26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

43 ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਪੰਜਾਬ ਪੁਲਿਸ ਦੀ ਭਾਰਤੀ ਨੇਵੀ ਮੁੰਬਈ ’ਤੇ 4-1 ਨਾਲ ਸ਼ਾਨਦਾਰ ਜਿੱਤ ਰੇਲ ਕੋਚ ਫੈਕਟਰੀ ਨੇ ਬੀਐਸਐਫ ਜਲੰਧਰ ਨੂੰ 4-1 ਨਾਲ ਹਰਾਇਆ

ਜਲੰਧਰ, 25 ਨਵੰਬਰ (ਡਾ. ਜਤਿੰਦਰ ਸਾਬੀ)-43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ 25 ਨਵੰਬਰ ਨੂੰ ਖੇਡੇ ਗਏ ਮਹੱਤਵਪੂਰਨ ਮੁਕਾਬਲਿਆਂ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੀਐਸਐਫ ਜਲੰਧਰ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਕਾਰ ਖੇਡਿਆ ਗਿਆ ਮੈਚ ਬਿਨਾਂ ਕਿਸੇ ਗੋਲ ਦੇ 0-0 ਨਾਲ ਬਰਾਬਰ ਰਿਹਾ।

Ad Position 21
No active advertisement
ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਖੇਡੇ ਜਾ ਰਹੇ ਹਾਕੀ ਮੈਚ ਵਿੱਚ ਹਿੱਸਾ ਲੈ ਰਹੇ ਖਿਡਾਰੀ। ਤਸਵੀਰ-ਜੀਪੀ ਸਿੰਘ। 26-11-2026
ਜਲੰਧਰ, 25 ਨਵੰਬਰ (ਡਾ. ਜਤਿੰਦਰ ਸਾਬੀ)-43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ 25 ਨਵੰਬਰ ਨੂੰ ਖੇਡੇ ਗਏ ਮਹੱਤਵਪੂਰਨ ਮੁਕਾਬਲਿਆਂ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੀਐਸਐਫ ਜਲੰਧਰ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਕਾਰ ਖੇਡਿਆ ਗਿਆ ਮੈਚ ਬਿਨਾਂ ਕਿਸੇ ਗੋਲ ਦੇ 0-0 ਨਾਲ ਬਰਾਬਰ ਰਿਹਾ। ਪੰਜਾਬ ਪੁਲਿਸ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਨੇਵੀ ਮੁੰਬਈ ਦੀ ਟੀਮਨੂੰ 4-1 ਗੋਲਾਂ ਦੇ ਫਰਕ ਨਾਲ ਕਰਾਰੀ ਹਾਰ ਦਿੱਤੀ। ਟੂਰਨਾਮੈਂਟ ਵਿੱਚ ਹੁਣ ਤੱਕ ਪੰਜਾਬ ਪੁਲਿਸ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਭਾਰਤੀ ਹਵਾਈ ਸੈਨਾ, ਭਾਰਤ ਪੈਟਰੋਲੀਅਮ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਕੈਗਦਿੱਲੀ ਦੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ 26 ਨਵੰਬਰ ਨੂੰ ਖੇਡੇ ਜਾਣਗੇ। ਇੰਡੀਅਨ ਆਇਲ ਪਹਿਲਾਂ ਹੀ ਕੁਆਰਟਰ ਫਾਇਨਲ ਵਿੱਚ ਪਹੁੰਚ ਚੁੱਕੀ ਹੈ। 26 ਨਵੰਬਰ ਖੇਡੇ ਜਾਣ ਵਾਲੇ ਮੈਚ ( ਕੁਆਰਟਰ ਫਾਇਨਲ ) 1 ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਨੈਸ਼ਨਲ ਬੈਂਕ ਦਿੱਲੀ- 12-00 ਵਜੇ ਦੁਪਿਹਰ। 2 ਇੰਡੀਅਨ ਏਅਰ ਫੋਰਸ ਬਨਾਮ ਕੈਗ ਦਿੱਲੀ -2-00 ਵਜੇ ਬਾਅਦ ਦੁਪਿਹਰ। 3 ਭਾਰਤ ਪੈਟਰੋਲੀਅਮ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ- 3-30 ਵਜੇ। 4 ਪੰਜਾਬ ਪੁਲਿਸ ਬਨਾਮ ਪੰਜਾਬ ਐਂਡ ਸਿੰਧ ਬੈਂਕ ਦਿੱਲੀ- 5-30 ਵਜੇ ਖੇਡਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਵਿਧਾਇਕ ਹਰੀਸ਼ ਖੁਰਾਣਾ ਦਾ ਲਾਂਬੜਾ ਮੰਡਲ ਪਹੁੰਚਣ ’ ਤੇ ਨਿੱਘਾ ਸਵਾਗਤ ਤੇ ਸਨਮਾਨ ਅਗਲੀ ਖ਼ਬਰ ਜਲੰਧਰ ਕੇਂਦਰੀ ਹਲਕੇ ਦੇ ਅਕਾਲੀ - ਭਾਜਪਾ ਆਗੂਆਂ ਵਲੋਂ ਗੱਠਜੋੜ ਦੀ ਖੁਸ਼ੀ ’ ਚ ਵੰਡੇ ਲੱਡੂ ਕਿਹਾ, ਇਕੱਠੇ ਹੋਣ ਨਾਲ ਵਧੇਗ...
Ad Position 24