ਮਹਿਸਮਪੁਰ ਵਿਖੇ 14 ਵਾਂ ਖੂਨਦਾਨ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਬਿਲਗਾ, 25 ਨਵੰਬਰ (ਤਜਿੰਦਰ ਕੁਮਾਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਹਿਸਮਪੁਰ ਦੇ ਗੁਰਦੁਆਰਾ ਸ਼ਹੀਦ ਬਾਬਾ ਬਿੰਡਾਂ ਸਿੰਘ ਜੀ ਵਿਖੇ 14ਵਾਂ ਖੂਨਦਾਨ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪਹਿਲਵਾਨ ਹੁਕਮ ਸਿੰਘ ਸਪੋਰਟਸ ਐਂਡ ਯੂਥ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੇ ਕੀਤਾ।
ਬਿਲਗਾ, 25 ਨਵੰਬਰ (ਤਜਿੰਦਰ ਕੁਮਾਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਹਿਸਮਪੁਰ ਦੇ ਗੁਰਦੁਆਰਾ ਸ਼ਹੀਦ ਬਾਬਾ ਬਿੰਡਾਂ ਸਿੰਘ ਜੀ ਵਿਖੇ 14ਵਾਂ ਖੂਨਦਾਨ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪਹਿਲਵਾਨ ਹੁਕਮ ਸਿੰਘ ਸਪੋਰਟਸ ਐਂਡ ਯੂਥ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੇ ਕੀਤਾ। ਇਸੇ ਤਰ੍ਹਾਂ ਸਿਟੀ ਸੈਂਟਰ ਚੈਰੀਟੇਬਲ ਆਈਜ਼ ਹਸਪਤਾਲ, ਫਿਲੌਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ’ਚ ਪ੍ਰਬੰਧਕਾਂ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਖੂਨਦਾਨੀਆਂ, ਡਾਕਟਰੀ ਟੀਮ ਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਰਮਨ ਕੁਮਾਰ ਲੰਬੜਦਾਰ, ਜਥੇਦਾਰ ਬਲਵੀਰ ਸਿੰਘ, ਅਮਰਜੀਤ ਲਾਡੀ, ਲਾਈਕ ਮਹਿਮੀ, ਕੁਲਵੀਰ ਮਹਿਮੀ, ਲਖਵੀਰ ਮਹਿਮੀ, ਗੰਨਜੀਤ ਰਾਮ, ਬਲਜੀਤ ਛੋਕਰ, ਮਾਸਟਰ ਰਾਮ ਜੀ ਦਾਸ ਬੱਧਣ, ਐਡਵੋਕੇਟ ਇੰਦਰਪਾਲ ਸਿੰਘ ਮਾਨ, ਮੁਨੀਸ਼ ਮੁਡਾਰ, ਰਮਨ, ਸੋਨੂੰ ਮਾਨ, ਬਲਰਾਜ ਬਾਜੀ, ਸੰਤੋਖ ਸਿੰਘ ਸੈਕਟਰੀ, ਬਲਜਿੰਦਰ ਸਿੰਘ ਮਾਝੂ ਅਤੇ ਅਮਰੀਕ ਸਿੰਘ ਮਾਨ ਆਦਿ ਹਾਜ਼ਰ ਸਨ।