ਸਪੋਰਟਸ ਕਾਲਜ ਵਿਖੇ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸਿਪ ਸਫ਼ਲਤਾਪੂਰਵਕ ਸਮਾਪਤ
ਲੜਕਿਆਂ ਦੀ ਓਵਰ ਆਲ ਟਰਾਫੀ ਸਪੋਰਟਸ ਕਾਲਜ ਜਲੰਧਰ ਨੇ ਜਿੱਤੀ
ਜਲੰਧਰ, 29 ਨਵੰਬਰ (ਡਾ. ਜਤਿੰਦਰ ਸਾਬੀ)- ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਜਲੰਧਰ ਵਿਖੇ ਦੋ ਰੋਜ਼ਾ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸ਼ਿਪ ਵਾਈਸ ਚਾਂਸਲਰ ਪ੍ਰੋ ਡਾ.
ਸ
ਸਪੋਰਟਸ ਕਾਲਜ ਵਿਖੇ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸਿਪ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਰਣਬੀਰ ਸਿੰਘ ਤੇ ਹੋਰ। ਤਸਵੀਰ-ਜੀਪੀ ਸਿੰਘ
30-11-2026
ਜਲੰਧਰ, 29 ਨਵੰਬਰ (ਡਾ. ਜਤਿੰਦਰ ਸਾਬੀ)- ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਜਲੰਧਰ ਵਿਖੇ ਦੋ ਰੋਜ਼ਾ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸ਼ਿਪ ਵਾਈਸ ਚਾਂਸਲਰ ਪ੍ਰੋ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਸਫ਼ਲਤਾਪੂਰਵਕ ਸਮਾਪਤ ਹੋਈ।ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਸੰਬੋਧਨ ਕਰਦਿਆਂ ਵੱਖ - ਵੱਖ ਕਾਲਜਾਂ ਤੋਂ ਆਏ ਅਧਿਆਪਕਾਂ, ਮੈਨੇਜਰਾਂ ਤੇ ਚੈਂਪੀਅਨਸ਼ਿਪ ਸੰਚਾਲਕਾਂ ਦਾ ਧੰਨਵਾਦ ਕੀਤਾ। ਦੂਜੇ ਦਿਨ ’ਚ ਅਥਲੈਟਿਕਸ ਦੇ 20 ਕਿਲੋਮੀਟਰ, 10000 ਮੀਟਰ, ਹਰਡਲ, ਲੌਂਗ ਜੰਪ, ਡਿਸਕਸਥਰੋ, ਟ੍ਰਿਪਲ ਜੰਪ, ਹੈਮਰ ਥਰੋ, ਜੈਵਲਿਨ, 400 ਮੀਟਰ ਰਿਲੇ ਆਦਿ ਮੁਕਾਬਲੇ ਕਰਵਾਏ ਗਏ। 400 ਮੀਟਰ ਹਰਡਲ ’ਚ ਵੀ ਸ਼ਾਹੀ ਸਪੋਰਟਸ ਕਾਲਜ ਦੇ ਖਿਡਾਰੀ ਪ੍ਰਿਆਂਸ਼ੂ ਨੇ ਪਹਿਲਾ ਸਥਾਨ , ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਹਸਨਪ੍ਰੀਤ ਤੇ ਸਾਹਿਲ ਸਿੰਘ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ’ਚ ਪਹਿਲਾ ਸਥਾਨ ਸਪੋਰਟਸ ਕਾਲਜ ਜਲੰਧਰ ਦੇ ਵਿਦਿਆਰਥੀ ਗੁਰਜੋਤ ਸਿੰਘ, ਦੂਜਾ ਮੋਹਕਦਾਸ ਪੰਜਾਬ ਸਪੋਰਟਸ ਯੂਨੀਵਰਸਿਟੀ ਤੇ ਤੀਜਾ ਸਥਾਨ ਸਪੋਰਟਸ ਕਾਲਜ ਜਲੰਧਰ ਦੇ ਰਾਘਵ ਕਾਲੀਆ ਨੇ ਹਾਸਿਲ ਕੀਤਾ । 200 ਮੀਟਰ ਲੜਕੀਆਂ ’ਚ ਪ੍ਰੋ ਗੁਰਸੇਵਕ ਸਿੰਘ ਫ਼ਿਜ਼ੀਕਲ ਕਾਲਜ ਪਟਿਆਲਾ ਦੇ ਵਿਦਿਆਰਥਣ ਪੂਜਾ ਦੇਵੀ ਤੇ ਦਿਵਿਆ ਭਾਰਤੀ ਨੇ ਪਹਿਲਾ, ਦੂਜਾ ਅਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਖੁਸ਼ਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਲੌਂਗ ਜੰਪ ਲੜਕਿਆਂ ’ਚ ਸੇਂਟ ਸੋਲਜ਼ਰ ਕਾਲਜ ਜਲੰਧਰ ਦੇ ਜਸਕਰਨ ਸਿੰਘ ਨੇ ਪਹਿਲਾ ਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਪਰਮਵੀਰ ਤੇ ਨਮਨੀਤ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 4ਗੁਣਾ 400 ਮੀਟਰ ਰਿਲੇਅ ਲੜਕਿਆਂ ’ਚ ਇਸ ਚੈਂਪੀਅਨਸ਼ਿਪ ’ਚੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ, ਪ੍ਰੋ ਗੁਰਸੇਵਕ ਸਿੰਘ ਫ਼ਿਜ਼ੀਕਲ ਕਾਲਜ ਪਟਿਆਲਾ ਨੇ ਦੂਜਾ ਤੇ ਭਾਗੋਮਾਜਰਾ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ’ਚੋਂ ਇਸ ਚੈਂਪੀਅਨਸ਼ਿਪ ਦੀ ਓਵਰ ਆਲ ਟਰਾਫੀ (ਲੜਕੀਆਂ) ਪ੍ਰੋ ਗੁਰਸੇਵਕ ਸਿੰਘ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਨੇ ਜਿੱਤੀ। ਕੁੱਲ ਮਿਲਾ ਕੇ ਸਾਰੇ ਮੁਕਾਬਲੇ ਬਹੁਤ ਦਿਲਚਸਪ ਰਹੇ। ਮੁਕਾਬਲਿਆਂ ਦੇ ਅੰਤ ’ਚ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ।