120 ਫੁੱਟੀ ਰੋਡ ਦਾ ਬੰਦ ਪਿਆ ਹਿੱਸਾ ਖੋਲ੍ਹਣ ਦੀ ਮੰਗ, ਵਫ਼ਦ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਜਲੰਧਰ, 11 ਨਵੰਬਰ (ਸ਼ਿਵ)- 120 ਫੁੱਟੀ ਰੋਡ ਦੇ ਪੀ. ਪੀ.
ਜਲੰਧਰ, 11 ਨਵੰਬਰ (ਸ਼ਿਵ)- 120 ਫੁੱਟੀ ਰੋਡ ਦੇ ਪੀ.ਪੀ.ਆਰ. ਮਾਲ ਤੋਂ ਇਨਕਮ ਟੈਕਸ ਕਲੋਨੀ ਰੋਡ ਤੱਕ ਬੰਦ ਪਏ ਹਿੱਸੇ ਨੂੰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਨਾਂਅ ਮੰਗ ਪੱਤਰ ਸੌਂਪਿਆ। ਡੀ.ਸੀ. ਦੀ ਗੈਰਹਾਜ਼ਰੀ ’ ਚ ਏ.ਡੀ.ਸੀ. ਦਿਵਿਆ ਪੀ. ਨੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਜਲਦ ਹੱਲ ਕਰਵਾਇਆ ਜਾਵੇਗਾ ਤੇ ਉਹ ਖੁਦ ਵੀ ਜਲਦੀ ਹੀ ਮੌਕੇ ਦਾ ਦੌਰਾ ਕਰਨਗੇ। ਵਫ਼ਦ ਨੇ ਦੱਸਿਆ ਕਿ ਇਹ ਸੜਕ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਸ਼ੁਰੂ ਹੋ ਕੇ ਜੀ. ਟੀ. ਬੀ. ਨਗਰ, ਲਤੀਫਪੁਰਾ, ਗ੍ਰੀਨ ਮਾਡਲ ਕਲੋਨੀ ਤੇ ਪੀ.ਪੀ.ਆਰ. ਮਾਰਕੀਟ ਤੋਂ ਹੁੰਦੀ ਹੋਈ ਇਨਕਮ ਟੈਕਸ ਕਲੋਨੀ ਰੋਡ ਨਾਲ ਜੁੜਦੀ ਹੈ। ਪਰ ਪੀ.ਪੀ.ਆਰ. ਮਾਰਕੀਟ ਤੋਂ ਅੱਗੇ ਅੰਧ ਵਿਦਿਆਲੇ ਤੋਂ ਇਨਕਮ ਟੈਕਸ ਕਲੋਨੀ ਤੱਕ ਸਿਰਫ਼ 20 ਫੁੱਟ ਦਾ ਰਸਤਾ ਹੀ ਬਚਿਆ ਹੈ, ਜਦਕਿ ਬਾਕੀ ਕਰੀਬ 100 ਫੁੱਟ ਹਿੱਸੇ ‘ਤੇ ਨਾਜਾਇਜ਼ ਕਬਜ਼ੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਵਲੋਂ ਲੰਬੇ ਸਮੇਂ ਤੋਂ ਇਸ ਸੜਕ ਨੂੰ ਖੁੱਲ੍ਹਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਾਲ 2012 ’ਚ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸੜਕ ਦਾ ਬੰਦ ਹਿੱਸਾ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪੀ.ਪੀ.ਆਰ. ਮਾਰਕੀਟ ਦੇ ਪ੍ਰਧਾਨ ਗੁਰਦੀਪ ਸਿੰਘ ਰਾਜਾ, ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ, ਰਬਿੰਦਰ ਸਿੰਘ, ਅਜੀਤ ਵਾਲੀਆ, ਰਾਕੇਸ਼ ਸ਼ਰਮਾ, ਗੁਰਪ੍ਰੀਤ ਸਿੱਧੂ, ਜਗਮੋਹਨ ਕੌਡਾ, ਅਭਿਸ਼ੇਕ ਗੁਪਤਾ, ਹਰਜੀਤ ਸਿੰਘ ਬਿੱਟੂ, ਇੰਦਰਜੀਤ ਗੁੰਬਰ, ਪ੍ਰਿੰਸਜੀਤ ਪਿੰਕਾ, ਸ਼ਾਂਤੀ ਲਾਲ ਦੁਆ, ਬਾਬੂ ਰਾਮ ਅਰੋੜਾ, ਗੁਰਪ੍ਰੀਤ ਭਾਟੀਆ, ਲੱਕੀ ਨਾਹਰ, ਤਰਨਪ੍ਰੀਤ ਰਾਜਾ, ਮਾਸਟਰ ਪ੍ਰਸ਼ੋਤਮ, ਐਡਵੋਕੇਟ ਮਧੂ, ਰਚਨਾ, ਤਰਸੇਮ ਲਾਲ ਚੁੰਬਰ, ਵਿਸ਼ਾਲ ਸ਼ਰਮਾ, ਡਾ. ਮਨੋਜ ਭਾਰਦਵਾਜ, ਦਮਨ ਓਬਰਾਏ, ਡਾ. ਸ਼ਸ਼ੀ ਕਾਂਤ, ਰਾਜਵੰਤ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।