12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੁਰਦੇਵ ਸਿੰਘ ਮਾਹਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਸਰਕਾਰ ਨਾਲ ਰਲ ਕੇ ਚੱਲਣ ਤੇ ਸਰਕਾਰ ਕੋਲ ਹਾਜ਼ਰੀ ਲਗਾਉਣ ਵਾਲੇ ਚਲਾ ਰਹੇ ਅਕਾਲੀ ਦਲ - ਮਾਹਲ

ਕਰਤਾਰਪੁਰ, 11 ਨਵੰਬਰ (ਭਜਨ ਸਿੰਘ)- ਅੱਜ ਕਰਤਾਰਪੁਰ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦ ਪੁਰਾਣੇ ਯੂਥ ਆਗੂ ਤੇ ਕੋਰ ਕਮੇਟੀ ਮੈਂਬਰ ਗੁਰਦੇਵ ਸਿੰਘ ਮਾਹਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵਲੋਂ ਪੁਰਾਣੇ ਪਾਰਟੀ ਆਗੂਆਂ ਨੂੰ ਅੱਖੋ ਪਰੋਖੇ ਕਰਨ ਤੇ ਸਰਕਾਰਾਂ ਨਾਲ ਰਲ ਕੇ ਚੱਲਣ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਜੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ । ਅਕਾਲੀ ਆਗੂ ਮਾਹਲ ਨੇ ਆਖਿਆ ਕਿ ਸਰਕਾਰ ਨਾਲ ਰਲ ਕੇ ਚੱਲਣ ਤੇ ਸਰਕਾਰ ਕੋਲ ਹਾਜ਼ਰੀ ਲਗਾਉਣ ਵਾਲੇ ਅੱਜ ਕਰਤਾਰਪੁਰ ’ਚ ਅਕਾਲੀ ਦਲ ਨੂੰ ਚਲਾ ਰਹੇ ਹਨ ਤੇ ਪਾਰਟੀ ਦੇ ਵਰਕਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ ।

Ad Position 21
No active advertisement
ਅਜੀਤ ਡੈਸਕ 12-11-2026
ਕਰਤਾਰਪੁਰ, 11 ਨਵੰਬਰ (ਭਜਨ ਸਿੰਘ)- ਅੱਜ ਕਰਤਾਰਪੁਰ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦ ਪੁਰਾਣੇ ਯੂਥ ਆਗੂ ਤੇ ਕੋਰ ਕਮੇਟੀ ਮੈਂਬਰ ਗੁਰਦੇਵ ਸਿੰਘ ਮਾਹਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵਲੋਂ ਪੁਰਾਣੇ ਪਾਰਟੀ ਆਗੂਆਂ ਨੂੰ ਅੱਖੋ ਪਰੋਖੇ ਕਰਨ ਤੇ ਸਰਕਾਰਾਂ ਨਾਲ ਰਲ ਕੇ ਚੱਲਣ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਜੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ । ਅਕਾਲੀ ਆਗੂ ਮਾਹਲ ਨੇ ਆਖਿਆ ਕਿ ਸਰਕਾਰ ਨਾਲ ਰਲ ਕੇ ਚੱਲਣ ਤੇ ਸਰਕਾਰ ਕੋਲ ਹਾਜ਼ਰੀ ਲਗਾਉਣ ਵਾਲੇ ਅੱਜ ਕਰਤਾਰਪੁਰ ’ਚ ਅਕਾਲੀ ਦਲ ਨੂੰ ਚਲਾ ਰਹੇ ਹਨ ਤੇ ਪਾਰਟੀ ਦੇ ਵਰਕਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ । ਉਨ੍ਹਾਂ ਅਕਾਲੀ ਦਲ ਦੀ ਅਜਿਹੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਖਿਆ ਕਿ ਅਕਾਲੀ ਦਲ ਲਈ ਇਮਾਨਦਾਰੀ ਨਾਲ 27 ਸਾਲ ਕੰਮ ਕੀਤਾ ਪਰ ਪਾਰਟੀ ਨਾਲ ਔਖੇ ਸੋਖੇ ਸਮੇਂ ਖੜਨ ਤੇ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਸਹਿਣ ਕਰਨ ਵਾਲੇ ਆਗੂਆਂ ਨੂੰ ਅਣਗੋਲਿਆ ਕਰਨ ਕਰਕੇ ਕਰਤਾਰਪੁਰ ਹਲਕੇ ਦੇ ਕਈ ਅਕਾਲੀ ਆਗੂ ਤੇ ਵਰਕਰ ਪਾਰਟੀ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ । ਉਨ੍ਹਾਂ ਆਖਿਆ ਕਿ ਉਹ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦੇ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਫਰਵਰੀ ਮਹੀਨੇ ਤੋਂ ਜਲੰਧਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੀ. ਐਮ. ਯੋਜਨਾ ਦੀਆਂ ਈ-ਬੱਸਾਂ ਅਗਲੀ ਖ਼ਬਰ ਦੇਹਰਾ ਬਾਬਾ ਸੈਣ ਭਗਤ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24