ ਕੱਲ੍ਹ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਫਿਲੌਰ, 29 ਨਵੰਬਰ (ਵਿਪਨ ਗੈਰੀ)-ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੇ ਵਾਸੀਆ ਦੀ ਵਿਸ਼ੇਸ਼ ਮੀਟਿੰਗ ਮੁਹੱਲੇ ਦੇ ਪ੍ਰਧਾਨ ਬਲਦੇਵ ਸਾਹਨੀ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਕਾਮਰੇਡ ਪਰਮਜੀਤ ਰੰਧਾਵਾ ਆਰ ਐੱਮ ਪੀ ਦੇ ਸੂਬਾ ਆਗੂ, ਪ੍ਰਧਾਨ ਮੱਖਣ ਸੰਗਰਾਮੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਗੁਰਦੀਪ ਗੋਗੀ ਤਹਿਸੀਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 30-11-2026
ਫਿਲੌਰ, 29 ਨਵੰਬਰ (ਵਿਪਨ ਗੈਰੀ)-ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੇ ਵਾਸੀਆ ਦੀ ਵਿਸ਼ੇਸ਼ ਮੀਟਿੰਗ ਮੁਹੱਲੇ ਦੇ ਪ੍ਰਧਾਨ ਬਲਦੇਵ ਸਾਹਨੀ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ।ਜਿਸ ’ਚ ਕਾਮਰੇਡ ਪਰਮਜੀਤ ਰੰਧਾਵਾ ਆਰ ਐੱਮ ਪੀ ਦੇ ਸੂਬਾ ਆਗੂ, ਪ੍ਰਧਾਨ ਮੱਖਣ ਸੰਗਰਾਮੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਗੁਰਦੀਪ ਗੋਗੀ ਤਹਿਸੀਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਸ਼ਾਮਿਲ ਹੋਏ। ਆਗੂਆਂ ਨੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਇੱਥੋਂ ਦੇ ਵਾਸੀ ਪੁਖ਼ਤਾ ਰਸਤੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਪ੍ਰਸ਼ਾਸਨ ਵਲੋਂ ਮੁਹੱਲਾ ਨਿਵਾਸੀਆਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਪ੍ਰਸ਼ਾਸਨ ਨੂੰ ਗਹਿਰੀ ਨੀਂਦ ਤੋਂ ਜਗਾਉਣ ਲਈ 1 ਦਸੰਬਰ ਨੂੰ ਇੱਕ ਵੱਡਾ ਰੋਸ ਮਾਰਚ ਤੇ ਰਾਜਸੀ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਆਉਣ ਜਾਣ ਲਈ ਪੁਖ਼ਤਾ ਰਸਤਾ ਮੁਹੱਲਾ ਵਾਸੀਆ ਦਾ ਹੱਕ ਹੀ ਨਹੀਂ ਅਧਿਕਾਰ ਵੀ ਹੈ ਜਿਸ ਲਈ ਇਸ ਲੜਾਈ ਨੂੰ ਵੱਡੇ ਪੱਧਰ ’ਤੇ ਲੜਿਆ ਜਾਵੇਗਾ। ਇਸ ਮੌਕੇ ਬਬਲੀ, ਅਵਤਾਰ ਰਿੰਕੂ, ਰਾਮਪਾਲ, ਲਹਿੰਬਰ, ਸੁਨੀਲ, ਜੌਂਟੀ, ਜਸਬੀਰ, ਨਿੱਕਾ, ਨਿਤਿਨ, ਮੋਹਨ ਲਾਲ, ਹਰਬਲਾਸ, ਯੁਵਰਾਜ, ਹਰਜੀਤ, ਗੁਰਜੀਤ ਕੌਰ, ਲਖਵੀਰ, ਮੁਕੇਸ਼, ਸਲਿੰਦਰਾ, ਰਾਣੀ, ਬਿਮਲਾ ਦੇਵੀ, ਕਾਂਤਾ ਦੇਵੀ, ਜੱਸੀ, ਪੰਮੀ, ਮੇਸ਼ੀ, ਹਰਮੇਸ਼ ਲਾਲ, ਅਸ਼ੋਕ ਕੁਮਾਰ, ਹਰੀ ਪਾਲ, ਨਵਤੇਜ ਕੌਰ, ਬੇਬੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ’ਚ ਲੋਕ ਕਾਂਗਰਸ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਰਜਵੰਤ ਕੌਰ ਪੰਨੂੰ
Ad Position 24