ਵਾਰਡ-72 ’ਚ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਕਾਰਜਾਂ ਦਾ ਮੇਅਰ ਵਿਨੀਤ ਧੀਰ ਵਲੋਂ ਉਦਘਾਟਨ
ਜਲੰਧਰ, 11 ਨਵੰਬਰ (ਸ਼ਿਵ)- ਜਲੰਧਰ ਉੱਤਰੀ ਹਲਕੇ ਦੇ ਇੰਚਾਰਜ ਤੇ ਸ਼ਹਿਰ ਦੇ ਮੇਅਰ ਵਿਨੀਤ ਧੀਰ ਨੇ ਵਾਰਡ-72 ਅਧੀਨ ਆਉਂਦੇ ਨਿਊ ਲਕਸ਼ਮੀਪੁਰਾ ਵਿਖੇ ਨਿਊ ਲਕਸ਼ਮੀਪੁਰਾ ਵੈਲਫ਼ੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੈਨ ਪਾਰਕ ਦੀ ਉਸਾਰੀ ਤੇ ਵਿਕਾਸ ਸਬੰਧੀ ਕਰਵਾਈ ਅਹਿਮ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਪਾਰਕ ਵਿਚ ਹਾਈਮਾਸਟ ਲਾਈਟਾਂ ਲਗਾਉਣ ਦਾ ਐਲਾਨ ਵੀ ਕੀਤਾ।
ਜਲੰਧਰ, 11 ਨਵੰਬਰ (ਸ਼ਿਵ)- ਜਲੰਧਰ ਉੱਤਰੀ ਹਲਕੇ ਦੇ ਇੰਚਾਰਜ ਤੇ ਸ਼ਹਿਰ ਦੇ ਮੇਅਰ ਵਿਨੀਤ ਧੀਰ ਨੇ ਵਾਰਡ-72 ਅਧੀਨ ਆਉਂਦੇ ਨਿਊ ਲਕਸ਼ਮੀਪੁਰਾ ਵਿਖੇ ਨਿਊ ਲਕਸ਼ਮੀਪੁਰਾ ਵੈਲਫ਼ੇਅਰ ਸੁਸਾਇਟੀ ਵਲੋਂ ਮਹਾਰਾਜਾ ਅਗਰਸੈਨ ਪਾਰਕ ਦੀ ਉਸਾਰੀ ਤੇ ਵਿਕਾਸ ਸਬੰਧੀ ਕਰਵਾਈ ਅਹਿਮ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਪਾਰਕ ਵਿਚ ਹਾਈਮਾਸਟ ਲਾਈਟਾਂ ਲਗਾਉਣ ਦਾ ਐਲਾਨ ਵੀ ਕੀਤਾ। ਮੀਟਿੰਗ ਦੌਰਾਨ ਸੁਸਾਇਟੀ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨਾਲ ਪਾਰਕ ਦੇ ਵਿਕਾਸ, ਸੁੰਦਰੀਕਰਨ ਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਕੌਂਸਲਰ ਹਿਤੇਸ਼ ਗਰੇਵਾਲ ਅਤੇ ਵਾਰਡ-80 ਦੇ ਕੌਂਸਲਰ ਅਸ਼ਵਨੀ ਅਗਰਵਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਨਾਲ ਨਿਊ ਲਕਸ਼ਮੀਪੁਰਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਇੱਕ ਬਿਹਤਰ ਜਨਤਕ ਸਥਾਨ ਮਿਲੇਗਾ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਅਵਿਨਾਸ਼ ਸਿੰਗਲਾ, ਵਿਜੇ ਬਾਂਸਲ, ਮਹਾਵੀਰ ਗਰਗ, ਦਰਸ਼ੀ ਮਹਾਜਨ, ਸੁਰਿੰਦਰ ਅਗਰਵਾਲ, ਸੋਨੂੰ ਧਵਨ, ਰਮਨ ਦਾਦਾ, ਸੁਬੋਧ ਧਵਨ, ਨਿਤਿਨ ਬਾਂਸਲ, ਯੋਗੇਸ਼ ਬਾਂਸਲ, ਗੁਰਜੀਤ ਸਿੰਘ, ਸਤਨਾਮ ਸਿੰਘ, ਪੁਨੀਤ ਮਿੱਤਲ, ਵਰਿੰਦਰ ਗੁਪਤਾ ਆਦਿ ਮੌਜੂਦ ਸਨ।