26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜਸਪਾਲ ਸਿੰਘ ਵੜੈਚ ‘ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ’ ਜਲੰਧਰ ਦੇ ਪੈਟਰਨ ਨਿਯੁਕਤ

ਜਲੰਧਰ, 25 ਨਵੰਬਰ (ਜਸਪਾਲ ਸਿੰਘ)-‘ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ’ ਜਲੰਧਰ (ਡੀ. ਐਫ.

Ad Position 21
No active advertisement
ਅਜੀਤ ਡੈਸਕ 26-11-2026
ਜਲੰਧਰ, 25 ਨਵੰਬਰ (ਜਸਪਾਲ ਸਿੰਘ)-‘ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ’ ਜਲੰਧਰ (ਡੀ. ਐਫ. ਏ.) ਜੋ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜਕੇ ਫੁੱਟਬਾਲ ਦੀ ਖੇਡ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਲੰਬੇ ਅਰਸੇ ਤੋਂ ਯਤਨਸ਼ੀਲ ਹੈ। ਇਸ ਖੇਡ ਨੂੰ ਹੋਰ ਜਿਆਦਾ ਪ੍ਰੋਤਸਾਹਿਤ ਕਰਨ ਲਈ ਸਮੇਂ-ਸਮੇਂ ਤੇ ਫੁੱਟਬਾਲ ਮੁਕਾਬਲਇਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਉਸਾਰੂ ਤੇ ਦੂਰਦਰਸ਼ੀ ਸੋਚ ਪਿੱਛੇ ਡੀ.ਐਫ.ਏ. ਦੇ ਕਮੇਟੀ ਮੈਂਬਰਾਨ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਇਸ ਦੂਰਦਰਸ਼ਤਾ ਨੂੰ ਵਧਾਉਣ ਲਈ ਡੀ.ਐਫ.ਏ. ਵਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਗਵਰਨਿੰਗ ਕੌਂਸਲ ਦੇ ਸੈਕਟਰੀ ਜਸਪਾਲ ਸਿੰਘ ਵੜੈਚ ਨੂੰ ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ ਦਾ ਪੈਟਰਨ ਨਿਯੁਕਤ ਕੀਤਾ ਗਿਆ। ਇਸ ਮੌਕੇ ਡੀ.ਐਫ.ਏ. ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਜਸਪਾਲ ਸਿੰਘ ਵੜੈਚ ਵਰਗੇ ਅਨੁਭਵੀ ਵਿਅਕਤੀ ਡੀ.ਐਫ.ਏ. ਦੇ ਪੈਟਰਨ ਬਣੇ ਹਨ। ਇਸ ਮੌਕੇ ਇੰਦਰਜੀਤ ਸਿੰਘ ਸਾਬਕਾ ਪ੍ਰੈਜੀਡੈਂਟ (ਡੀ.ਐਫ.ਏ.), ਡਾ. ਰਛਪਾਲ ਸਿੰਘ ਸੰਧੂ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ, ਡਾ. ਉਦੈਵੀਰ ਸਿੰਘ ਵੜੈਚ, ਸ਼੍ਰੀ ਰਮੇਸ਼ ਲਾਲ ਖਜਾਨਚੀ (ਡੀ.ਐਫ.ਏ.), ਅਤੇ ਮਿਸਟਰ. ਵਰੁਨਦੀਪ ਜੁਆਇੰਟ ਸੈਕਟਰੀ (ਡੀ.ਐਫ.ਏ) ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਸਪਾਲ ਸਿੰਘ ਵੜੈਚ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਪ੍ਰਬੰਧਕੀ ਕਮੇਟੀ ਵਿੱਚ ਬਤੌਰ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਿਸ ਕਰਕੇ ਕਾਲਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸੇ ਤਰ੍ਹਾਂ ਡੀ.ਐਫ.ਏ. ਲਈ ਵੀ ਉਹਨਾਂ ਦਾ ਅਨੁਭਵ ਲਾਹੇਵੰਦ ਸਾਬਤ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਕੇਂਦਰੀ ਹਲਕੇ ਦੇ ਅਕਾਲੀ - ਭਾਜਪਾ ਆਗੂਆਂ ਵਲੋਂ ਗੱਠਜੋੜ ਦੀ ਖੁਸ਼ੀ ’ ਚ ਵੰਡੇ ਲੱਡੂ ਕਿਹਾ, ਇਕੱਠੇ ਹੋਣ ਨਾਲ ਵਧੇਗ... ਅਗਲੀ ਖ਼ਬਰ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ ਸੰਬੰਧੀ ਬੈਠਕ
Ad Position 24