15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਏਕਲਵਯ ਸਕੂਲ ਨੇ ਉਤਸ਼ਾਹ ਨਾਲ ਖੇਡ ਦਿਵਸ ਮਨਾਇਆ

ਲਾਂਬੜਾ, 15 ਨਵੰਬਰ (ਗੁਰਮੇਲ ਸਿੰਘ)- ਏਕਲਵਯ ਸਕੂਲ ਪ੍ਰਤਾਪਪੁਰਾ ’ਚ ਉਤਸ਼ਾਹ, ਊਰਜਾ ਤੇ ਖੇਡ ਭਾਵਨਾ ਨਾਲ ਆਪਣਾ ਸਾਲਾਨਾ ਖੇਡ ਦਿਵਸ ਮਨਾਇਆਗਿਆ। ਜਾਣਕਾਰੀ ਦਿੰਦਿਆਂ ਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਖੇਡ ਪ੍ਰਤਿਭਾਵਾਂ, ਟੀਮ ਵਰਕ ਤੇ ਮੁਕਾਬਲੇ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਸ਼ਾਨਦਾਰ ਮੰਚ ਮਿਲਿਆ।

Ad Position 21
No active advertisement
ਅਜੀਤ ਡੈਸਕ 16-11-2026
ਲਾਂਬੜਾ, 15 ਨਵੰਬਰ (ਗੁਰਮੇਲ ਸਿੰਘ)- ਏਕਲਵਯ ਸਕੂਲ ਪ੍ਰਤਾਪਪੁਰਾ ’ਚ ਉਤਸ਼ਾਹ, ਊਰਜਾ ਤੇ ਖੇਡ ਭਾਵਨਾ ਨਾਲ ਆਪਣਾ ਸਾਲਾਨਾ ਖੇਡ ਦਿਵਸ ਮਨਾਇਆਗਿਆ। ਜਾਣਕਾਰੀ ਦਿੰਦਿਆਂ ਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਖੇਡ ਪ੍ਰਤਿਭਾਵਾਂ, ਟੀਮ ਵਰਕ ਤੇ ਮੁਕਾਬਲੇ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਸ਼ਾਨਦਾਰ ਮੰਚ ਮਿਲਿਆ। ਸਮਾਗਮ ’ਚ ਪੰਜਾਬ ਪੁਲਿਸ ਦੇ ਮੁੱਖ ਕੋਚ, ਸ਼ਿਵ ਕੁਮਾਰ ਤੇ ਮੈਰੀਟੋਰੀਅਸ ਸਕੂਲ ਦੇ ਲੈਕਚਰਾਰ, ਨਿਖਿਲ ਹੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਇੱਕ ਪ੍ਰਭਾਵਸ਼ਾਲੀ ‘ਮਾਰਚ ਪਾਸਟ’ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ‘ਸੂਰਯ ਨਮਸਕਾਰ’ ਤੇ ‘ਕਰਾਟੇ’ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਅਨੁਸ਼ਾਸਨ, ਸਰੀਰਕ ਤੰਦਰੁਸਤੀ ਤੇ ਸਵੈ-ਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਲਈ ਕਈ ਰੋਮਾਂਚਕ ਖੇਡ ਮੁਕਾਬਲੇ ਕਰਵਾਏ ਗਏ। ਮੁੱਖ ਸਮਾਗਮ ਤੋਂ ਪਹਿਲਾਂ ਵੀ ਕਈ ਖੇਡ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ’ਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕ੍ਰਿਕਟ, ਬਾਸਕਟਬਾਲ, ਫੁੱਟਬਾਲ, ਲੌਂਗ ਜੰਪ ਅਤੇ ਗੋਲਾ ਸੁੱਟਣਾ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਨੌਜਵਾਨ ਖਿਡਾਰੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੀਵਾਲੀ ’ਚ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 80 ਮਰੀਜ਼ ਆਪ੍ਰੇਸ਼ਨ ਲਈ ਚੁਣੇ ਅਗਲੀ ਖ਼ਬਰ ਅਪਾਹਿਜ ਆਸ਼ਰਮ ’ਚ ਲਗਾਇਆ ਮੁਫ਼ਤ ਮੈਡੀਕਲ ਕੈਂਪ
Ad Position 24