28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਗੌਰਵ ਢੀਂਗਰਾ ਤੇ ਸਾਥੀਆਂ ਨੇ ‘ਆਪ’ ਦਾ ਪੱਲਾ ਫੜਿਆ

ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਹਾਜ਼ਰੀ ’ਚ ਸਥਾਨਕ ਕਾਰੋਬਾਰੀ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 29-11-2026
ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਹਾਜ਼ਰੀ ’ਚ ਸਥਾਨਕ ਕਾਰੋਬਾਰੀ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਗੌਰਵ ਢੀਂਗਰਾ (ਮੋਨੂੰ ਢੀਂਗਰਾ) ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਤੇ ਗੁਰਦੀਪ ਸਿੰਘ ਕਾਲਾ ਲਵਲੀ ਦੀ ਪ੍ਰੇਰਨਾ ਸਦਕਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਤੇ ਸੁਖਦੀਪ ਸਿੰਘ ਅੱਪਰਾ ਚੈਅਰਮੈਨ ਮਾਰਕੀਟ ਕਮੇਟੀ ਫਿਲੌਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਿਲੌਰ ਅੰਦਰ ‘ਆਪ’ ਦੀ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਦੇ ਵੋਟਰ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਬਣੀ ਹੋਈ ਹੈ। ਇਸ ਮੌਕੇ ਚੇਅਰਮੈਨ ਸੁਖਦੀਪ ਅੱਪਰਾ, ਸੀਨੀਅਰ ਆਗੂ ਰੋਸ਼ਨ ਲਾਲ ਰੋਸ਼ੀ, ਰਾਮੇਸ਼ਵਰ ਦੱਤ ਸਰਪੰਚ ਕੰਗ ਜਗੀਰ, ਗੁਰਦੀਪ ਸਿੰਘ ਕਾਲਾ ਲਵਲੀ, ਗੌਰਵ ਢੀਂਗਰਾ, ਜਤਿਨ ਕੁਮਾਰ, ਲਵਪ੍ਰੀਤ, ਕਰਨ ਬੰਗਾ, ਅੰਕਿਤ, ਮਨਦੀਪ ਤੇ ਭੁਪਿੰਦਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਬਿਹਤਰੀ ਲਈ ਅਕਾਲੀ-ਭਾਜਪਾ ਦਾ ਮੁੜ ਇਕੱਠੇ ਹੋਣਾ ਇਤਿਹਾਸਕ ਫ਼ੈਸਲਾ-ਅਕਾਲੀ ਆਗੂ ਅਗਲੀ ਖ਼ਬਰ ਕੋਈ ਵੀ ਪਾਰਟੀ ਔਰਤਾਂ ਲਈ ਰਾਖਵੇਂਕਰਨ ਨੂੰ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ-ਪ੍ਰਧਾਨ ਮੰਤਰੀ
Ad Position 24