15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸ਼ਾਹਕੋਟ ਵਿਖੇ ਸਾਲਾਨਾ ਸੰਮੇਲਨ ਦੇ ਸੰਬੰਧ ’ਚ ਸਜਾਈ ਭਗਤ ਵਤਸਲ ਭਗਵਾਨ ਜੀ ਦੀ ਵਿਸ਼ਾਲ ‘ਰੱਥ ਯਾਤਰਾ’

ਸ਼ਾਹਕੋਟ, 14 ਨਵੰਬਰ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵੱਲੋਂ ਸਲਾਨਾ ਸੰਮੇਲਨ ਦੇ ਸਬੰਧ ’ਚ ਭਗਤ ਵਤਸਲ ਭਗਵਾਨ ਜੀ ਦੀ ਵਿਸ਼ਾਲ ਰੱਥ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਗਈ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਅਤੇ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ.

Ad Position 21
No active advertisement
ਗੁਰਪ੍ਰਤਾਪ ਸਿੰਘ ਵਡਾਲਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਤਸਵੀਰ-ਤਿਲਕ ਰਾਜ ਸ਼ਰਮਾ 15-11-2026
ਸ਼ਾਹਕੋਟ, 14 ਨਵੰਬਰ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵੱਲੋਂ ਸਲਾਨਾ ਸੰਮੇਲਨ ਦੇ ਸਬੰਧ ’ਚ ਭਗਤ ਵਤਸਲ ਭਗਵਾਨ ਜੀ ਦੀ ਵਿਸ਼ਾਲ ਰੱਥ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਗਈ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਅਤੇ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ.ਏ. ਦੀ ਅਗਵਾਈ ਹੇਠ ਸ੍ਰੀ ਹਰਿਨਾਮ ਸੰਕੀਰਤਨ ਭਵਨ (ਮੰਦਿਰ) ਨਵਾਂ ਕਿਲਾ ਰੋਡ, ਸ਼ਾਹਕੋਟ ਤੋਂ ਸ਼ੁਰੂ ਹੋਈ ਰੱਥ ਯਾਤਰਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਦੇਰ ਸ਼ਾਮ ਭਵਨ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਸੁੰਦਰ ਰੱਥ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ। ਸ਼ਹਿਰ ਵਾਸੀਆਂ ਵੱਲੋਂ ਰੱਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਐਮ.ਸੀ. ਪਰਮਜੀਤ ਕੌਰ ਬਜਾਜ ਸਾਬਕਾ ਵਾਈਸ ਪ੍ਰਧਾਨ, ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਸਾਬਕਾ ਐਮ.ਸੀ. ਡਾਕਟਰ ਅਰਵਿੰਦਰ ਸਿੰਘ ਰੂਪਰਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਸਮੂਹ ਸੰਗਤਾਂ ਨੂੰ ਸਲਾਨਾ ਸੰਮੇਲਨ ਦੀ ਵਧਾਈ ਦਿੱਤੀ। ਪ੍ਰਧਾਨ ਸਤੀਸ਼ ਭਾਰਦਵਾਜ ਤੇ ਤਰਸੇਮ ਅਗਰਵਾਲ ਨੇ ਦੱਸਿਆ ਕਿ ਸਲਾਨਾ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੰਮੇਲਨ ਦੀ ਆਰੰਭਤਾ 15 ਨਵੰਬਰ ਦਿਨ ਐਤਵਾਰ ਨੂੰ ਸਵੇਰੇ 6 ਵਜੇ 51 ਦਿਨਾਂ ਦੇ ਅਖੰਡ ਮਹਾਂਸੰਕੀਰਤਨ ਨਾਲ ਹੋਵੇਗੀ। ਇਸ ਮੌਕੇ ਰਾਮਦਾਸ ਮਿੱਤਲ, ਸੁਰੇਸ਼ ਗੋਸਾਂਈ, ਰਮੇਸ਼ ਕੁਮਾਰ ਅਰੋੜਾ, ਰਿਟਾ. ਬੀ.ਪੀ.ਈ.ਓ. ਰਕੇਸ਼ ਚੰਦ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਰਮੇਸ਼ ਗੋਸਾਂਈ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਮਾਸਟਰ ਜਤਿੰਦਰ ਪਾਲ ਅਰੋੜਾ, ਮਾਸਟਰ ਮੰਗਤ ਰਾਏ ਸਚਦੇਵਾ, ਸੰਦੀਪ ਅਰੋੜਾ, ਲਕਸ਼ਮਣ ਸੋਬਤੀ, ਅਸ਼ਵਨੀ ਮਿੱਤਲ, ਟਿੰਪੀ ਕੁਮਰਾ, ਅਮਿਤ ਮਲਹੋਤਰਾ, ਵਿਸ਼ਾਲ ਗੋਇਲ, ਯਸ਼ਪਾਲ ਗੁਪਤਾ, ਚਰਨਜੀਤ ਅਰੋੜਾ, ਕਮਲੇਸ਼ ਮਿੱਤਲ, ਗੌਰਵ ਅਗਰਵਾਲ ਸੀ.ਏ., ਰਾਜੇਸ਼ ਪਰਾਸ਼ਰ, ਸੁਖਦੀਪ ਸਿੰਘ ਟੁਰਨਾ, ਹਰਮੇਸ਼ ਅਰੋੜਾ, ਮਾਸਟਰ ਪਵਨ ਅਗਰਵਾਲ, ਸੰਜੀਵ ਅਰੋੜਾ, ਸੰਦੀਪ ਅਰੋੜਾ, ਅਸ਼ਵਨੀ ਅਰੋੜਾ, ਪੰਕਜ ਚੋਪੜਾ, ਮਾਸਟਰ ਪਿਆਰਾ ਲਾਲ, ਪੰਕਜ ਅਰੋੜਾ ਸਮੇਤ ਵੱਡੀ ਗਿਣਚੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਤੋਂ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਲੋਕ ਮਾਰੂ ਨੀਤੀਆਂ ਤੋਂ ਅੱਕੇ ਪੰਜਾਬੀ... ਅਗਲੀ ਖ਼ਬਰ ਬੀਬੀ ਸਤਵੰਤ ਕੌਰ ਬਿਨਪਾਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ’ਤੇ ਇਲਾਕੇ ਵਿਚ ਖੁਸ਼ੀ ਦੀ ਲ...
Ad Position 24