22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦੋਆਬਾ ਕਾਲਜ ਵਿਖੇ ਭਾਰਤ ਸਵਾਭਿਮਾਨ ਤੇ ਪਤੰਜਲੀ ਯੋਗ ਸਮਿਤੀ ਵਲੋਂ ਵਿਸ਼ੇਸ਼ ਯੋਗ ਕੈਂਪ ਲਗਾਇਆ

ਜਲੰਧਰ, 22 ਨਵੰਬਰ (ਸ਼ਿਵ)- ਭਾਰਤ ਸਵਾਭਿਮਾਨ, ਪਤੰਜਲੀ ਯੋਗ ਸਮਿਤੀ, ਮਹਿਲਾ ਪਤੰਜਲੀ ਯੋਗ ਸਮਿਤੀ ਤੇ ਯੁਵਾ ਭਾਰਤ ਜਲੰਧਰ ਵਲੋਂ ਦੋਆਬਾ ਕਾਲਜ ਦੇ ਕੈਂਪਸ ਵਿਖੇ ਇਕ ਰੋਜ਼ਾ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤ ਸਵਾਭਿਮਾਨ ਦੇ ਸੂਬਾ ਪ੍ਰਭਾਰੀ ਰਜਿੰਦਰ ਸ਼ੰਗਾਰੀ ਤੇ ਸੀਮਾ ਸ਼ੰਗਾਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-11-2026
ਜਲੰਧਰ, 22 ਨਵੰਬਰ (ਸ਼ਿਵ)- ਭਾਰਤ ਸਵਾਭਿਮਾਨ, ਪਤੰਜਲੀ ਯੋਗ ਸਮਿਤੀ, ਮਹਿਲਾ ਪਤੰਜਲੀ ਯੋਗ ਸਮਿਤੀ ਤੇ ਯੁਵਾ ਭਾਰਤ ਜਲੰਧਰ ਵਲੋਂ ਦੋਆਬਾ ਕਾਲਜ ਦੇ ਕੈਂਪਸ ਵਿਖੇ ਇਕ ਰੋਜ਼ਾ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤ ਸਵਾਭਿਮਾਨ ਦੇ ਸੂਬਾ ਪ੍ਰਭਾਰੀ ਰਜਿੰਦਰ ਸ਼ੰਗਾਰੀ ਤੇ ਸੀਮਾ ਸ਼ੰਗਾਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਯੋਗ ਸਾਧਕਾਂ ਨੇ ਭਾਗ ਲਿਆ। ਕੈਂਪ ਨੂੰ ਸਫ਼ਲ ਬਣਾਉਣ ’ਚ ਦੋਆਬਾ ਕਾਲਜ ਪ੍ਰਬੰਧਕ ਕਮੇਟੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸਮਾਗਮ ’ਚ ਅਮਰਿੰਦਰ ਸਿੰਘ ਅਟਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਖਜ਼ਾਨਚੀ ਪਰਵਿੰਦਰ ਬਹਿਲ, ਸਾਬਕਾ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸ਼੍ਰੋਮਣੀ ਅਕਾਲੀ ਦਲ ਦੇ ਉੱਤਰੀ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ, ਮਹਾਰਿਸ਼ੀ ਦਯਾਨੰਦ ਮਠ ਜਲੰਧਰ ਦੇ ਪ੍ਰਧਾਨ ਆਰਿਆ ਮਿੱਤਰ ਗੁਪਤਾ, ਕਮਲ ਹਸਪਤਾਲ ਦੇ ਸੰਚਾਲਕ ਸਤਪਾਲ ਗੁਪਤਾ, ਕੌਂਸਲਰ ਦਵਿੰਦਰ ਸਿੰਘ ਰੋਨੀ, ਕੌਂਸਲਰ ਅਰਜੁਨ ਸਿੰਘ (ਪੱਪੀ), ਪਤੰਜਲੀ ਮੈਗਾ ਸਟੋਰ ਦੇ ਸੰਚਾਲਕ ਸੋਮਦੱਤ ਕਾਲੀਆ ਤੇ ਡਾ. ਬੀ.ਡੀ. ਸ਼ਰਮਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ। ਸਾਰੇ ਮਹਿਮਾਨਾਂ ਦਾ ਸਵਾਗਤ ਭਾਰਤ ਸਵਾਭਿਮਾਨ ਦੇ ਸੂਬਾ ਪ੍ਰਭਾਰੀ ਰਾਜੇਂਦਰ ਸ਼ੰਗਾਰੀ, ਜ਼ਿਲ੍ਹਾ ਪ੍ਰਭਾਰੀ ਪੁਸ਼ਪੇਂਦਰ ਰਾਏ, ਪਤੰਜਲੀ ਯੋਗ ਸਮਿਤੀ ਦੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸੇਠੀ, ਯੁਵਾ ਭਾਰਤ ਦੇ ਜ਼ਿਲ੍ਹਾ ਪ੍ਰਭਾਰੀ ਪੰਕਜ ਸ਼ਰਮਾ ਤੇ ਸੰਗਠਨ ਦੇ ਹੋਰ ਕਾਰਕੁਨਾਂ ਵਲੋਂ ਕੀਤਾ ਗਿਆ। ਕੈਂਪ ’ਚ ਕਈ ਆਸਨ ਕਰਵਾਏ ਗਏ। ਇਸ ਮੌਕੇ ਰਾਜ ਕਾਰਜਕਾਰਨੀ ਮੈਂਬਰ ਕਿਰਨ ਚੱਢਾ, ਅਨੀਤਾ ਦਿਵੇਦੀ, ਸੋਸ਼ਲ ਮੀਡੀਆ ਸੂਬਾ ਪ੍ਰਭਾਰੀ ਸਮਿਤਾ ਕਪੂਰ, ਭਾਰਤ ਸਵਾਭਿਮਾਨ ਦੇ ਜ਼ਿਲ੍ਹਾ ਪ੍ਰਭਾਰੀ ਪੁਸ਼ਪੇਂਦਰ ਰਾਏ, ਪਤੰਜਲੀ ਯੋਗ ਸਮਿਤੀ ਦੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸੇਠੀ, ਮਹਿਲਾ ਪਤੰਜਲੀ ਯੋਗ ਸਮਿਤੀ ਦੀ ਜ਼ਿਲ੍ਹਾ ਪ੍ਰਭਾਰੀ ਵਿਜੇ ਲਕਸ਼ਮੀ, ਯੁਵਾ ਭਾਰਤ ਦੇ ਜ਼ਿਲ੍ਹਾ ਪ੍ਰਭਾਰੀ ਪੰਕਜ ਸ਼ਰਮਾ, ਪਤੰਜਲੀ ਕਿਸਾਨ ਸੇਵਾ ਸਮਿਤੀ ਦੇ ਜ਼ਿਲ੍ਹਾ ਪ੍ਰਭਾਰੀ ਦਵਿੰਦਰ ਸਿੰਘ, ਸੀਨੀਅਰ ਜ਼ਿਲ੍ਹਾ ਪ੍ਰਭਾਰੀ ਸੁਰਿੰਦਰ ਸ਼ਰਮਾ ਅਤੇ ਅਜੇ ਮਲਹੋਤਰਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ ਅਗਲੀ ਖ਼ਬਰ ਰੋਡ ਉੱਪਰ ਚੱਲ ਰਿਹਾ ਕੰਮ । ਸੜਕ ਦਾ ਕੰਮ ਸ਼ੁਰੂ ਹੋਣ ’ਤੇ ਲੋਕਾਂ ’ਚ ਖੁਸ਼ੀ ਦੀ ਲਹਿਰ
Ad Position 24