ਸੜਕ ’ਤੇ ਦੇਰ ਰਾਤ ਆਲੂਆਂ ਵਾਲੀ ਟਰਾਲੀ ਪਲਟੀ
ਐਸ.ਐਸ.ਐਫ. ਫੋਰਸ ਨੇ ਕੀਤਾ ਟਰੈਫਿਕ ਚਾਲੂ
ਗੁਰਾਇਆ, 21 ਨਵੰਬਰ (ਚਰਨਜੀਤ ਸਿੰਘ ਦੁਸਾਂਝ )- ਗੁਰਾਇਆ ਜੀ. ਟੀ.
ਗੁਰਾਇਆ, 21 ਨਵੰਬਰ (ਚਰਨਜੀਤ ਸਿੰਘ ਦੁਸਾਂਝ )- ਗੁਰਾਇਆ ਜੀ.ਟੀ. ਰੋਡ ’ਤੇ ਦੇਰ ਰਾਤ ਇੱਕ ਆਲੂਆ ਵਾਲੀ ਟਰਾਲੀ ਪਲਟ ਗਈ । ਟਰਾਲੀ ਪਲਟਣ ਕਾਰਨ ਮੇਨ ਲਾਈਨ ਅਤੇ ਸਰਿਵਸ ਲਾਈਨ ਤੇ ਟਰੈਫਿਕ ਬੰਦ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਸੜਕ ਸਰੁੱਖਿਆ ਫੋਰਸ ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਰਾਹਗੀਰ ਵੱਲੋਂ ਸੂਚਨਾ ਮਿਲਣ ਉਪਰੰਤ ਉਹ ਟੀਮ ਸਮੇਤ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਦੇਖਿਆ ਕਿ ਇੱਕ ਸਵਰਾਜ ਟਰੈਕਟਰ ਟਰਾਲੀ ਜਿਸ ’ਚ ਆਲੂ ਦੇ ਕੱਟੇ ਲੋਡ ਸੀ, ਉਹ ਰੋਡ ਉੱਪਰ ਪਲਟੀ ਹੋਈ ਸੀ ਜਿਸ ਨੇ ਅੱਧਾ ਮੇਨ ਹਾਈਵੇ ਅਤੇ ਅੱਧੀ ਸਰਵਿਸ ਲੇਨ ਬੰਦ ਕੀਤੀ ਹੋਈ ਸੀ। ਜਿਸ ਨਾਲ ਟਰੈਫਿਕ ਪ੍ਰਭਾਵਿਤ ਹੋ ਰਿਹਾ ਸੀ। ਡਰਾਈਵਰ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਉਸ ਦੇ ਸਾਹਮਣੇ ਕਿਸੇ ਅਣਪਛਾਤੇ ਵਾਹਨ ਨੇ ਕੱਟ ਮਾਰ ਦਿੱਤਾ ਜਿਸ ਕਾਰਨ ਉਸ ਨੇ ਟਰੈਕਟਰ ਟਰਾਲੀ ਦੀ ਬ੍ਰੇਕ ਲਗਾਈ ਅਤੇ ਉਸ ਦੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਉਹ ਰੋਡ ਦੇ ਸਾਈਡ ਤੇ ਲੱਗੀ ਰੇਲਿੰਗ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੈਕਟਰ ਟਰਾਲੀ ਦਾ ਭਾਰੀ ਨੁਕਸਾਨ ਹੋਇਆ । ਐਸਐਸਐਫ ਟੀਮ ਵੱਲੋਂ ਨੈਸ਼ਨਲ ਹਾਈਵੇ ਵਾਲਿਆਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਆ ਗਏ । ਐਸਐਸ ਐਫ ਟੀਮ ਵੱਲੋਂ ਸੇਫਟੀ ਕੋਨਾਂ ਲਗਾ ਕੇ ਟਰੈਕਟਰ ਟਰਾਲੀ ਨੂੰ ਕਵਰ ਕੀਤਾ ਗਿਆ। ਐਸਐਸ ਐਫ ਟੀਮ ਵੱਲੋਂ ਨੈਸ਼ਨਲ ਹਾਈਵੇ ਵਾਲਿਆਂ ਦੀ ਮਦਦ ਨਾਲ ਟ੍ਰੈਕਟਰ ਟਰਾਲੀ ਨੂੰ ਸਿੱਧਾ ਕਰਵਾ ਕੇ ਰੋਡ ਤੋ ਸਾਈਡ ਤੇ ਕਰਵਾਇਆ ਗਿਆ ਅਤੇ ।ਟ੍ਰੈਕਟਰ ਟਰਾਲੀ ਮਾਲਕ ਵਲੋ ਲੇਬਰ ਬੁਲਾ ਕੇ ਆਲੂਆਂ ਦੇ ਕੱਟੇ ਦੂਜੀ ਟਰਾਲੀ ’ਚ ਲੋਡ ਕਰਵਾ ਦਿੱਤੇ ਗਏ ਅਤੇ ਬੰਦ ਟਰੈਫਿਕ ਸਚਾਰੂ ਚਾਲੂ ਕਰਵਾਇਆ ਗਿਆ। ਇਸ ਘਟਨਾ ਸੰਬੰਧੀ ਥਾਣਾ ਗੁਰਾਇਆ ਦੇ ਡਿਊਟੀ ਅਫਸਰ ਏ ਐਸ ਆਈ ਸੁਰਿੰਦਰ ਮੋਹਨ ਨੂੰ ਸੂਚਿਤ ਕਰ ਦਿੱਤਾ ਗਿਆ ।