ਦੋ ਟਰੱਕਾਂ ਵਿਚਕਾਰ ਖੜ੍ਹੀ ਕਾਰ ਨੂੰ ਤੀਜੇ ਟਰੱਕ ਨੇ ਮਾਰੀ ਟੱਕਰ
ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ ’ਤੇ ਤਿੰਨ ਟਰੱਕਾਂ ਦੀ ਲਪੇਟ ‘ਚ ਆਈ ਇਕ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਅਤੇ ਕਾਰ ਸਵਾਰਾਂ ਦੇ ਵਾਲ ਵਾਲ ਬਚਾਅ ਹੋਣ ਜਾਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਡਾਕਟਰ ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਸੰਘਵਾਲ ਆਪਣੇ ਸਾਥੀਆਂ ਨਾਲ ਕਿਸ਼ਨਗੜ੍ਹ ਤੋਂ ਭੋਗਪੁਰ ਵੱਲ ਨੂੰ ਆਪਣੀ ਸਵਿਫਟ ਕਾਰ ਵਿਚ ਜਾ ਰਿਹਾ ਸੀ।
ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ ’ਤੇ ਤਿੰਨ ਟਰੱਕਾਂ ਦੀ ਲਪੇਟ ‘ਚ ਆਈ ਇਕ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਅਤੇ ਕਾਰ ਸਵਾਰਾਂ ਦੇ ਵਾਲ ਵਾਲ ਬਚਾਅ ਹੋਣ ਜਾਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਡਾਕਟਰ ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਸੰਘਵਾਲ ਆਪਣੇ ਸਾਥੀਆਂ ਨਾਲ ਕਿਸ਼ਨਗੜ੍ਹ ਤੋਂ ਭੋਗਪੁਰ ਵੱਲ ਨੂੰ ਆਪਣੀ ਸਵਿਫਟ ਕਾਰ ਵਿਚ ਜਾ ਰਿਹਾ ਸੀ। ਜਦ ਉਹ ਬਿਆਸ ਪਿੰਡ ਦੀ ਕਰਾਸਿੰਗ ਤੇ ਪਹੁੰਚਾ ਤਾਂ ਉਸ ਦੀ ਕਾਰ ਅੱਗੇ ਇੱਕ ਤੇਲ ਦਾ ਟੈਂਕਰ ਆ ਕੇ ਖੜ੍ਹ ਗਿਆ ਤੇ ਇਕ ਟਰੱਕ ਉਨ੍ਹਾਂ ਦੇ ਪਿੱਛੇ ਖੜ੍ਹ ਗਿਆ। ਇੰਨੇ ਨੂੰ ਇਕ ਤੇਜ਼ ਰਫਤਾਰ ਟਰੱਕ ਪਿੱਛੋਂ ਆਇਆ ਤੇ ਉਸ ਨੇ ਉਨ੍ਹਾਂ ਦੇ ਪਿੱਛੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਦੋਵੇਂ ਟਰੱਕਾਂ ਵਿਚ ਘੁੱਟੀ ਗਈ ਤੇ ਅੱਗੋਂ ਤੇ ਪਿੱਛੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਡਾ. ਪ੍ਰਗਟ ਸਿੰਘ ਤੇ ਉਸ ਦੇ ਸਾਥੀਆ ਦਾ ਵਾਲ ਵਾਲ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਐਸ. ਐਸ. ਐਫ. ਦੀ ਟੀਮ ਤੇ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਅਲਾਵਲਪੁਰ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ‘ਚ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।