24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪ੍ਰਦੀਪ ਦੌਧਰੀਆ ਵਲੋਂ ਅਨੁਵਾਦਿਤ ਪੁਸਤਕ ‘ਸਾਵਰਕਰ (ਕਾਲਾ ਪਾਣੀ ਅਤੇ ਉਸ ਤੋਂ ਬਾਅਦ)’ ਲੋਕ ਅਰਪਣ

ਜਲੰਧਰ 23 ਨਵੰਬਰ (ਜਤਿੰਦਰ ਪੰਮੀ)–ਪ੍ਰਸਿੱਧ ਪੁਸਤਕ ‘ਸਾਵਰਕਰ (ਕਾਲਾ ਪਾਣੀ ਅਤੇ ਉਸ ਤੋਂ ਬਾਅਦ)’ ਦੇ ਪੰਜਾਬੀ ਅਨੁਵਾਦ ਦਾ ਅੱਜ ਪ੍ਰੈੱਸ ਕਲੱਬ ’ਚ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਸ ਪੁਸਤਕ ਦੇ ਮੂਲ ਲੇਖਕ ਅਸ਼ੋਕ ਕੁਮਾਰ ਪਾਂਡੇ ਹਨ, ਜਦਕਿ ਇਸ ਦਾ ਪੰਜਾਬੀ ਅਨੁਵਾਦ ਪ੍ਰਦੀਪ ਦੌਧਰੀਆ ਵੱਲੋਂ ਕੀਤਾ ਗਿਆ ਹੈ ।

Ad Position 21
No active advertisement
ਅਜੀਤ ਡੈਸਕ 24-11-2026
ਜਲੰਧਰ 23 ਨਵੰਬਰ (ਜਤਿੰਦਰ ਪੰਮੀ)–ਪ੍ਰਸਿੱਧ ਪੁਸਤਕ ‘ਸਾਵਰਕਰ (ਕਾਲਾ ਪਾਣੀ ਅਤੇ ਉਸ ਤੋਂ ਬਾਅਦ)’ ਦੇ ਪੰਜਾਬੀ ਅਨੁਵਾਦ ਦਾ ਅੱਜ ਪ੍ਰੈੱਸ ਕਲੱਬ ’ਚ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਸ ਪੁਸਤਕ ਦੇ ਮੂਲ ਲੇਖਕ ਅਸ਼ੋਕ ਕੁਮਾਰ ਪਾਂਡੇ ਹਨ, ਜਦਕਿ ਇਸ ਦਾ ਪੰਜਾਬੀ ਅਨੁਵਾਦ ਪ੍ਰਦੀਪ ਦੌਧਰੀਆ ਵੱਲੋਂ ਕੀਤਾ ਗਿਆ ਹੈ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਸ਼ਿਰਕਤ ਕੀਤੀ। ਉਨ੍ਹਾਂ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਹਰ ਪੰਜਾਬੀ ਨੂੰ ਜ਼ਰੂਰ ਪੜਨੀ ਚਾਹੀਦੀ ਹੈ, ਜਿਨਾਂ ਨੇ ਅਣਖਾਂ ਦੀ ਖਾਤਰ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਪਰ ਮਾਫੀਨਾਮਾ ਨਹੀਂ ਮੰਗਿਆ। ਇਹ ਪੁਸਤਕ ਸਮਾਜ ਦੇ ਅਜੋਕੇ ਹਾਲਾਤਾਂ ਬਾਰੇ ਵੀ ਚਾਨਣਾ ਪਾਉਂਦੀ ਹੈ। ਪੁਸਤਕ ਵਿੱਚ ਇਤਿਹਾਸਕ ਪੱਖਾਂ ਅਤੇ ‘ਕਾਲਾ ਪਾਣੀ’ ਦੇ ਦੌਰ ਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਨੂੰ ਲੈ ਕੇ ਚਰਚਾ ਵੀ ਕੀਤੀ ਗਈ ਹੈ। ਪ੍ਰਦੀਪ ਦੌਧਰੀਆ ਵੱਲੋਂ ਕੀਤੇ ਗਏ ਅਨੁਵਾਦ ਦੀ ਸ਼ਲਾਘਾ ਕਰਦਿਆਂ ਸਤਨਾਮ ਮਾਣਕ ਨੇ ਕਿਹਾ ਕਿ ਉਹਨਾਂ ਵੱਲੋਂ ਬਹੁਤ ਹੀ ਸਰਲ ਸ਼ਬਦਾਵਲੀ ਵਰਤੀ ਗਈ ਹੈ ਤਾਂ ਜੋ ਹਰ ਆਮ ਵਿਅਕਤੀ ਦੇ ਸਮਝ ਵਿੱਚ ਪਾ ਸਕੇ। ਪੁਸਤਕ ਦੇ ਮੂਲ ਲੇਖਕ ਅਸ਼ੋਕ ਕੁਮਾਰ ਪਾਂਡੇ ਕਿਹਾ ਕਿ ਇਹ ਪੁਸਤਕ ਇਸ ਲਈ ਹਰ ਭਾਰਤ ਵਾਸੀ ਖਾਸ ਕਰ ਪੰਜਾਬੀਆਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਅੰਗਰੇਜ਼ਾਂ ਵੱਲੋਂ ਚਲਾਈ ਗਈ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਜ਼ਹਿਰ ਜੋ ਸਮਾਜ ਵਿੱਚ ਫੈਲਾਇਆ ਗਿਆ ਸੀ, ਉਸ ਦਾ ਬੀਜ ਕਿੱਥੋਂ ਪੈਦਾ ਹੋਇਆ । ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪੁਸਤਕ ਦੇ ਪੰਜਾਬੀ ਅਨੁਵਾਦਕ ਪ੍ਰਦੀਪ ਦੌਧਰੀਆ ਸਮਾਰੋਹ ਵਿਚ ਆਏ ਮਹਿਮਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਡਾ. ਰਾਜੀਵ ਦਿਓਲ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਤੇਜਿੰਦਰ ਕੌਰ ਥਿੰਦ, ਸਾਬਕਾ ਪ੍ਰੋਗਰਾਮ ਮੁਖੀ ਦੂਰਦਰਸ਼ਨ ਕੇਵਲ ਕ੍ਰਿਸ਼ਨ, ਬਲਵਿੰਦਰ ਬਾਲੂ , ਸੇਵਾਮੁਕਤ ਐਂਕਰ ਆਕਾਸ਼ਵਾਣੀ ਸੁਖਜੀਤ ਕੌਰ, ਸੇਵਾਮੁਕਤ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਥਨ’ ਪ੍ਰਕਲਪ ਦੇ ਸਹਿਯੋਗ ਲਈ ਸੱਤ ਰੋਜ਼ਾ ‘ਸ੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁੱਭ ਆਰੰਭ ਅਗਲੀ ਖ਼ਬਰ ਇਤਿਹਾਸਿਕ ਹੋਵੇਗੀ 26 ਨੂੰ ਮੋਗਾ ਵਿਖੇ ਹੋਣ ਵਾਲੀ ‘ਆਪ’ ਦੀ ‘ਖੁਸ਼ਹਾਲ ਪੰਜਾਬ ਰੈਲੀ’-ਦੀਪਕ ਬਾਲੀ
Ad Position 24